ਪੰਜਾਬ

ਯੂ ਕੇ ਮਿਡਲੈਂਡ ਦੀਆ ਸਮੂੰਹ ਗੁ: ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਵਲੋ ਗਿ: ਪਰਗਟ ਸਿੰਘ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਕੀਤਾ ਸਨਮਾਨਿਤ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | September 24, 2022 07:09 PM


ਅੰਮ੍ਰਿਤਸਰ -  ਸ੍ਰੀ ਦਰਬਾਰ ਸਾਹਿਬ ਦੇ ਅਲਰਦਾਸੀਏ ਸਿੰਘ ਗਿ: ਪਰਗਟ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਸੇਵਾਵਾ ਨਿਭਾਉਣ ਲਈ ਦੇਸਾ ਵਿਦੇਸ਼ਾ ਵਿਚ ਸਮੇ ਸਮੇ ਤੇ ਜਾਂਦੇ ਰਹਿੰਦੇ ਹਨ।ਇਸ ਵਾਰ ਵੀ ਯੂ ਕੇ ਵਿਚ ਸੇਵਾ ਨਿਰੰਤਰ ਚਲ ਰਹੀ ਹੈ। ਯੂਕੇ ਦੀਆ ਸਮੂੰਹ ਗੂ: ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਬਹੁਤ ਪਿਆਰ ਸ਼ਰਧਾ ਭਾਵਨਾ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੇਵਾਵਾ ਵਿਚ ਸਹਿਯੋਗ ਕਰ ਰਹੀਆਂ ਹਨ। ਅਗੇ ਤੋਂ ਵੀ ਸਮੂੰਹ ਗੁ: ਪ੍ਰਬੰਧਕ ਕਮੇਟੀਆਂ ਨੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਇੰਨਾ ਸੇਵਾਵਾ ਕਾਰਜਾ ਦੀ ਸਲਾਘਾਂ ਕਰਦਿਆ ਗਿ: ਪਰਗਟ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਗੁਰੂ ਘਰ ਦੀ ਬਖਸਿਸ਼ ਸਿਰਪਾਓ ਦੇ ਕੇ ਸਨਮਾਣਿਤ ਕੀਤਾ। ਗੁ: ਬਾਬਾ ਸੰਗ ਜੀ ਸਮੈਦਿਕ ਵਿਖੇ ਇਹ ਸੇਵਾਵਾ ਨਿਰੰਤਰ ਜਾਰੀ ਰਹਿਣਗੀਆਂ ਅਤੇ ਹਰ ਤਰਾਂ ਸਹਿਯੋਗ ਦੇਣ ਭਰੋਸਾ ਦਿੱਤਾ ।ਸ ਜਤਿੰਦਰ ਸਿੰਘ ਪ੍ਰਧਾਨ ਗੁ: ਗੁਰੂ ਨਾਨਕ ਸਮੈਦਿਕ, ਜਥੇਦਾਰ ਇਕਬਾਲ ਸਿੰਘ ਵਾਈਸ ਜਨਰਲ ਸੈਕੇਟਰੀ ਜਸਵਿੰਦਰ ਸਿੰਘ ਬੰਕਾ , ਸ ਰਘਵੀਰ ਸਿੰਘ ਪ੍ਰਧਾਨ ਗੁ: ਬਾਬਾ ਸੰਗ ਜੀ, ਅਪਿੰਦਰ ਸਿੰਘ ਹੈਪੀ ਭਾਈ ਨਿਰਮਲ ਸਿੰਘ ਸਮੈਦਿਕ , ਸ ਦਯਾ ਸਿੰਘ ਪ੍ਰਧਾਨ ਗੁ: ਸ੍ਰੀ ਗੁਰੂ ਹਰਿ ਰਾਏ ਸਾਹਿਬ, ਸ ਜਸਵਿੰਦਰ ਸਿੰਘ ਕਾਲਾ, ਮਨਜੀਤ ਸਿੰਘ ਭੋਗਲ ਗੁ: ਬਾਬੇ ਕੇ ਸੋਹੋ ਰੋਡ, ਸ ਪਰਮਜੀਤ ਸਿੰਘ ਢਾਡੀ ਗੁ: ਗੁਰੂ ਨਾਨਕ ਵਿਨਸਫੀਲਡ , ਜਥੇਦਾਰ ਚਰਨ ਸਿੰਘ ਪ੍ਰਧਾਨ ਗੁ: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਟਿਵੀਡੇਲ, ਜਸਵੰਤ ਸਿੰਘ ਓਲਡਵਰੀ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਗੁ: ਗੁਰੂ ਨਾਨਕ ਦਰਬਾਰ ਕਿੰਗ ਰੋਡ ਸਾਊਥਾਲ ਅਤੇ ਯੂ ਕੇ ਦੀਆ ਸਮੂੰਹ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋ ਸਨਮਾਨਿਤ ਕੀਤਾ।

 

Have something to say? Post your comment

 

ਪੰਜਾਬ

ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਸਟਾਲਾਂ ਤੇ ਵਿਕਦਾ ਪਾਣੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ..???

ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ

ਉਹਨਾਂ ਵਿਚੋਂ ਚੁਣੇ ਜਿਹੜੇ ਤੁਹਾਡੇ ਨਾਲ ਰਹਿੰਦੇ ਹਨ ਜਾਂ ਫਿਰ ਬਾਹਰਲੇ ਜਿਹੜੇ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ- ਸੁਖਬੀਰ ਸਿੰਘ ਬਾਦਲ

ਜਾਖੜ ਨੇ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ

ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ - ਬਰਸਟ

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਹਾਸਲ ਕੀਤੇ

ਉਘੇ ਲੇਖਕ ਤੇ ਐਸ.ਡੀ.ਓ.ਭੁਪਿੰਦਰ ਸੰਧੂ ਦਾ ਸੇਵਾ ਮੁਕਤੀ ਮੌਕੇ ਸਨਮਾਨ

ਜ਼ਿਲ੍ਹਾ ਸੰਗਰੂਰ ਵਿਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੈਕਟਰ ਅਫ਼ਸਰ ਤਾਇਨਾਤ 

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੱਚੀ ਨੇ ਜਨਮ ਲਿਆ

ਅਮਰੂਦ ਦੇ ਬਾਗਾਂ ਦੇ ਮੁਆਵਜ਼ੇ ਘੁਟਾਲੇ ਦੇ ਮਾਮਲੇ 'ਚ ਈਡੀ ਦੀ ਪੰਜਾਬ 'ਚ ਤਲਾਸ਼ੀ