BREAKING NEWS
ਵਿਕਰਮਜੀਤ ਸਿੰਘ ਸਾਹਨੀ ਨੇ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ 55 ਸਿੱਖ ਤੇ ਹਿੰਦੂ ਪਰਿਵਾਰਾਂ ਦਾ ਕੀਤਾ ਸਵਾਗ਼ਤਕੀ ਹਰਿਆਣਾ ਕਮੇਟੀ ਮਾਮਲਾ ਸ਼ੋ੍ਰਮਣੀ ਕਮੇਟੀ ਦੀ ਕਮਜੋਰ ਲੀਡਰਸ਼ਿਪ ਕਾਰਨ ਹਾਰਿਆਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦਕੇਕੇਯੂ ਵੱਲੋਂ ਐੱਸਕੇਐੱਮ ਦੇ ਸੱਦੇ ਤੇ 3 ਅਕਤੂਬਰ ਨੂੰ ਦੇਸ਼ ਭਰ 'ਚ ਪ੍ਰਦਰਸ਼ਨਾਂ ਦੇ ਸੱਦੇ ਤਹਿਤ ਵੱਡੀ ਗਿਣਤੀ ਸ਼ਮੂਲੀਅਤ ਕਰਨ ਦਾ ਫ਼ੈਸਲਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਮੰਗਣ ਵਾਲੇ ਜਥੇ ਨੂੰ ਹੀ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲਿਆ, ਫੇਰ ਚਿਤਾਵਨੀ ਦੇ ਕੇ ਛੱਡਿਆਹਰਿਆਣਾ ਕਮੇਟੀ ਦਾ ਬੀਜ ਕਾਂਗਰਸ ਨੇ ਬੀਜਿਆ ਪਾਣੀ ਭਾਜਪਾ ਨੇ ਪਾਇਆ-ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਦਖ਼ਲ

ਸੰਸਾਰ

ਕੈਨੇਡਾ: ਨਿਊਟਨ ਲਾਇਬਰੇਰੀ ਵਿਚ ਹਰਸਿਮਰਨ ਸਿੰਘ ਦੀ ਅੰਗਰੇਜ਼ੀ ਪੁਸਤਕ ‘ਦੀਪ ਸਿੰਘ ਸ਼ਹੀਦ-ਦਿ ਮੈਨ ਇਨ ਦਿ ਲੀਜ਼ੈਂਡ’ ਦਾ ਰਿਲੀਜ਼ ਸਮਾਗਮ

ਹਰਦਮ ਮਾਨ/ਕੌਮੀ ਮਾਰਗ ਬਿਊਰੋ | September 22, 2022 10:32 PM

 

ਸਰੀ- ਹਰਸਿਮਰਨ ਸਿੰਘ ਵੱਲੋਂ ਬਾਬਾ ਦੀਪ ਸਿੰਘ ਦੇ ਜੀਵਨ ਸੰਬੰਧੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਖੋਜ ਭਰਪੂਰ ਪੁਸਤਕ ਦੀਪ ਸਿੰਘ ਸ਼ਹੀਦ-ਦਿ ਮੈਨ ਇਨ ਦਿ ਲੀਜ਼ੈਂਡ’ ਰਿਲੀਜ਼ ਕਰਨ ਲਈ ਨਿਊਟਨ ਲਾਇਬਰੇਰੀ ਸਰੀ ਵਿਚ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਸੰਚਾਲਨ ਕਰਦਿਆਂ ਪਵਨਦੀਪ ਕੌਵ RCC ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਨਵਰੂਪ ਸਾਮਰਾ ਨੇ ਲਾਰੈਂਸ ਸਕੂਲ,  ਸਨਾਵਰ ਦੇ ਸਾਬਕਾ ਵਿਦਿਆਰਥੀ ਅਤੇ ਭਾਰਤੀ ਫੌਜ ਦੇ ਰਿਟਾਇਰਡ ਕਰਨਲ ਹਰਸਿਮਰਨ ਸਿੰਘ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੌਜ ਵਿੱਚ ਆਪਣੇ 31 ਸਾਲਾਂ ਦੇ ਕਾਰਜਕਾਲ ਦੌਰਾਨ,  ਉਨ੍ਹਾਂ ਨੇ ਕਿੰਗਜ਼ ਕਾਲਜ,  ਲੰਡਨ ਤੋਂ ਯੁੱਧ ਅਧਿਐਨ ਵਿੱਚ ਮਾਸਟਰਜ਼ ਡਿਗਰੀ ਹਾਸਲ ਕੀਤੀ। ਮਾਸਟਰ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਖੋਜ ਨਿਬੰਧ ਮਹਾਨ ਯੁੱਧ ਦੇ ਦੋ ਸਿਪਾਹੀ ਲੇਖਕਾਂ ਫਰੈਡਰਿਕ ਮੈਨਿੰਗ ਅਤੇ ਹੈਨਰੀ ਬਾਰਬੁਸੇ 'ਤੇ ਕੇਂਦਰਿਤ ਸੀ।

