BREAKING NEWS
ਵਿਕਰਮਜੀਤ ਸਿੰਘ ਸਾਹਨੀ ਨੇ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ 55 ਸਿੱਖ ਤੇ ਹਿੰਦੂ ਪਰਿਵਾਰਾਂ ਦਾ ਕੀਤਾ ਸਵਾਗ਼ਤਕੀ ਹਰਿਆਣਾ ਕਮੇਟੀ ਮਾਮਲਾ ਸ਼ੋ੍ਰਮਣੀ ਕਮੇਟੀ ਦੀ ਕਮਜੋਰ ਲੀਡਰਸ਼ਿਪ ਕਾਰਨ ਹਾਰਿਆਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦਕੇਕੇਯੂ ਵੱਲੋਂ ਐੱਸਕੇਐੱਮ ਦੇ ਸੱਦੇ ਤੇ 3 ਅਕਤੂਬਰ ਨੂੰ ਦੇਸ਼ ਭਰ 'ਚ ਪ੍ਰਦਰਸ਼ਨਾਂ ਦੇ ਸੱਦੇ ਤਹਿਤ ਵੱਡੀ ਗਿਣਤੀ ਸ਼ਮੂਲੀਅਤ ਕਰਨ ਦਾ ਫ਼ੈਸਲਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਮੰਗਣ ਵਾਲੇ ਜਥੇ ਨੂੰ ਹੀ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲਿਆ, ਫੇਰ ਚਿਤਾਵਨੀ ਦੇ ਕੇ ਛੱਡਿਆਹਰਿਆਣਾ ਕਮੇਟੀ ਦਾ ਬੀਜ ਕਾਂਗਰਸ ਨੇ ਬੀਜਿਆ ਪਾਣੀ ਭਾਜਪਾ ਨੇ ਪਾਇਆ-ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਦਖ਼ਲ

ਨੈਸ਼ਨਲ

ਜਾਣਬੁੱਝ ਕੇ  ਪੰਜਾਬ ਸਰਕਾਰ ਵੱਲੋਂ ਸਰਕਾਰੀ ਰਾਸ਼ਨ ਲੈਣ ਲਈ ਲੋਕਾਂ ਨੂੰ ਕੀਤਾ ਜਾਂਦਾ ਖ਼ੱਜਲ-ਖ਼ੁਆਰ:  ਇੰਜ. ਸਿੱਧੂ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | September 21, 2022 10:05 PM
 
