ਸੰਸਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨਾਲ ਰੂਬਰੂ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 12, 2022 07:58 PM

 

ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਢਾਹਾਂ ਐਵਾਰਡ ਜੇਤੂ ਪ੍ਰਸਿੱਧ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦੀ ਸ਼ੂਰੂਆਤ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਉਨ੍ਹਾਂ ਮੰਚ ਦੇ ਪ੍ਰੋਗਰਾਮਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।

ਮੋਹਨ ਗਿੱਲ ਨੇ ਅਵਤਾਰ ਸਿੰਘ ਬਿਲਿੰਗ ਦੀ ਜਾਣ ਪਛਾਣ ਕਰਵਾਉਦਿਆਂ ਦੱਸਿਆ ਕਿ ਉਸ ਨੇ ਮੱਧ ਕਿਸਾਨੀ ਪਰਿਵਾਰ ਵਿਚ ਜਨਮ ਲੈ ਕੇ ਜਿੱਥੇ ਖੇਤੀ ਵਿਚ ਪਿਤਾ ਦਾ ਡਟ ਕੇ ਸਾਥ ਦਿੱਤਾ, ਉੱਥੇ ਅੰਗਰੇਜ਼ੀ ਦੀ ਐਮ.ਏ. ਅਤੇ ਬੀ.ਐੱਡ ਕਰਨ ਤੋਂ ਬਾਅਦ ਅਧਿਆਪਕ, ਲੈਕਚਰਾਰ ਅਤੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਉਨ੍ਹਾਂ ਦੇ ਅੱਠ ਨਾਵਲ, ਛੇ ਕਹਾਣੀ ਸੰਗ੍ਰਹਿ, ਤਿੰਨ ਬਾਲ ਪੁਸਤਕਾਂ ਤੋਂ ਇਲਾਵਾ ਪਿੰਡੇ ਸੇਹ ਬਾਰੇ ਮੇਰਾ ਪਿੰਡ ਮੇਰੇ ਲੋਕ ਪੁਸਤਕ ਦੀ ਰਚਨਾ ਕੀਤੀ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਅਵਤਾਰ ਸਿੰਘ ਬਿਲਿੰਗ ਨੇ ਆਪਣੇ ਨਾਵਲਾਂ, ਕਹਾਣੀਆਂ ਵਿਚ ਆਰਥਿਕ,  ਸੱਭਿਆਚਾਰਕ ਤੇ ਮਾਨਸਿਕ ਸੰਕਟ ਵਿੱਚ ਗ੍ਰਸਤ ਕਿਸਾਨੀ ਦਾ ਗਲਪੀ ਚਿੱਤਰ ਪੇਸ਼ ਕੀਤਾ ਹੈ ਅਤੇ ਪੇਂਡੂ ਪੰਜਾਬੀ ਜੀਵਨ ਦੇ ਵਿਭਿੰਨ ਪਸਾਰਾਂ ਨੂੰ ਆਪਣੇ ਨਾਵਲਾਂ ਵਿਚ ਦਿਖਾਇਆ ਹੈ।  ਉਸ ਦੇ ਨਾਵਲ ਖ਼ਾਲੀ ਖੂਹਾਂ ਦੀ ਕਥਾ’ ਲਈ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵੱਧ ਰਾਸ਼ੀ ਵਾਲਾ (25 ਹਜ਼ਾਰ ਡਾਲਰ) ਵਾਲਾ ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ ਮਿਲਿਆ ਹੈ।

