ਪੰਜਾਬ

ਕੀ ਹਰਿਆਣਾ ਕਮੇਟੀ ਮਾਮਲਾ ਸ਼ੋ੍ਰਮਣੀ ਕਮੇਟੀ ਦੀ ਕਮਜੋਰ ਲੀਡਰਸ਼ਿਪ ਕਾਰਨ ਹਾਰਿਆ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | September 25, 2022 08:03 PM

ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਗਲਿਆਰਿਆਂ ਵਿਚ ਇਹ ਚਰਚਾ ਬੜੀ ਹੀ ਜੋਰ ਸ਼ੋਰ ਨਾਲ ਚਲ ਰਹੀ ਹੈ ਕਿ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕੇਸ ਸ਼ੋ੍ਰਮਣੀ ਕਮੇਟੀ ਦੇ ਮੌਜ਼ੂਦਾ ਆਹੁਦੇਦਾਰਾਂ ਦੀਆਂ ਗ਼ਲਤੀਆਂ ਨਾਲ ਹਾਰਿਆ ਗਿਆ ਹੈ।ਸ਼ੋ੍ਰਮਣੀ ਕਮੇਟੀ ਦੀ ਕਮਜੋਰ ਲੀਡਰਸ਼ਿਪ ਦੀਆਂ ਗਲਤੀਆਂ ਤੇ ਸਿਆਸੀ ਦਬਾਅ ਦੇ ਕਾਰਨ ਇਸ ਮਾਮਲੇ ਤੇ ਅਦਾਲਤ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਚਰਚਾ ਹੈ ਕਿ ਸ਼ੋ੍ਰਮਣੀ ਕਮੇਟੀ ਦੇ ਮੌਜ਼ੂਦਾ ਪ੍ਰਬੰਧਕਾਂ ਨੇ ਇਸ ਕੇਸ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੀ ਨਹੀ ਜਿਸ ਕਾਰਨ ਇਹ ਮਾਮਲਾ ਭਾਰਤ ਦੀ ਸਰਬਉੱਚ ਅਦਾਲਤ ਵਿਚ ਮੂਦੜੇ ਮੂੰਹ ਡਿਗਾ। ਇਸ ਸੰਬਧੀ 30 ਸਤੰਬਰ ਨੂੰ ਸ਼ੋ੍ਰਮਣੀ ਕਮੇਟੀ ਦੇ ਹੋਣ ਜਾ ਰਹੇ ਵਿਸੇ਼ਸ਼ ਇਜਲਾਸ ਵਿਚ ਕੁਝ ਮੈਂਬਰ ਅਵਾਜ਼ ਬੁਲੰਦ ਕਰ ਸਕਦੇ ਹਨ।ਇਨਾਂ ਮੈਂਬਰਾਂ ਮੁਤਾਬਿਕ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਨੂੰ ਹਲ ਕਰਨ ਵਿਚ ਦਿਲਚਸਪੀ ਹੀ ਨਹੀ ਦਿਖਾਈ। ਜਾਣਕਾਰੀ ਮੁਤਾਬਿਕ ਸ਼ੋ੍ਰਮਣੀ ਕਮੇਟੀ ਦੇ ਇਕ ਉੱਚ ਆਹੁਦੇਦਾਰ ਨੂੰ ਹਰਿਆਣਾ ਦੇ ਸਿੱਖਾਂ ਦਾ ਵੱਡਾ ਆਗੂ ਬਣਾਉਣ ਦੇ ਚਕਰ ਵਿਚ ਇਹ ਸਾਰਾ ਕਾਂਡ ਵਾਪਰ ਗਿਆ। ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀ ਇਸ ਆਹੁਦੇਦਾਰ ਨੂੰ ਹਰਿਆਣਾ ਦਾ ਵੱਡਾ ਆਗੂ ਸਥਾਪਿਤ ਕਰਨ ਲਈ ਹਰਿਆਣੇ ਦੇ ਸ਼ੋ੍ਰਮਣੀ ਕਮੇਟੀ ਦੇ ਚੁਣੇ ਮੈਂਬਰਾਂ ਨੂੰ ਨਰਾਜ ਕਰਨ ਦੇ ਨਾਲ ਨਾਲ ਹਰਿਆਣਾ ਦੇ ਸਿੱਖਾਂ ਨੰੁ ਅਕਾਲੀ ਦੇ ਨਾਲ ਨਾਲ ਸ਼ੋ੍ਰਮਣੀ ਕਮੇਟੀ ਨੇ ਨਰਾਜ ਕਰ ਲਿਆ ਜਿਸ ਦਾ ਸਿੱਟਾ ਸਭ ਦੇ ਸਾਹਮਣੇ ਹੈ।ਸ਼ੋ੍ਰਮਣੀ ਕਮੇਟੀ ਮੈਂਬਰ ਹਰਭਜਨ ਸਿੰਘ ਮਸਾਨੀਆਂ ਇਹ ਮਾਮਲਾ ਲੈ ਕੇ ਸਾਲ 2014 ਵਿਚ ਅਦਾਲਤ ਵਿਚ ਗਏ ਸਨ।ਉਸ ਸਮੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੇ ਵਿਧਾਨ ਸਭਾ ਵਿਚ ਵਖਰੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਿਲ ਲਿਆਂਦਾ ਸੀ। ਇਸ ਕੇਸ ਲਈ ਸ਼ੋ੍ਰਮਣੀ ਕਮੇਟੀ ਨੇ 4 ਵੱਡੇ ਵਕੀਲਾਂ ਦਾ ਇਕ ਪੈਨਲ ਵੀ ਬਣਾਇਆ ਸੀ ਜਿਨਾਂ ਦੀ ਹਰ ਪੇਸ਼ੀ ਤੇ ਲੱਖਾਂ ਰੁਪਏ ਫੀਸ ਹੁੰਦੀ ਸੀ। ਅਣਗਿਣਤ ਪੇਸ਼ੀਆਂ ਭੁਗਤਣ ਤੋ ਬਾਅਦ ਕੇਸ ਮਾਮਲੇ ਵਿਚ ਹਾਰ ਹੋਈ। 2018 ਵਿਚ ਸ਼ੋ੍ਰਮਣੀ ਕਮੇਟੀ ਨੇ ਅਦਾਲਤ ਵਿਚ ਖੁਦ ਨੂੰ ਵੀ ਪਾਰਟੀ ਬਣਾਉਣ ਲਈ ਅਪੀਲ ਦਾਇਰ ਕੀਤੀ। ਹਰਿਆਣਾ ਵਲੋ ਪੇਸ਼ ਵਕੀਲ ਰਾਕੇਸ਼ ਦ੍ਰਿਵੇਦੀ ਦੀਆਂ ਅਕੱਟ ਦਲੀਲਾਂ ਅਗੇ ਸ੍ਰ ਮਸਾਨੀਆਂ ਜਿੰਨਾਂ ਦੀ ਮਦਦ ਲਈ ਸ਼ੋ੍ਰਮਣੀ ਕਮੇਟੀ ਨੇ ਵਕੀਲ ਤਾਇਨਾਤ ਕੀਤੇ ਸਨ ਟਿਕ ਨਹੀ ਸਕੇ।

