ਨੈਸ਼ਨਲ

ਭਾਜਪਾ ਸਿੱਖ ਆਗੂਆਂ ਦੀ ਚਿਰੋਕਣੀ ਚੱਲੀ ਆ ਰਹੀ ਮੰਗ਼ ਨੂੰ ਪਿਆ ਬੂਰ: ਜਸਪ੍ਰੀਤ ਸਿੰਘ ਮਾਟਾ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | September 25, 2022 08:16 PM
 
 
ਨਵੀਂ ਦਿੱਲੀ- ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੰਜਾਬ ਵਿਖੇ ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ
ਸਿੰਘ ਦੇ ਨਾਂ `ਤੇ ਰੱਖਣ ਦਾ ਫੈਸਲਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੁਆਂ ਦੀ ਇੱਕ ਅਹਿਮ ਮੰਗ ਪੂਰੀ ਕਰ ਦਿੱਤੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਸਿੱਖ ਆਗੂ ਜਸਪ੍ਰੀਤ ਸਿੰਘ ਮਾਟਾ ਨੇ ਕਿਹਾ ਕਿ ਸੰਨ 2018
ਵਿੱਚ ਭਾਰਤੀ ਜਨਤਾ ਪਾਰਟੀ ਸਿੱਖ ਸੈੱਲ ਨੇ ਤਤਕਾਲੀ ਕੇਂਦਰੀ ਰਾਜ ਮੰਤਰੀ ਜੈਅੰਤ ਸਿਨਹਾ ਤੋਂ ਮੰਗ ਕੀਤੀ ਸੀ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਦੇਸ਼ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਜਾਵੇ।ਜਸਪ੍ਰੀਤ ਸਿੰਘ ਮਾਟਾ ਨੇ ਕਿਹਾ ਕਿ ਪ੍ਰਧਾਨ
ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਇਸ ਫੈਸਲੇ ਨਾਲ ਦੇਸ਼ ਭਰ ਦੇ ਨੌਜਵਾਨਾਂ ਵਿੱਚ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।ਜਸਪ੍ਰੀਤ ਸਿੰਘ ਮਾਟਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ਹੀਦੇ
ਆਜ਼ਮ ਸਰਦਾਰ ਭਗਤ ਸਿੰਘ ਨੂੰ ਇਹ ਸੱਚੀ ਸੁੱਚੀ ਸ਼ਰਧਾਂਜਲੀ ਹੈ ਜੋ ਅੱਜ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀ।

Have something to say? Post your comment

 

ਨੈਸ਼ਨਲ

ਭਾਜਪਾ ਦੇ ਮਾੜੇ ਸ਼ਾਸਨ ਕਾਰਨ ਪੀਜੀਆਈ ਨੂੰ ਵੀ ਝਲਣੀ ਪੈ ਰਹੀ ਸਟਾਫ਼ ਦੀ ਕਮੀ , ਮਰੀਜਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ - ਬਾਂਸਲ

ਸੁਖਵਿੰਦਰ ਸਿੰਘ ਫ਼ੌਜੀ ਦੀ ਮੌਤ ਸੱਕੀ, ਨਿਰਪੱਖਤਾ ਨਾਲ ਕੀਤੀ ਜਾਏ ਜਾਂਚ : ਮਾਨ

ਕਿਸਾਨੀ ਅੰਦੋਲਨ ਅਤੇ ਸਿਧਾਤਾਂ ਨੂੰ ਲੈ ਕੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ: ਬੀਬੀ ਰਣਜੀਤ ਕੌਰ

ਦਿੱਲੀ ਵਿਧਾਨ ਸਭਾ ਸੋਮਵਾਰ ਤੱਕ ਮੁਲਤਵੀ

ਕਾਂਗਰਸ ਦੀ ਸੁਪ੍ਰਿਆ ਸ਼੍ਰੀਨਾਤੇ ਅਤੇ ਭਾਜਪਾ ਦੇ ਦਿਲੀਪ ਘੋਸ਼ ਨੂੰ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਲਈ ਚੋਣ ਕਮਿਸ਼ਨ ਦਾ ਨੋਟਿਸ

ਆਪ ਨੂੰ ਵੱਡਾ ਸਿਆਸੀ ਝਟਕਾ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ 'ਚ ਹੋ ਗਏ ਸ਼ਾਮਲ

ਦੇਸ਼ ਵਿਦੇਸ਼ ਅੰਦਰ ਸਿੱਖਾਂ ਦੀ ਜਾਨ ਨੂੰ ਖਤਰਾ ਦੇਖਦਿਆਂ ਚੋਣਾਂ ਦੌਰਾਨ ਸਿੱਖ ਉਮੀਦਵਾਰ ਨੂੰ ਹਥਿਆਰ ਰੱਖਣ ਦੀ ਦਿੱਤੀ ਜਾਵੇ ਛੋਟ : ਮਾਨ

ਆਪ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਸੁਰੱਖਿਆ ਦਿੱਤੀ ਵਧਾ

ਓੲਸਿਸ ਅਕੈਡਮੀ ਯੂਕੇ ਵੱਲੋਂ ਸਿੱਖਾਂ ਨੂੰ ਤਾਲਿਬਾਨ ਜਾਂ ਕੁ ਕਲੈਕਸ ਕਲੇਨ ਨਾਲ ਤੁਲਨਾ ਕਰਨਾ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ

'ਆਪ' ਵੱਲੋਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