ਡਾ. ਸਤਵਿੰਦਰ ਕੌਰ ਬੈਂਸ ਨੇ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਅਤੇ ਹਰਸਿਮਰਨ ਸਿੰਘ ਨੂੰ ਇਸ ਵਡੇਰੇ ਸਾਹਿਤਕ ਅਤੇ ਇਤਿਹਾਸਕ ਰਚਨਾਤਮਿਕ ਕਾਰਜ ਲਈ ਮੁਬਾਰਕਬਾਦ ਦਿੱਤੀ। ਪੁਸਤਕ ਦੇ ਪਿਛੋਕੜ ਬਾਰੇ ਦਸਦਿਆਂ ਲੇਖਕ ਹਰਸਿਮਰਨ ਸਿੰਘ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਦੇ ਜੀਵਨ ਬਾਰੇ ਲਿਖਣ ਦੀ ਉਨ੍ਹਾਂ ਦੇ ਮਨ ਵਿਚ ਪ੍ਰਬਲ ਇੱਛਾ ਸੀਪਰ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਉਹ ਸਮਾਂ ਨਹੀਂ ਕੱਢ ਸਕੇ। ਬਾਬਾ ਦੀਪ ਸਿੰਘ ਦੇ 250ਵੇਂ ਸ਼ਹੀਦੀ ਪੁਰਬ ਸੰਬੰਧੀ ਸੈਮੀਨਾਰ ਮੌਕੇ ਉਨ੍ਹਾਂ ਦਾ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਨਾਲ ਰਾਬਤਾ ਕਾਇਮ ਹੋਇਆ। ਉਹਨਾਂ ਵਿੱਚੋਂ ਇੱਕ ਪ੍ਰੋ: ਰਾਏ ਜਸਬੀਰ ਸਿੰਘ ਸਨ ਜਿਨ੍ਹਾਂ ਨੇ ਦੀਪ ਸਿੰਘ ਬਾਰੇ ਸਾਰੀਆਂ ਲਿਖਤਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੇਖਕ ਨੇ ਬਾਬਾ ਦੀਪ ਸਿੰਘ ਨਾਲ ਜੁੜੇ ਹਰ ਸਥਾਨ ਤੇ ਜਾ ਕੇ,  ਗੁਰਦੁਆਰਿਆਂ ਵਿਚ ਜਾ ਕੇ, ਹਰਦੁਆਰ ਦੇ ਪੰਡਤਾਂ ਕੋਲ ਜਾ ਕੇ ਵੰਸ਼ਾਵਲੀ ਰਿਕਾਰਡ ਦੀ ਘੋਖ ਕੀਤੀ,  ਪ੍ਰਚੱਲਿਤ ਮੌਖਿਕ ਪਰੰਪਰਾਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਅਤੇ ਮੈਦਾਨੇ-ਜੰਗ ਦੇ ਅਧਿਐਨ ਦੇ ਨਾਲ-ਨਾਲ ਬਹੁਤ ਸਾਰੇ ਸਰੋਤਾਂ ਦੀ ਜਾਂਚ ਕਰਨ ਵਿੱਚ ਕਈ ਸਾਲ ਬਿਤਾਏ। ਇਸ ਤਰ੍ਹਾਂ ਇਸ ਮਹਾਨ ਰਚਨਾ ਨੂੰ ਕਲਮਬੱਧ ਕਰਨ ਲਈ ਬਹੁਤ ਲੰਮਾ ਸਮਾਂ ਲੱਗਿਆ।

