ਸੰਸਾਰ

ਸਿਰਜਨਾ ਦੇ ਆਰ ਪਾਰ ਵਿਚ ਬਾਬਾ ਨਜਮੀ ਹੋਏ ਲੇਖਕਾਂ-ਪਾਠਕਾਂ ਦੇ ਰੂਬਰੂ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 30, 2022 09:07 PM

 

ਸਰੀ-ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਰਲਵੇਂ ਯਤਨਾਂ ਨਾਲ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਬਾਬਾ ਨਜ਼ਮੀ ਨਾਲ ਰੂਬਰੂ ਪ੍ਰੋਗ੍ਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਮਾਡਰੇਟਰ ਕੁਲਜੀਤ ਕੌਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਬਾਬਾ ਨਜ਼ਮੀ ਨੇ ਬਸ਼ੀਰ ਹੁਸੈਨ ਤੋਂ ਬਾਬਾ ਨਜ਼ਮੀ ਬਣਨ ਤੱਕ ਦੇ ਸਫ਼ਰ ਨੂੰ ਬਾਖੂਬੀ ਬਿਆਨ ਕੀਤਾ। ਉਹਨਾਂ ਆਪਣੇ ਮਜ਼ਦੂਰੀ ਕਰਨ ਦੇ ਸੰਘਰਸ਼ਮਈ ਜੀਵਨ,  ਫਿਲਮ ਅਤੇ ਥੀਏਟਰ ਨਾਲ ਜੁੜਨ ਦੇ ਆਪਣੇ ਜੀਵਨ ਪੰਧ ਬਾਰੇ ਜਾਣਕਾਰੀ ਦਿੱਤੀ। ਆਪਣੀਆਂ ਕਾਵਿ ਪੁਸਤਕਾਂ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਆਪਣੀਆਂ ਕੁਝ ਚੋਣਵੀਆਂ ਰਚਨਾਵਾਂ ਸੁਣਾਈਆਂ। ਉਨ੍ਹਾਂ ਦਾ ਵਿਲੱਖਣ ਅੰਦਾਜ਼ ਸੀ-

ਮਸਜਿਦ ਮੇਰੀ ਤੂੰ ਕਿਉਂ ਢਾਹਵੇਂ,  ਮੈਂ ਕਿਓਂ ਢਾਹਵਾਂ ਮੰਦਿਰ ਨੂੰ  

 ਜਾ ਦੋਹਵੇਂ ਬਹਿ ਕੇ ਪੜ੍ਹੀਏ ਇਕ ਦੂਜੇ ਦੇ ਅੰਦਰ ਨੂੰ

ਅੱਖਰਾਂ ਵਿਚ ਸਮੁੰਦਰ ਰੱਖਾਂ,  ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ,  ਦੀਵਾ ਬਾਲ ਪੰਜਾਬੀ ਦਾ ।

ਡਾ ਸਰਬਜੀਤ ਕੌਰ ਸੋਹਲ ਨੇ ਬਾਬਾ ਨਜ਼ਮੀ ਨੂੰ ਇਕ ਅਜਿਹਾ ਕ੍ਰਾਂਤੀਕਾਰੀ ਕਵੀ ਦੱਸਿਆ ਜਿਸ ਦੀ ਕਲਮ ਅਤੇ ਵਿਚਾਰਧਾਰਾ ਦੂਸਰਿਆਂ ਲਈ ਮਿਸਾਲ ਹੈ। ਰਮਿੰਦਰ ਰੰਮੀ ਨੇ ਬਾਬਾ ਨਜ਼ਮੀ ਦੀ ਕਵਿਤਾ ਵਿੱਚ ਆਮ ਲੋਕਾਂ ਦੀਆਂ ਸੰਵੇਦਨਾਵਾਂ ਹੋਣ ਦਾ ਜ਼ਿਕਰ ਕੀਤਾ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਬਾਬਾ ਨਜ਼ਮੀ ਨੂੰ ਇਕ ਗੀਤ ਰਾਹੀਂ ਜੀ ਆਇਆਂ ਆਖਿਆ।

