ਸੰਸਾਰ

ਪ੍ਰਸਿੱਧ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਊ ਅਤੇ ਲੇਖਿਕਾ ਗੁਲਸ਼ਨ ਦਿਆਲ ਨਾਲ ਵਿਸ਼ੇਸ਼ ਸੰਵਾਦ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 31, 2022 10:53 PM

ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਪੱਤਰਕਾਰ ਅਤੇ ਪ੍ਰੋ-ਪੰਜਾਬ ਚੈਨਲ ਦੇ ਸੰਚਾਲਕ ਯਾਦਵਿੰਦਰ ਸਿੰਘ ਕਰਫਿਊ ਅਤੇ ਅਮਰੀਕਾ ਤੋਂ ਆਈ ਲੇਖਿਕਾ ਗੁਲਸ਼ਨ ਦਿਆਲ ਨਾਲ ਵਿਸ਼ੇਸ਼ ਸੰਵਾਦ ਰਚਾਇਆ ਗਿਆ। ਜਰਨੈਲ ਆਰਟਸ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਗੁਰਦੇਵ ਸਿੰਘ ਦਰਦੀ ਵੱਲੋਂ ਪੰਜਾਬੀ ਮਾਂ ਬੋਲੀ ਸਬੰਧੀ ਗਾਏ ਗੀਤ ਨਾਲ ਹੋਈ। ਜਰਨੈਲ ਸਿੰਘ ਆਰਟਿਸਟ ਨੇ ਸਭ ਨੂੰ ਆਇਆਂ ਕਿਹਾ ਅਤੇ ਵੈਨਕੂਵਰ ਵਿਚਾਰ ਮੰਚ ਦੇ ਉਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮੰਚ ਉਪਰ ਸਰੀ ਵਿਚ ਆਉਣ ਵਾਲੇ ਮਹਿਮਾਨ ਸਾਹਿਤਕਾਰਾਂ, ਪੱਤਰਕਾਰਾਂ, ਵਿਦਵਾਨਾਂ, ਕਲਾਕਾਰਾਂ ਨੂੰ ਵਿਸ਼ੇਸ਼ ਮਾਣ ਦਿੱਤਾ ਜਾਂਦਾ ਹੈ ਅਤੇ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਖੁੱਲ੍ਹੀ ਗੱਲਬਾਤ ਕੀਤੀ ਜਾਂਦੀ ਹੈ।

ਮੰਚ ਦੇ ਸੰਚਾਲਕ ਮੋਹਨ ਗਿੱਲ ਨੇ ਯਾਦਵਿੰਦਰ ਸਿੰਘ ਕਰਫਿਊ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀ ਪੱਤਰਕਾਰੀ ਵਿਚ ਉਨ੍ਹਾਂ ਦਾ ਵਿਸ਼ੇਸ਼ ਨਾਮ ਹੈ ਅਤੇ ਉਹ ਬੜੀ ਬੇਬਾਕੀ ਅਤੇ ਨਿੱਡਰਤਾ ਨਾਲ ਪੱਤਰਕਾਰੀ ਦੇ ਧਰਮ ਨੂੰ ਨਿਭਾਅ ਰਹੇ ਹਨ।

ਯਾਦਵਿੰਦਰ ਸਿੰਘ ਕਰਫਿਊ ਨੇ ਪੰਜਾਬ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਪੰਜਾਬ ਦੇ ਪਿਛਲੇ ਸਮੇਂ ਦੇ ਹਾਲਾਤ ਅਤੇ ਮੌਜੂਦਾ ਹਾਲਾਤ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦੂਰਅੰਦੇਸ਼ੀ ਅਤੇ ਪ੍ਰਤੀਬੱਧ ਆਗੂ ਦੀ ਘਾਟ ਹੈ ਅਤੇ ਅਜੇ ਤੱਕ ਅਜਿਹੀ ਕੋਈ ਸ਼ਖ਼ਸੀਅਤ ਨਜ਼ਰ ਨਹੀਂ ਆ ਰਹੀ ਜੋ ਇਸ ਤਰ੍ਹਾਂ ਦੀ ਸੋਚ ਨਾਲ ਪੰਜਾਬ ਨੂੰ ਸਹੀ ਅਗਵਾਈ ਦੇ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਰਾਜਨੀਤਕ ਲੋਕਾਂ, ਪੁਲਿਸ ਅਤੇ ਅਫਸਰਸ਼ਾਹੀ ਦੇ ਗੱਠਜੋੜ ਨੂੰ ਮਾਤ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਪੰਜਾਬ ਅਤੇ ਮੁਲਕ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਉਨ੍ਹਾਂ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਪੈਦਾ ਹੋਏ ਗੈਂਗ ਕਲਚਰ, ਪ੍ਰੈਸ ਦੇ ਰੋਲ ਬਾਰੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਨਵੀਂ ਸਰਕਾਰ ਦੇ ਆਉਣ ਨਾਲ ਹਾਲੇ ਤੱਕ ਕੋਈ ਬਹੁਤੀ ਵੱਡੀ ਤਬਦੀਲੀ ਸਾਹਮਣੇ ਨਜ਼ਰ ਨਹੀਂ ਆਈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹਰ ਸਰਕਾਰ ਦਾ ਹੀ ਪ੍ਰੈਸ ਉਪਰ ਦਬਦਬਾ ਰਿਹਾ ਹੈ ਅਤੇ ਰਹੇਗਾ ਵੀ। ਯਾਦਵਿੰਦਰ ਕਰਫਿਊ ਨੇ ਕੈਨੇਡਾ ਦੇ ਸਿਸਟਮ ਅਤੇ ਵਿਸ਼ੇਸ਼ ਕਰਕੇ ਇੱਥੇ ਵਸਦੇ ਪੰਜਾਬੀ ਭਾਈਚਾਰੇ ਬਾਰੇ ਵੀ ਗੱਲਬਾਤ ਕੀਤੀ।

ਲੇਖਿਕਾ ਗੁਲਸ਼ਨ ਦਿਆਲ ਨੇ ਆਪਣੇ ਵਿਦਿਅਕ ਜੀਵਨ ਦੱਸਿਆ ਅਤੇ ਕਿਹਾ ਕਿ ਉਸ ਨੇ ਸਾਹਿਤਕ ਤੌਰ ਤੇ ਬਹੁਤੀ ਰਚਨਾ ਤਾਂ ਨਹੀਂ ਕੀਤੀ ਪਰ ਸਾਹਿਤ ਦੀ ਉਹ ਬਹੁਤ ਵੱਡੀ ਪਾਠਕ ਜ਼ਰੂਰ ਹੈ। ਉਸ ਨੇ ਇਸ ਮੌਕੇ ਆਪਣੀਆਂ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਦੋਹਾਂ ਸ਼ਖ਼ਸੀਅਤਾਂ ਨਾਲ ਸਮੁੱਚੀ ਗੱਲਬਾਤ ਦੌਰਾਨ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਭੁਪਿੰਦਰ ਮੱਲ੍ਹੀ, ਕਾਮਰੇਡ ਨਵਰੂਪ ਸਿੰਘ, ਅੰਗਰੇਜ਼ ਬਰਾੜ, ਦਰਸ਼ਨ ਸੰਘਾ ਅਤੇ ਪ੍ਰੋ. ਅਵਤਾਰ ਵਿਰਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਰਮੀਤ ਸਿੰਘ ਖੱਡੀਆਂ, ਹਰਦਮ ਸਿੰਘ ਮਾਨ, ਮਹਿੰਦਰਪਾਲ ਸਿੰਘ ਪਾਲ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