ਸੰਸਾਰ

ਗ਼ਜ਼ਲ ਮੰਚ ਸਰੀ ਵੱਲੋਂ ਮਨ ਮਾਨ ਦੀ ਪੁਸਤਕ ‘ਰਾਵੀ ਦੀ ਰੀਝ’ ਰਿਲੀਜ਼ ਕੀਤੀ ਗਈ

ਹਰਦਮ ਮਾਨ/ਕੌਮੀ ਮਾਰਗ ਬਿਊਰੋ | September 14, 2022 01:26 PM

 

ਸਰੀ-ਗ਼ਜ਼ਲ ਮੰਚ ਸਰੀ ਦੀ ਮੀਟਿੰਗ ਨਾਮਵਰ ਸ਼ਾਇਰ ਜਸਵਿੰਦਰ ਦੀ ਪ੍ਰਧਾਨਗੀ ਹੇਠ ਮੰਚ ਦੇ ਦਫਤਰ ਵਿਚ ਹੋਈ। ਇਸ ਮੀਟਿੰਗ ਵਿਚ ਪੰਜਾਬੀ ਕਵਿੱਤਰੀ ਮਨ ਮਾਨ ਦਾ ਗ਼ਜ਼ਲ ਸੰਗ੍ਰਹਿ ਰਾਵੀ ਦੀ ਰੀਝ ਰਿਲੀਜ਼ ਕੀਤੀ ਗਈ।

ਇਸ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਜਸਵਿੰਦਰ ਨੇ ਕਿਹਾ ਕਿ ਮਨ ਮਾਨ ਦੀ ਸ਼ਾਇਰੀ ਗ਼ਜ਼ਲ ਦੀ ਦੁਨੀਆ ਵਿਚ ਇਕਦਮ ਪ੍ਰਗਟ ਹੋਈ ਹੈ। ਰਾਵੀ ਦੀ ਰੀਝ’ ਮਨ ਮਾਨ ਦੇ ਕਾਵਿ ਸਫ਼ਰ ਦਾ ਪਹਿਲਾ ਪੜਾਅ ਹੈ। ਇਸ ਕਿਤਾਬ ਵਿਚ ਉਹਦੀ ਚੇਤਨਾ ਦੇ ਧਰਾਤਲ 'ਤੇ ਵਿਛੀਆਂ ਤਿੱਖੀਆਂ ਧੁੱਪਾਂ,  ਹਨੇਰੀਆਂ,  ਠੰਡੀਆਂ ਛਾਵਾਂ ਤੇ ਕਿਣਮਿਣੀਆਂ ਦਾ ਦਿਲ ਨੂੰ ਛੂਹਣ ਵਾਲਾ ਵਰਣਨ ਹੈ। ਸੰਵੇਦਨਾਵਾਂ ਤੇ ਭਾਵਨਾਵਾਂ ਦੀ ਨਿਰਮਲ ਪੇਸ਼ਕਾਰੀ ਉਹਦਾ ਹਾਸਲ ਵੀ ਹੈ ਤੇ ਚੰਗੇਰੇ ਭਵਿੱਖ ਦੀ ਜ਼ਾਮਨ ਵੀ।

ਇਸ ਕਿਤਾਬ ਨੂੰ ਜੀ ਆਇਆਂ ਕਹਿੰਦਿਆਂ ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਹਰਦਮ ਮਾਨ ਅਤੇ ਦਸ਼ਮੇਸ਼ ਗਿੱਲ ਫ਼ਿਰੋਜ਼ ਨੇ ਮਨ ਮਾਨ ਦੇ ਦ੍ਰਿਸ਼ਟੀਕੋਣ ਤੇ ਸ਼ਿਲਪਕਾਰੀ ਵਿਚ ਹੋਰ ਨਿਖਾਰ ਆਉਣ ਦੀ ਕਾਮਨਾ ਕੀਤੀ।

 

Have something to say? Post your comment

ਸੰਸਾਰ

ਸ਼੍ਰੋਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਵੈਨਕੂਵਰ ਵਿਚਾਰ ਮੰਚ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਨਾਲ ਸੰਵਾਦ

ਹਰ ਮਨੁੱਖ ਦਾ “ਸੱਚ” ਆਪਣਾ ਆਪਣਾ ਹੁੰਦਾ ਹੈ – ਠਾਕੁਰ ਦਲੀਪ ਸਿੰਘ

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦਾ ਮਹੀਨਾਵਾਰ ਕਵੀ ਦਰਬਾਰ

ਵੈਨਕੂਵਰ ਖੇਤਰ ਵਿਚ ਹੋਈ ਬਰਫਬਾਰੀ – ਵੈਨਕੂਵਰ ਤੋਂ ਦਰਜਨਾਂ ਘਰੇਲੂ ਹਵਾਈ ਉਡਾਣਾਂ ਰੱਦ

ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਯੂਕੇ ਦੇ ਸਿਖ ਐਮਪੀ ਪ੍ਰੀਤ ਕੌਰ ਗਿਲ ਅਤੇ ਢੇਸੀ ਨਾਲ ਮੁਲਾਕਾਤ ਕਰ ਇਨਸਾਫ ਦਿਵਾਉਣ ਵਿਚ ਮਦਦ ਦੀ ਕੀਤੀ ਅਪੀਲ

ਸਰੀ ਸਕੂਲ ਡਿਸਟ੍ਰਿਕਟ ਫਾਊਂਡੇਸ਼ਨ ਦੇ ਅਧਿਆਪਕ ਤੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕੈਨੇਡਾ: ਸਰੀ ਦੇ ਸਾਬਕਾ ਮੇਅਰ ਡੱਗ ਮੈਕਲਮ ਜਨਤਕ ਸ਼ਰਾਰਤ ਦੇ ਦੋਸ਼ਾਂ ਤੋਂ ਬਰੀ

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਨਵੀਂ ਕਾਰਜਕਾਰਨੀ- ਡਾ. ਜੋਗਾ ਸਿੰਘ ਸਹੋਤਾ ਪ੍ਰਧਾਨ ਬਣੇ

ਯੂਐਸ ਯੂਨੀਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਕਿਰਪਾਨ ਪਹਿਨਣ ਦੀ ਦਿੱਤੀ ਆਗਿਆ