 

Have something to say? Post your comment

 

ਪੰਜਾਬ

ਜਾਖੜ ਦੀ ਅਗਵਾਈ 'ਚ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਬੀਜੇਪੀ ਵਿੱਚ ਹੋਏ  ਸ਼ਾਮਲ

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਾਡੀ ਸਿਹਤ ਸਾਡਾ ਹੱਕ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ-ਚੋਣਾਂ 2024 ਨਾਲ ਜੁੜੇ ਸਵਾਲਾਂ ਦੇ ਦੇਣਗੇ ਜਵਾਬ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਐਡਵੋਕੇਟ ਧਾਮੀ ਨੇ 

ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਬਾਘਾਪੁਰਾਣਾ 'ਚ ਵਿਰੋਧ ਕਰਨ ਕਾਰਨ ਕੇਕੇਯੂ ਦੇ ਦਰਜਨਾਂ ਆਗੂ ਗ੍ਰਿਫਤਾਰ

ਸੁਖਬੀਰ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਸ਼ਾਨਦਾਰ ਸਥਾਨ ਹਾਸਲ ਕੀਤੇ

ਬਾਬਾ ਚਰਨ ਸਿੰਘ ਨੇ ਗੁਰੂ ਕਾ ਬਾਗ ਵਿਖੇ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਦਿੱਤੀ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਨੂੰ