ਸੰਸਾਰ

ਪੰਜਾਬੀ ਲਿਖਾਰੀ ਸਭਾ (ਰਜਿ:) ਸਿਆਟਲ ਵੱਲੋਂ ‘ਸੁਣ ਪੰਜਾਬ ਸਿਆਂ’ ਪੁਸਤਕ ਦੀ ਘੁੰਡ ਚੁਕਾਈ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 30, 2022 09:10 PM

 

ਸਰੀ- ਪੰਜਾਬੀ ਲਿਖਾਰੀ ਸਭਾ (ਰਜਿ:)ਸਿਆਟਲ ਵੱਲੋਂ ਖਾਲਸਾ ਗੁਰਮਤਿ ਸਕੂਲ ਆਬਰਨ ਵਿੱਚ ਇਕ ਪ੍ਰਭਾਵਸ਼ਾਲੀ ਸਾਹਿਤਕ ਪ੍ਰੋਗਰਾਮ ਵਿਚ ਪੰਜਾਬ ਦੀ ਰੂਹ ਵਿਚ ਵਸੇ ਪੰਜਾਬੀ ਗੀਤ ਅਤੇ ਕਵਿਤਾਵਾਂ ਦੀ ਸਾਧੂ ਸਿੰਘ ਝੱਜ ਦੁਆਰਾ ਰਚਿਤ ਕਿਤਾਬ ‘ਸੁਣ ਪੰਜਾਬ ਸਿਆਂ’ ਦੀ ਘੁੰਡ ਚੁਕਾਈ ਕੀਤੀ ਗਈ। ਸਭਾ ਦੇ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਸਭਾ ਬਾਰੇ ਜਾਣ ਪਛਾਣ ਕਰਾਉਦਿਆਂ ਹਾਜ਼ਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਇੰਟਰਨੈਟ ਦੇ ਚੁੰਗਲ ਵਿੱਚ ਫਸੇ ਅੱਜ ਦੇ ਸਮਾਜ ਵਿੱਚ ਕਾਵਿ-ਸਿਰਜਨਾ ਦੇ ਕੰਮ ਨੂੰ ਚੁਣੌਤੀ ਭਰਪੂਰ ਦੱਸਦਿਆਂ ਕਿਤਾਬ ਵਿੱਚੋਂ ਇਕ ਕਵਿਤਾ ਵੀ ਸਾਂਝੀ ਕੀਤੀ। ਉਪਰੰਤ ਹਾਜਰ ਮੈਂਬਰਾਂ ਵੱਲੋਂ ‘ਸੁਣ ਪੰਜਾਬ ਸਿਆਂ’ ਕਿਤਾਬ ਨੂੰ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਇਆ ਗਿਆ।

ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿਧੂ ਨੇ ਇਕ ਗੀਤ ‘ਰੱਬਾ ਹਾਸੇ ਖੇੜੇ ਧੀਆਂ ਦੇ ਤੂੰ ਚੇਹਰਿਆਂ ਤੇ ਰੱਖੀਂ’ ਤਰੰਨਮ ਵਿੱਚ ਗਾ ਕੇ ਸਰੋਤਿਆਂ ਨੂੰ ਭਾਵਕ ਕਰ ਦਿੱਤਾ। ਮੀਤ ਪ੍ਰਧਾਨ ਬਲਿਹਾਰ ਲੇਹਲ ਨੇ ‘ਪਵਨ ਗੁਰੂ ਪਾਣੀ ਪਿਤਾ,  ਫਰਮਾਉਂਦੀ ਹੈ ਗੁਰੂਆਂ ਦੀ ਬਾਣੀ,  ਤੇਰਾ ਪਿੰਡ ਬੋਲਦਾ’  ਕਿਤਾਬ ਦਾ ਹਿੱਸਾ ਬਣੇ ਗੀਤਾਂ ਨੂੰ  ਬੋਲ ਕੇ ਕਿਤਾਬ ਦੀ ਜਾਣ ਪਛਾਣ ਕਰਵਾਈ। ਪੰਜਾਬੀ ਗੀਤਾਂ ਦੇ ਸਿਆਟਲੀ-ਬੋਹੜ ਹਰਦਿਆਲ ਸਿੰਘ ਚੀਮਾ ਨੇ ਕਿਤਾਬ ਦੇ ਵਿਸ਼ਾ ਪੱਖ ਅਤੇ ਕਲਾ ਪੱਖ ਤੇ ਵਿਸਤਾਰ ਵਿਚ ਚਾਨਣਾ ਪਾਉਂਦਿਆਂ ਲੇਖਕ ਨੂੰ ਵਧਾਈ ਦਿੱਤੀ। ਵਿਅੰਗਕਾਰ ਮੰਗਤ ਕੁਲਜਿੰਦ ਨੇ ‘ਸੁਣ ਪੰਜਾਬ ਸਿਆਂ’ ਨੂੰ ਪੰਜਾਬੀ ਕਾਵਿ ਸਾਹਿਤ ਦੀ ਪ੍ਰਾਪਤੀ ਦੱਸਦਿਆਂ ਇਕ ਗੀਤ ‘ਰੱਬ ਕਹਿੰਦੇ ਮਾਪਿਆਂ ਵਿੱਚ ਵੱਸਦਾ’ ਪੇਸ਼ ਕਰਕੇ ਹਾਜ਼ਰੀ ਲਵਾਈ। ਸਭਾ ਦੇ ਖਜ਼ਾਨਚੀ ਪ੍ਰਿਤਪਾਲ ਸਿੰਘ ਨੇ ਸਾਡੇ ਸਮਾਜ ਦੇ ਕਿਰਦਾਰਾਂ ਤੇ ਅੱਜ ਵੀ ਢੁੱਕਦੀ ਬਹੁਤ ਚਿਰ ਪਹਿਲਾਂ ਲਿਖੀ ਕਵਿਤਾ ਸੁਣਾਈ। ਸੁਰਜੀਤ ਸਿੰਘ ਸਿਧੂ ਬੰਬੀਹਾ ਭਾਈਕਾ ਨੇ ਕਵੀਸ਼ਰੀ-ਬੱਦਲ ਬਾਬੂ ਰਜਬ ਅਲੀ ਸਾਹੋ ਕੇ ਵਾਲਿਆਂ ਦੀ ਕਵੀਸ਼ਰੀ ‘ਆਵੇ ਵਤਨ ਪਿਆਰਾ ਚੇਤੇ’ ਨਾਲ ਨਜ਼ਾਰਾ ਬੰਨ੍ਹਿਆਂ। ਰਿਕਾਰਡ ਹੋਏ ਸੈਂਕੜੇ ਗੀਤਾਂ ਦੇ ਗੀਤ-ਸਿਰਤਾਜ ਬਲਬੀਰ ਸਿੰਘ ਲਹਿਰਾ ਨੇ, ‘ਜਦ ਦੀ ਤੇਰੀ ਧੀ ਹੋ ਗਈ ਮੁਟਿਆਰ ਬਾਬਲਾ ਵੇ’, ਗਾ ਕੇ ਸਮੇਂ ਨੂੰ ਬੰਨ੍ਹ ਦਿੱਤਾ।

