ਨੈਸ਼ਨਲ

`ਸੱਚੇ ਪਾਤਸ਼ਾਹ` ਮੈਗਜ਼ੀਨ ਦੇ ਸੰਪਾਦਕ ਸੁਰਜੀਤ ਸਿੰਘ ਆਰਟਿਸਟ ਦੀ ਪੁਸਤਕ `ਨਾਨਕ ਨਾਮ ਜਪਾਏਗਾ ਕੌਣ` ਲੋਕ ਅਰਪਣ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | September 24, 2022 08:47 PM
 
 
ਨਵੀਂ ਦਿੱਲੀ-ਪੰਜਾਬੀ ਸਾਹਿਤ ਸਭਿਆਚਾਰ ਸੰਗਠਨ ਵੱਲੋਂ ਬੀਤੇ ਦਿਨੀਂ ਇਕ ਸਮਾਰੋਹ ਆਯੋਜਨ ਕੀਤਾ ਗਿਆ, ਜਿਸ ਦੇ ਮੁੱਖ ਮਹਿਮਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫ਼ੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਐਤ ਸਨ ਅਤੇ ਇਸ ਸਮਾਰੋਹ ਦੀ ਪ੍ਰਧਾਨਗੀ ਹਰਭਜਨ ਸਿੰਘ ਫੁੱਲ ਨੇ ਕੀਤੀ।ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਮਹਿੰਦਰ ਸਿੰਘ ਭੁੱਲਰ ਅਤੇ ਇੰਦਰਜੀਤ ਸਿੰਘ ਵੱਲੋਂ ਨਿਭਾਈ
ਗਈ।ਇਸ ਸਮਾਰੋਹ ਦੌਰਾਨ `ਸੱਚੇ ਪਾਤਸ਼ਾਹ` ਮੈਗਜ਼ੀਨ ਦੇ ਮੁੱਖ ਸੰਪਾਦਕ ਸੁਰਜੀਤ ਸਿੰਘ ਆਰਟਿਸਟ ਵਲੋਂ ਲਿਖੀ ਪੁਸਤਕ `ਨਾਨਕ ਨਾਮ ਜਪਾਏਗਾ ਕੌਣ` ਲੋਕ ਅਰਪਣ ਕੀਤੀ ਗਈ।ਇਸ ਮੌਕੇ ਸੁਖਦੇਵ ਸਿੰਘ ਰਿਐਤ ਨੇ ਕਿਹਾ ਕਿ ਅਜਿਹੀ ਕਿਤਾਬ ਲਿਖਣੀ ਸੌਖੀ ਨਹੀਂ ਪ੍ਰੰਤੂ ਸੁਰਜੀਤ
ਸਿੰਘ ਆਰਟਿਸਟ ਹੁਰਾਂ ਨੇ ਜੋ ਮਿਹਨਤ ਕੀਤੀ ਹੈ, ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਮਹਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸੁਰਜੀਤ ਆਰਟਿਸਟ ਨੇ ਜੋ ਵੀ ਲਿਖਿਆ, ਉਹ ਕਾਬਲੇ ਤਾਰੀਫ਼ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਸੁਰਜੀਤ ਸਿੰਘ ਆਰਟਿਸਟ ਨੇ `ਸੱਚੇ
ਪਾਤਸ਼ਾਹ` ਮੈਗਜ਼ੀਨ ਕੱਢਿਆ ਅਤੇ ਇਨ੍ਹਾਂ ਦਾ ਨਾਂਅ ਇਸ ਨਾਲ ਵੀ ਜਾਣਿਆ ਜਾਂਦਾ ਹੈ।ਡਾ. ਪ੍ਰਿਥਵੀ ਰਾਜ ਥਾਪਰ ਨੇ ਕਿਹਾ ਕਿ ਸੁਰਜੀਤ ਆਰਟਿਸਟ ਸ਼ੁਰੂ ਤੋਂ ਹੀ ਮਿਹਨਤੀ ਇਨਸਾਨ ਹਨ ਅਤੇ ਉਨ੍ਹਾਂ ਦੇ ਨਾਮ ਸ਼ਾਇਰਾਂ ਦੀ ਮੋਹਰੀ ਕਿਤਾਰ ਵਿਚ ਆਉਦਾ ਹੈ। ਇਸ ਮੌਕੇ
ਰਾਮਗੜ੍ਹੀਆ ਬੋਰਡ ਦਿੱਲੀ ਦੇ ਆਗੂ ਜਤਿੰਦਰ ਪਾਲ  ਸਿੰਘ ਗਾਗੀ, ਅਵਤਾਰ ਸਿੰਘ ਭੁਰਜੀ, ਹਰਭਜਨ ਸਿੰਘ ਦਿਉਲ, ਲਾਲੀ ਸਾਹਨੀ, ਜਸਵੰਤ ਸਿੰਘ ਸੇਖਵਾਂ, ਹਰਮੀਤ ਸਿੰਘ, ਮਿਲਖੀ ਰਾਮ, ਤਰਿੰਦਰ ਕੌਰ ਖ਼ਾਲਸਾ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।ਇਸ ਮੌਕੇ ਸ. ਸੇਖਵਾਂ ਨੇ
ਗ਼ਜ਼ਲ ਸੁਣਾ ਕੇ ਸਮਾਂ ਬੰਨ੍ਹਿਆ। ਇਸ ਸਮਾਰੋਹ ਦੌਰਾਨ ਸਰਦਾਰਨੀ ਤਰਿੰਦਰ ਕੌਰ ਖ਼ਾਲਸਾ ਤੇ ਚੰਨੀ ਤਾਕੁਲੀਆ ਨੇ ਆਪਣੀਆਂ ਲਿਖੀਆਂ ਪੁਸਤਕਾਂ ਪ੍ਰਧਾਨਗੀ ਮੰਡਲ ਨੂੰ ਭੇਟ ਕੀਤੀਆਂ। ਆਖੀਰ ਵਿਚ ਸੁਰਜੀਤ ਸਿੰਘ ਆਰਟਿਸਟ ਨੇ ਕਿਹਾ ਕਿ ਇਸ ਕਿਤਾਬ ਵਿਚ 121 ਸਫ਼ਿਆਂ ਦੀ ਇਕੋ ਕਵਿਤਾ ਹੈ ਜੋ ਕਿ ਸਾਨੂੰ ਸੁਚੇਤ ਕਰਨ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਣ ਲਈ ਪ੍ਰੇਰਦੀ ਹੈ।

Have something to say? Post your comment

 

ਨੈਸ਼ਨਲ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ

ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ: ਰਾਓ ਇੰਦਰਜੀਤ ਸਿੰਘ