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਚੀਫ਼ ਐਡਵਾਈਜਰ ਪਿਆਰਾ ਸਿੰਘ ਕੁੱਦੋਵਾਲ ਨੇ ਬਾਬਾ ਨਜ਼ਮੀ ਦੀ ਕਵਿਤਾ ਵਿੱਚ ਮਜ਼ਦੂਰ ਵਰਗ ਦੀਆਂ ਚੁਨੌਤੀਆਂ ਦੀ ਗੱਲ ਕਰਦਿਆਂ ਆਧੁਨਿਕ ਯੁੱਗ ਦੇ ਮਜ਼ਦੂਰ ਵਰਗ ਲਈ ਨਵੀਆਂ ਸੰਭਾਵਨਾਵਾਂ ਅਤੇ ਸਮੱਸਿਆਵਾਂ ਦਾ ਜ਼ਿਕਰ ਕੀਤਾ। ਚੇਅਰਮੈਨ ਦਲਜੀਤ ਸਿੰਘ ਗੈਦੂ, ਅਜੈਬ ਸਿੰਘ ਚੱਠਾ, ਹਰਦਿਆਲ ਸਿੰਘ ਝੀਤਾ,  ਰਛਪਾਲ ਕੌਰ ਗਿੱਲ ਨੇ ਵੀ ਬਾਬਾ ਨਜ਼ਮੀ ਦੀ ਕਵਿਤਾ ਬਾਰੇ ਵਿਚਾਰ ਪ੍ਰਗਟ ਕੀਤੇ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਪ੍ਰਸਿੱਧ ਪ੍ਰਵਾਸੀ ਪੰਜਾਬੀ ਲੇਖਕਾ ਸੁਰਜੀਤ ਕੌਰ ਨੇ ਬਾਬਾ ਨਜ਼ਮੀ ਦਾ ਧੰਨਵਾਦ ਕਰਦਿਆਂ ਉਹਨਾਂ ਦੀ ਕਵਿਤਾ ਨੂੰ ਮਾਨਵੀ ਸੰਵੇਦਨਾ ਭਰਪੂਰ ਦੱਸਿਆ।

ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਭਾਗ ਲਿਆ ਜਿਹਨਾਂ ਵਿੱਚ ਸਤਿੰਦਰ ਕਾਹਲੋਂ ,  ਦੀਪ ਸੰਧੂ ,  ਡਾਕਟਰ ਸਤਿੰਦਰ ਕੌਰ ਬੁੱਟਰ,  ਮਨਜੀਤ ਸੇਖੋਂ,  ਪ੍ਰੋ ਵੀਨਾ ਅਰੋੜਾ,  ਰਵਿੰਦਰ ਭਾਟੀਆ,  ਹਰਜੀਤ ਬੰਮਰਾ,  ਨਰਿੰਦਰ ਕੌਰ ਭੱਚੂ,  ਦੀਪ ਕੁਲਦੀਪ,  ਸੁਖਦੀਪ ਸੁਖ਼ਨ,  ਪਰਜਿੰਦਰ ਕਲੇਰ,  ਅਮਨਬੀਰ ਸਿੰਘ ਧਾਮੀ ,  ਡਾ. ਨੀਨਾ ਸੈਣੀ ਸ਼ਾਮਲ ਸਨ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਵਾਲੀਆ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੇ ਵਿਸ਼ੇਸ਼ ਉੱਦਮ ਨਾਲ ਕਰਵਾਏ ਇਸ ਪ੍ਰੋਗਰਾਮ ਵਿੱਚ ਆਰ ਐਸ ਐਫ ਓ ਓਨਟਾਰੀਓ ਦੇ ਪ੍ਰਧਾਨ ਦਲਜੀਤ ਸਿੰਘ ਗੇਦੂ ਦਾ ਵਿਸ਼ੇਸ਼ ਯੋਗਦਾਨ ਰਿਹਾ।

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