ਸਿਆਟਲ ਦੀ ਧਾਰਮਿਕ ਅਤੇ ਸਮਾਜ ਸੇਵੀ ਸ਼ਖਸ਼ੀਅਤ ਹਰਸ਼ਿੰਦਰ ਸਿੰਘ ਸੰਧੂ,  ਚਰਨ ਸਿੰਘ ਸੰਧੂ,  ਅਮਰੀਕ ਸਿੰਘ ਅਤੇ ਜਰਨੈਲ ਸਿੰਘ  ਨੇ ਲੇਖਕ ਨੂੰ ਵਧਾਈਆਂ ਦਿੱਤੀਆਂ। ਲਾਲੀ ਸੰਧੂ ਨੇ ਸੁਝਾਅ ਦਿੱਤਾ ਕਿ ਲੇਖਕਾਂ ਨੂੰ ਲਿਖਣ ਲੱਗਿਆਂ ਨੌਜਵਾਨਾਂ ਦੇ ਪੱਧਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁਦੱਈ ਅਤੇ ਸਾਹਿਤ ਪ੍ਰੇਮੀ ਨੌਜਵਾਨ ਨਵੀਨ ਰਾਏ ਅਤੇ ਸ਼ਸ਼ੀ ਪ੍ਰਾਸ਼ਰ ਸਾਹਿਤ ਸਭਾ ਦੇ ਕੁਨਬੇ ਵਿੱਚ ਸ਼ਾਮਿਲ ਹੁੰਦਿਆਂ ਸਾਹਿਤ ਲਈ ਅਤੇ ਸਵੈ ਸੇਵੀ ਸੰਸਥਾਵਾਂ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਸਭਾ ਵੱਲੋਂ ਸਭਾ ਦੀ ਸਰਪ੍ਰਸਤ ਸਵਰਾਜ ਕੌਰ ਨੂੰ ਪੰਜਾਬ ਭਵਨ ਵੱਲੋਂ ਸ੍ਰ.ਅਰਜਨ ਸਿੰਘ ਬਾਠ ਐਵਾਰਡ ਲਈ ਚੁਣੇ ਜਾਣ ਤੇ ਮੁਬਾਰਕਾਂ ਦਿੱਤੀਆਂ ਗਈਆਂ।

ਅੰਤ ਵਿਚ ਕਿਤਾਬ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਸਾਧੂ ਸਿੰਘ ਝੱਜ ਨੇ ਹਾਜ਼ਰ ਹੋਏ ਸਭ ਸੱਜਣਾਂ ਦਾ ਧੰਨਵਾਦ ਕੀਤਾ। ਕਾਵਿ ਦੇ ਵੱਖ ਵੱਖ ਰੂਪਾਂ- ਗੀਤ ਕਵਿਤਾਵਾਂ,  ਕਾਵਿ-ਹਾਸ, ਕਵੀਸ਼ਰੀ ਨਾਲ ਸ਼ਿੰਗਾਰੇ ਸਮਾਗਮ ਦੀ ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਡਾ. ਸੁਖਵੀਰ ਬੀਹਲਾ ਨੇ ਬਾਖੂਬੀ ਕੀਤਾ।

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