 
ਨਵੀਂ ਦਿੱਲੀ-ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਬੀ.ਜੇ.ਪੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦਸਿਆ ਕਿ
ਜ਼ਿਲ੍ਹਾ ਬਰਨਾਲਾ ਅੰਦਰ 392 ਡਿੱਪੂ ਹਨ ਤੇ 38 ਦੇ ਕਰੀਬ ਰਾਸ਼ਨ ਵੰਡਣ ਵਾਲੀਆਂ ਮਸ਼ੀਨਾਂ ਹਨ, ਇਸ ਦਾ ਮਤਲਬ ਇਹ ਹੈ ਕਿ ਇੱਕ ਵਾਰ ਵਿੱਚ 38 ਮਸ਼ੀਨਾਂ ਨਾਲ 38 ਡਿੱਪੂਆ ਤੇ ਹੀ ਕਣਕ ਮਿਲ ਸਕਦੀ ਹੈ। ਇਕ ਡਿਪੂ ਨੂੰ ਆਪਣਾ ਕੋਟਾ ਵੰਡਣ ਲਈ ਚਾਰ ਪੰਜ ਦਿਨ ਤਾਂ ਲੱਗ ਹੀ
ਜਾਂਦੇ ਹਨ ਅਤੇ ਉਸ ਸਮੇਂ ਦੌਰਾਨ ਬਾਕੀ ਦੇ ਸਾਰੇ ਡਿਪੂ ਹੋਲਡਰ ਹੱਥ ਤੇ ਹੱਥ ਧਰ ਕੇ ਮਸ਼ੀਨਾਂ ਦੀ ਉਡੀਕ ਕਰਦੇ ਰਹਿੰਦੇ ਹਨ ਅਤੇ ਲੋਕ ਕਣਕ ਦੀ ਆਮਦ ਨੂੰ ਸੁਣ ਕੇ ਜਿਨ੍ਹਾਂ ਡਿਪੂਆਂ ਤੇ ਰਾਸ਼ਨ ਆਇਆ ਹੁੰਦਾ ਹੈ ਉੱਧਰ ਨੂੰ ਤੁਰ ਪੈਂਦੇ ਹਨ, ਨਤੀਜਾ ਇਹ ਹੁੰਦਾ ਹੈ
ਕਿ ਉਨ੍ਹਾਂ ਡਿੱਪੂਆਂ ਤੇ ਹਜ਼ਾਰਾਂ ਹਜ਼ਾਰਾਂ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਆਪਸ ਵਿਚ ਕਈ ਵਾਰੀ ਲੋਕਾਂ ਦੇ ਝਗੜੇ ਵੀ ਹੋ ਜਾਦੇ ਹਨ। ਸ. ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ 70 ਹਜ਼ਾਰ ਦੇ ਕਰੀਬ ਨੀਲੇ ਕਾਰਡ ਬਣੇ ਹੋਏ ਹਨ ਵੱਡੀ ਤਦਾਦ
ਵਿੱਚ ਨੀਲੇ ਕਾਰਡਾਂ ਦਾ ਹੋਣਾ ਅਤੇ ਛੋਟੀ ਤਦਾਦ ਵਿੱਚ ਕਣਕ ਵੰਡਣ ਵਾਲੀਆਂ ਮਸ਼ੀਨਾਂ ਦਾ ਹੋਣਾ ਸੁਭਾਵਿਕ ਹੀ ਲੋਕਾਂ ਨੂੰ ਖੱਜਲ ਖੁਆਰ ਹੋਣ ਲਈ ਮਜਬੂਰ ਕਰਦਾ ਹੈ।ਸ. ਸਿੱਧੂ ਨੇ ਕਿਹਾ ਕਿ ਉਹ ਬੜੀ ਵਾਰ ਇਹ ਮਾਮਲਾ ਫੂਡ ਸਪਲਾਈ ਦੇ ਵਜੀਰ ਤੇ ਫੂਡ ਸੈਕਟਰੀ ਸਾਹਮਣੇ ਰੱਖ
ਚੁੱਕੇ ਹਨ ਕਿ ਹਰ ਇੱਕ ਡਿਪੂ ਤੇ ਮਸ਼ੀਨ ਲਾਈ ਜਾਵੇ ਤਾਂ ਕਿ ਨੇੜੇ ਤੇੜੇੇ ਦੇ ਲੋਕ ਆ ਕੇ ਆਪਣੀ ਸੁਵਿਧਾ ਅਨੁਸਾਰ ਰਾਸ਼ਨ ਲੈ ਸਕਣ ਅਤੇ ਉਨ੍ਹਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।ਸ. ਸਿੱਧੂ ਨੇ ਦੱਸਿਆ ਕਿ ਇਸ ਸੰਬੰਧੀ ਮੈਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ
ਮਾਨ ਨੂੰ ਵੀ ਈਮੇਲ ਕਰ ਚੁੱਕਾ ਹਾਂ, ਪ੍ਰੰਤੂ ਅੱਜ ਤਕ ਨਾਂ ਤਾਂ ਸਰਕਾਰ ਦੇ ਅਤੇ ਨਾ ਹੀ ਮਹਿਕਮੇ ਦੇ ਕੰਨ ਤੇ ਕੋਈ ਜੂੰ ਸਰਕੀ ਹੈ। ਸ. ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਇੱਕ ਡਿਪੂ ਤੇ ਮਸ਼ੀਨ ਲਾਈ ਜਾਵੇ ਤਾਂ ਕਿ ਲੋਕਾਂ ਨੂੰ ਅਤੇ ਡਿਪੂ ਹੋਲਡਰਾਂ ਨੂੰ
ਹੋ ਰਹੀ ਖੱਜਲ ਖੁਆਰੀ ਤੋਂ ਨਿਜਾਤ ਮਿਲ ਸਕੇ।