ਅਵਤਾਰ ਸਿੰਘ ਬਿਲਿੰਗ ਨੇ ਆਪਣੀ ਲਿਖਣ ਕਲਾ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਆਪਣੇ ਸਮਾਜ ਦੇ ਦੁੱਖਾਂ-ਸੁੱਖਾਂ ਬਾਰੇ ਲਿਖਦਾ ਹਾਂ। ਭਾਰਤੀ ਸਮਾਜ,  ਵਿਸ਼ੇਸ਼ ਕਰਕੇ ਪੰਜਾਬੀ ਸਮਾਜ,  ਸਭਿਆਚਾਰ ਦੀ ਉੱਨਤੀ,  ਵਿਕਾਸ ਜਾਂ ਗਿਰਾਵਟ ਬਾਰੇ ਮੇਰੇ ਮਨ ਵਿਚ ਲਗਾਤਾਰ ਚਿੰਤਨ-ਮੰਥਨ ਜਾਰੀ ਰਹਿੰਦਾ ਹੈ। ਹੱਡੀਂ ਹੰਢਾਇਆ ਜਾਂ ਅੱਖੀਂ ਦੇਖਿਆ-ਚਿਤਵਿਆ ਜੀਵਨ ਯਥਾਰਥ ਜਦੋਂ ਮੈਨੂੰ ਲਿਖਣ ਲਈ ਉਕਸਾਉਂਦਾ ਹੈ ਤਾਂ ਉਹ ਨਾਵਲ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਮੈਂ ਅੰਤਰਮੁਖੀ ਕਿਸਮ ਦਾ ਬੰਦਾ ਹਾਂ। ਮੇਰੇ ਅਧਿਆਪਕਾਂ ਤੇ ਪੰਜਾਬੀ ਦੇ ਵਿਦਵਾਨ ਚਿੰਤਕਾਂ ਦੀ ਸੰਗਤ ਨੇ ਮੇਰੀ ਦ੍ਰਿਸ਼ਟੀ ਨੂੰ ਵਿਸ਼ਾਲਤਾ ਬਖਸ਼ੀ ਹੈ। ਭਾਰਤੀ ਦਰਸ਼ਨ ਤੇ ਅੰਗਰੇਜ਼ੀ ਸਾਹਿਤ ਦੇ ਅਧਿਐਨ ਨੇ ਮੇਰੀ ਲਿਖਣ ਕਲਾ ਨੂੰ ਬਲ ਬਖਸ਼ਿਆ ਹੈ। ਮੈਨੂੰ ਆਪਣੀ ਮਿੱਟੀ,  ਆਪਣੇ ਦੇਸ,  ਅਮੀਰ ਮਾਤ-ਭਾਸ਼ਾ ਤੇ ਸਭਿਆਚਾਰ ਉੱਤੇ ਬੜਾ ਮਾਣ ਹੈ

ਭਾਰਤੀ ਮਾਨਸਿਕਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੱਛਮ ਦੀਆਂ ਮਾੜੀਆਂ ਕਦਰਾਂ ਕੀਮਤਾਂ ਜਿਵੇਂ ਕੇਵਲ ਆਪਣੇ ਆਪ ਵਿਚ ਸੁੰਗੜਿਆ ਹਉਂਵਾਦੀ ਜੀਵਨ,  ਹਵਸ ਅਤੇ ‘ਖਾਓੋ-ਪੀਓ-ਐਸ਼ ਕਰੋ’ ਦੀ ਜੀਵਨ ਸ਼ੈਲੀ ਨੂੰ ਤਾਂ ਅਪਣਾਇਆ ਲਿਆ ਪਰ ਆਪਣੇ ਸ਼ੁੱਧ ਜੀਵਨ ਫਲਸਫੇ ਨੂੰ ਸੰਭਾਲਦੇ ਹੋਏ,  ਪੱਛਮ ਵਿੱਚੋਂ ਕਰੜੇ ਅਨੁਸਾਸ਼ਨ,  ਈਮਾਨਦਾਰੀ,  ਸੱਚ,  ਪਾਰਦਰਸ਼ੀ ਰਾਜਨੀਤਿਕ ਸਿਸਟਮ,  ਜਾਤ-ਧਰਮ,  ਨਸਲ ਰਹਿਤ ਭਾਈਚਾਰਕ ਭਾਵਨਾ ਗ੍ਰਹਿਣ ਕਰਨ ਵੱਲ ਜ਼ਿਆਦਾ ਤਵੱਜੋ ਨਹੀਂ ਦਿੱਤੀ।

ਬਖਸ਼ਿੰਦਰ, ਰਾਜਵੰਤ ਰਾਜ, ਗੁਰਜੰਟ ਸਿੰਘ ਬਰਨਾਲਾ ਅਤੇ ਜਰਨੈਲ ਸਿੰਘ ਆਰਟਿਸਟ ਨੇ ਆਪਣੇ ਸਵਾਲਾਂ ਰਾਹੀਂ ਅਵਤਾਰ ਸਿੰਘ ਬਿਲਿੰਗ ਦੇ ਰਚਨਾਤਮਿਕ ਕਾਰਜ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।

 

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