ਉੱਘੇ ਸਿੱਖ ਵਿਦਵਾਨ ਗਿਆਨ ਸਿੰਘ ਸੰਧੂ ਨੇ ਇਸ ਮਹਾਨ ਰਚਨਾ ਲਈ ਹਰਸਿਮਰਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਪੁਸਤਕ ਰਾਹੀਂ ਦੀਪ ਸਿੰਘ ਦੇ ਜੀਵਨ ਅਤੇ ਸਮਿਆਂ ਨੂੰ ਉੱਤਮ ਸੰਤ-ਸਿਪਾਹੀ,  ਦਲੇਰੀ ਅਤੇ ਸੰਕਲਪ ਦੇ ਅਣ-ਅਧਿਕਾਰਤ ਸਰਪ੍ਰਸਤ-ਸੰਤ ਅਤੇ ਖਾਲਸਾ ਵਿਚਾਰਧਾਰਾ ਦੇ ਇੱਕ ਦੁਰਲੱਭ ਰੂਪ ਵਜੋਂ ਸਫਲਤਾਪੂਰਵਕ ਜੀਵਿਤ ਕੀਤਾ ਹੈ।

ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਸ਼ਾਇਰ ਮੋਹਨ ਗਿੱਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬਾਸੀ, ਹਰਪ੍ਰੀਤ ਸਿੰਘ, ਪ੍ਰਿਤਪਾਲ ਗਿੱਲ, ਹਰਦਮ ਸਿੰਘ ਮਾਨ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜਰ ਸਨ।

 

Have something to say? Post your comment

 

ਸੰਸਾਰ

ਕੈਨੇਡਾ: ਸਰੀ ਸਿਵਿਕ ਚੋਣਾਂ ਵਿਚ ਪੰਜਾਬੀ ਮੂਲ ਦੇ 30 ਉਮੀਦਵਾਰ ਮੈਦਾਨ ਵਿਚ

ਹਿੰਦੂ ਸਿੱਖ ਅਤੇ ਮੁਸਲਮਾਨ ਵੀਰਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜੋਤੀ ਜੋਤ ਪੁਰਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕਰਤਾਰਪੁਰ ਸਾਹਿਬ ਵਿਖੇ

ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਵਿਚ ਕੈਨੇਡੀਅਨ ਗਦਰੀ ਯੋਧਿਆਂ ਦੇ ਨਵੇਂ ਚਿਤਰਾਂ ਦਾ ਉਦਘਾਟਨ

ਬਾਬਾ ਫਰੀਦ ਆਗਮਨ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਵਿਖੇ ਹੋਇਆ ਸ਼ਾਨਦਾਰ ਕਵੀ ਦਰਬਾਰ

ਮੌਜੂਦਾ ਸਰੀ ਸਕੂਲ ਬੋਰਡ ਵਿਦਿਆਰਥੀਆਂ ਅਤੇ ਮਾਪਿਆਂ ਲਈ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਐ - ਡਾ. ਜਸਬੀਰ ਸਿੰਘ ਨਰਵਾਲ

ਕੈਨੇਡੀਅਨ ਗਦਰੀ ਯੋਧਿਆਂ ਦੀ ਗੈਲਰੀ ਵਿਚ ਨਵੇਂ ਚਿਤਰਾਂ ਦਾ ਉਦਘਾਟਨ 17 ਸਤੰਬਰ ਨੂੰ

ਸਰੀ ਵਿਖੇ ਲਾਇਨਜ਼ ਆਈ ਚੈਰੀਟੇਬਲ ਹਸਪਤਾਲ ਆਦਮਪੁਰ ਦੇ ਚੇਅਰਮੈਨ ਦਸ਼ਵਿੰਦਰ ਕੁਮਾਰ ਦਾ ਸਨਮਾਨ

ਯੂਕੇ ਦੇ ਸਿੱਖ ਨੁਮਾਇੰਦੇ ਵੈਸਟਮਿੰਸਟਰ ਹਾਲ ਵਿੱਚ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕਰਣ ਪਹੁੰਚੇ

ਗ਼ਜ਼ਲ ਮੰਚ ਸਰੀ ਵੱਲੋਂ ਮਨ ਮਾਨ ਦੀ ਪੁਸਤਕ ‘ਰਾਵੀ ਦੀ ਰੀਝ’ ਰਿਲੀਜ਼ ਕੀਤੀ ਗਈ

ਮਰਹੂਮ ਸੁਰਿੰਦਰ ਕੌਰ ਸਹੋਤਾ ਅਤੇ ਜਗਜੀਤ ਸਿੰਘ ਲੋਹਟਬੱਦੀ ਦੀਆਂ ਪੁਸਤਕਾਂ ਦਾ ਰਿਲੀਜ਼ ਸਮਾਗਮ