Have something to say? Post your comment

 

ਨੈਸ਼ਨਲ

ਪੰਜਾਬੀ ਲੋਕ ਮੰਚ ਤੇ ਸੰਤ ਸਿਪਾਹੀ ਵਿਚਾਰ ਮੰਚ ਵੱਲੋਂ ਡਾ. ਹਰਮੀਤ ਸਿੰਘ ਤੇ ਗੁਰਚਰਨ ਸਿੰਘ ਚਰਨ  ਸਨਮਾਨਿਤ

ਭਾਜਪਾ ਸਿੱਖ ਆਗੂਆਂ ਦੀ ਚਿਰੋਕਣੀ ਚੱਲੀ ਆ ਰਹੀ ਮੰਗ਼ ਨੂੰ ਪਿਆ ਬੂਰ: ਜਸਪ੍ਰੀਤ ਸਿੰਘ ਮਾਟਾ

ਵਿਕਰਮਜੀਤ ਸਿੰਘ ਸਾਹਨੀ ਨੇ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ 55 ਸਿੱਖ ਤੇ ਹਿੰਦੂ ਪਰਿਵਾਰਾਂ ਦਾ ਕੀਤਾ ਸਵਾਗ਼ਤ

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਮੰਗਣ ਵਾਲੇ ਜਥੇ ਨੂੰ ਹੀ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲਿਆ, ਫੇਰ ਚਿਤਾਵਨੀ ਦੇ ਕੇ ਛੱਡਿਆ

ਅਮਰੀਕਾ `ਚ ਸਿੱਖ ਵਿਦਿਆਰਥੀ ਦੀ ਪੁਲਿਸ ਵਲੋਂ ਕਿਰਪਾਨ ਉਤਾਰਨਾ ਤੇ ਗ੍ਰਿਫ਼ਤਾਰ ਕਰਨਾ ਨਿੰਦਣਯੋਗ: ਗੁਰਮਿੰਦਰ ਸਿੰਘ ਮਠਾਰੂ

`ਸੱਚੇ ਪਾਤਸ਼ਾਹ` ਮੈਗਜ਼ੀਨ ਦੇ ਸੰਪਾਦਕ ਸੁਰਜੀਤ ਸਿੰਘ ਆਰਟਿਸਟ ਦੀ ਪੁਸਤਕ `ਨਾਨਕ ਨਾਮ ਜਪਾਏਗਾ ਕੌਣ` ਲੋਕ ਅਰਪਣ

ਅਮਰਦੀਪ ਕੌਰ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਦੀ ਕੀਤੀ ਨਿਵੇਕਲੀ ਪਹਿਲ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਸਿੱਖਿਆ ਨਾਲ ਜੁੜੀਆਂ ਸ਼ਖਸੀਅਤਾਂ ਦਾ ਸੈਸ਼ਨ ਬੁਲਾਇਆ

ਭਗਵੰਤ ਮਾਨ ਦੀ ਵਿਦੇਸ਼ੀ ਯਾਤਰਾ ਸਬੰਧੀ ਚਲ ਰਹੇ ਵਿਵਾਦ ਦੀ ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ: ਜਸਵਿੰਦਰ ਸਿੰਘ ਮਲਸੀਆਂ

ਪੰਜਾਬ ਵਿੱਚ ਅਮਨ ਕਾਨੂੰਨ ਅਤੇ ਨਸ਼ਿਆਂ ਦੀ ਸਥਿਤੀ ਉਪਰ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਹੋਈ-ਭੁਪਿੰਦਰ ਸਿੰਘ ਮਾਨ