ਸੰਸਾਰ

ਕੈਨੇਡਾ: ਸਰੀ ਸਿਵਿਕ ਚੋਣਾਂ ਵਿਚ ਪੰਜਾਬੀ ਮੂਲ ਦੇ 30 ਉਮੀਦਵਾਰ ਮੈਦਾਨ ਵਿਚ

ਹਰਦਮ ਮਾਨ/ਕੌਮੀ ਮਾਰਗ ਬਿਊਰੋ | September 24, 2022 03:47 PM

ਸਰੀ-15 ਅਕਤੂਬਰ ਨੂੰ ਹੋ ਰਹੀਆਂ ਸਰੀ ਸਿਵਿਕ ਚੋਣਾਂ ਵਿੱਚ ਕੁੱਲ 84 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਮੇਅਰ ਦੇ ਅਹੁਦੇ ਲਈ 8 ਉਮੀਦਵਾਰ, ਕੌਂਸਲਰ ਲਈ 56 ਉਮੀਦਵਾਰ ਅਤੇ ਸਕੂਲ ਟਰੱਸਟੀ ਲਈ 20 ਉਮੀਦਵਾਰ ਹਨ। ਇਨ੍ਹਾਂ ਵਿੱਚੋਂ 16 ਉਮੀਦਵਾਰ ਆਜ਼ਾਦ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿੱਚੋਂ ਇੱਕ ਮੇਅਰ, 8 ਕੌਂਸਲਰ ਅਤੇ 7 ਟਰੱਸਟੀ ਚੁਣੇ ਜਾਣੇ ਹਨ। ਮੇਅਰ ਦੀ ਚੋਣ ਲੜਨ ਵਾਲਿਆਂ ਵਿਚ ਪੰਜਾਬੀ ਮੂਲ ਦੇ 4 ਉਮੀਦਵਾਰ ਹਨ ਜਦੋਂ ਕਿ ਪੰਜਾਬੀ ਮੂਲ ਦੇ 21 ਉਮੀਦਵਾਰ ਕੌਂਸਲਰ ਦੀ ਚੋਣ ਲੜ ਰਹੇ ਹਨ ਅਤੇ 5 ਉਮੀਦਵਾਰ ਸਕੂਲ ਟਰੱਸਟੀ ਦੇ ਚੋਣ ਮੈਦਾਨ ਵਿਚ ਹਨ।

ਮੇਅਰ ਦੀ ਵੱਕਾਰੀ ਕੁਰਸੀ ਹਥਿਆਉਣ ਦੀ ਦੌੜ ਵਿੱਚ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਐਮ.ਐਲ.ਏ. ਜਿੰਨੀ ਸਿਮਸ, ਅੰਮ੍ਰਿਤ ਬਿੜਿੰਗ ਅਤੇ ਕੁਲਦੀਪ ਪੇਲੀਆ ਤੋਂ ਇਲਾਵਾ ਮੌਜੂਦਾ ਮੇਅਰ ਡੱਗ ਮੈਕੱਲਮ, ਗੋਰਡੀ ਹੌਗ, ਬਰੈਂਡਾ ਲੌਕ ਅਤੇ ਜੌਹਨ ਵੋਲੰਸਕੀ ਮੈਦਾਨ ਵਿਚ ਹਨ। ਇਨ੍ਹਾਂ ਵਿੱਚੋਂ ਕੁਲਦੀਪ ਪੇਲੀਆ ਅਤੇ ਜੌਹਨ ਵੋਲੰਸਕੀ ਆਜ਼ਾਦ ਉਮੀਦਵਾਰ ਹਨ।

ਕੌਂਸਲਰ ਲਈ ਚੋਣ ਮੈਦਾਨ ਵਿਚ ਉਤਰਨ ਵਾਲੇ ਪੰਜਾਬੀ ਮੂਲ ਦੇ ਉਮੀਦਵਾਰਾਂ ਵਿਚ ਮੌਜੂਦਾ ਕੌਂਸਲਰ ਮਨਦੀਪ ਨਾਗਰਾ, ਜਸਬੀਰ ਸੰਧੂ, ਹੈਰੀ ਬੈਂਸ, ਸ਼ਵੇਤਾ ਬੱਸੀ, ਤੇਜਨੂਰ ਸਿੰਘ ਚੀਮਾ, ਸਰਘੀ ਚੀਮਾ, ਨਵ ਧਨੋਆ, ਐਂਡੀ ਢਿੱਲੋਂ, ਰੀਨਾ ਗਿੱਲ, ਕਿਰਨ ਹੁੰਦਲ, ਰਮਨ ਜੱਸੜ, ਪਰਦੀਪ ਕੌਰ ਕੂਨਰ, ਪਰਮਜੀਤ ਸਿੰਘ ਮੱਲ੍ਹੀ, ਅਰਸ਼ ਮੰਡੇਰ, ਅਜੀਤ ਮਹਿਤ, ਮਨਦੀਪ ਨਾਗਰਾ, ਕੈਮ ਪਵਾਰ, ਮਨਜੀਤ ਸਿੰਘ ਸਹੋਤਾ, ਕੁਲਵਿੰਦਰ ਸੈਣੀ, ਪ੍ਰੀਤ ਸੰਧੂ, ਕੁਲਤਾਰ ਸਿੰਘ ਅਤੇ ਜੋਡੀ ਤੂਰ ਸ਼ਾਮਲ ਹਨ।

ਸਕੂਲ ਟਰੱਸਟੀ ਲਈ ਪੰਜਾਬੀ ਉਮੀਦਵਾਰਾਂ ਵਿਚ ਡਾ. ਜਸਬੀਰ ਨਰਵਾਲ, ਡਾ. ਬਲਬੀਰ ਗੁਰਮ, ਸੰਨੀ ਮਾਂਗਟ, ਦੁਪਿੰਦਰ ਕੌਰ ਸਰਾਂ ਅਤੇ ਗੈਰੀ ਥਿੰਦ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਸਰੀ ਸਿਟੀ ਦੀਆਂ 2018 ਦੀਆਂ ਸਿਵਿਕ ਚੋਣਾਂ ਵਿੱਚ 83 ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਉਦੋਂ ਵੀ ਮੇਅਰ ਦੀ ਚੋਣ ਲਈ 8 ਉਮੀਦਵਾਰ ਸਨ, ਕੌਂਸਲਰਾਂ ਦੀ ਚੋਣ ਲਈ 48 ਅਤੇ ਸਕੂਲ ਟਰੱਸਟੀ ਲਈ 27 ਉਮੀਦਵਾਰ ਮੈਦਾਨ ਵਿਚ ਸਨ।

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