ਹਰਿਆਣਾ

ਕਰਨੈਲ ਸਿੰਘ ਬੇਨੀਪਾਲ ਨੇ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਮੁਕਤ ਕਰਵਾਉਣ ਲਈ ਦਿੱਤੀ ਸੀ ਆਪਣੀ ਸ਼ਹਾਦਤ-ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | September 28, 2022 07:39 PM

 

 

ਚੰਡੀਗੜ੍ਹ - ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਗੋਆ ਮੁਕਤੀ ਅੰਦੋਲਨ ਵਿਚ ਸ਼ਹੀਦ ਹੋਏ ਸਰਦਾਰ ਕਰਨੈਲ ਸਿੰਘ ਬੇਨੀਪਾਲ ਦੀ ਵੀਰਤਾ ਦਾ ਸਨਮਾਨ ਕਰਨ ਲਈ ਹਰਿਆਣਾ ਦੇ ਅੰਬਾਲਾ ਜਿਲ੍ਹੇ ਦੇ ਬਡੌਲਾ ਪਿੰਡ ਪਹੁੰਚ ਕੇ ਉਨ੍ਹਾਂ ਦੀ ਪਤਨੀ ਚਰਣਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 10 ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਇਸ ਸਨਮਾਨ ਦਾ ਐਲਾਨ ਸਰਕਾਰ ਨੇ ਆਜਾਦੀ ਦਾ ਅਮ੍ਰਿਤ ਮਹਾਉਤਸਵ ਅਤੇ ਗੋਆ ਦੇ ਮੁਕਤੀ ਦੇ 60 ਸਾਲ ਮਨਾਉਂਦੇ ਹੋਏ ਕੀਤੀ ਸੀ ਮਾਤਾ ਚਰਣਜੀਤ ਕੌਰ ਨੂੰ ਇਸ ਸਾਲ ਆਜਾਦੀ ਦੇ ਅਮ੍ਰਿਤ ਮਹਾਉਤਸਵ 'ਤੇ ਗੋਆ ਸਰਕਾਰ ਨੇ ਵਿਸ਼ੇਸ਼ ਰੂਪ ਨਾਲ ਸੱਦਾ ਦਿੱਤਾ ਸੀ ਤਬੀਅਤ ਖਰਾਬ ਹੋਣ ਦੀ ਵਜ੍ਹਾ ਨਾਲ ਊਹ ਨਹੀਂ ਜਾ ਪਾਈ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪਰਿਜਨ ਪਹੁੰਚੇ ਸਨ ਗੋਆ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਭਰਾ-ਭਾਭੀ ਨਾਲ ਵਾਦਾ ਕੀਤਾ ਸੀ ਕਿ ਊਹ ਖੁਦ ਚਰਣਜੀਤ ਕੌਰ ਦੇ ਦਰਸ਼ਨ ਕਰਨ ਅੰਬਾਲਾ ਪਹੁੰਚਣਗੇ ਹੁਣ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅੱਜ ਅੰਬਾਲਾ ਦੇ ਪਿੰਡ ਬਡੌਲਾ ਪਹੁੰਚੇ ਅਤੇ ਇੱਥੇ ਮਾਤਾ ਚਰਣਜੀਤ ਕੌਰ ਤੇ ਉਨ੍ਹਾਂ ਦੇ ਪਰਿਜਨਾਂ ਨਾਲ ਮੁਲਾਕਾਤ ਕੀਤੀ ਹਰਿਆਣਾ ਸਰਕਾਰ ਨੇ ਗੋਆ ਦੇ ਮੁੱਖ ਮੰਤਰੀ ਦੀ ਅੰਬਾਲਾ ਜਿਲ੍ਹੇ ਦੇ ਬਡੌਲਾ ਪਿੰਡ ਦੀ ਯਾਤਰਾ ਦੇ ਪ੍ਰਬੰਧ ਲਈ ਆਪਣਾ ਪੂਰਾ ਸਹਿਯੋਗ ਕੀਤਾ 

            ਸਰਦਾਰ ਕਰਨੈਲ ਸਿੰਘ ਬੇਨੀਪਾਲ ਭਾਰਤ ਨੂੰ ਸੁਤੰਤਰਤਾ ਪ੍ਰਾਪਤ ਹੋਣ ਬਾਅਦ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਮੁਕਤ ਦੇਖਣਾ ਚਾਹੁੰਦੇ ਹਨ ਇਸ ਵਿਚ ਗੋਆ ਦੀ ਮੁਕਤੀ ਲਈ ਕੰਮ ਕਰਨ ਵਾਲੇ ਪੂਰਨ ਸਥਿਤ ਇਕ ਸੰਗਠਨ ਗੋਆ ਵਿਮੋਚਨ ਸਹਾਇਕ ਕਮੇਟੀ ਨੇ 15 ਅਗਸਤ 1955 ਨੂੰ ਗੋਆ ਦੀ ਸੀਮਾ ਪਾਰ ਕਰ ਕੇ ਸਮੂਹਿਕ ਸਤਅਗ੍ਰਹਿ ਦਾ ਫੈਸਲਾ ਕੀਤਾ ਉਨ੍ਹਾਂ ਨੇ ਸਾਰੇ ਰਾਜਨੀਤਿਕ ਪਾਰਟੀਆਂ ਤੋਂ ਵੀ ਮਦਦ ਮੰਗ ਉਸ ਦੇ ਬਾਅਦ,  ਸਅਤਗ੍ਰਹਿਆਂ ਨੂੰ ਸਮੂਹਾਂ ਵਿਚ ਵੰਡਿਆ ਗਿਆ ਇਕ ਸਮੂਹ ਨੇ ਪਤਰਾਦੇਵੀ ਬਾਡਰ ਤੋਂ ਗੋਆ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ,  ਜਦੋਂ ਕਿ ਦੂਜੇ ਨੇ ਪੋਲੇਮ ਬਾਡਰ ਅਤੇ ਕੇਸਟਲਰਾਕ ਬਾਡਰ ਰਾਹੀਂ ਦੱਖਣ ਗੋਆ ਵਿਚ ਦਾਖਲ ਹੋਣ ਦੀ ਯੋਜਨਾ ਬਣਾਈ

            ਪਤਰਾਦੇਵੀ ਵਿਚ ਹੋਰ ਸਾਥੀਆਂ ਦੇ ਨਾਲ ਸਤਅਗ੍ਰਹਿਆਂ ਦੇ ਸਮੂਹ ਦੀ ਅਗਵਾਈ ਕਰਦੇ ਹੋਏ ਮੱਧ ਪ੍ਰਦੇਸ਼ ਦੀ ਇਕ ਯੁਵਾ ਵਿਧਵਾ ਸਹੋਦਰਾ ਦੇਵੀ ਰਾਏ ਭਾਰਤੀ ਤਿਰੰਗਾ ਫੜੇ ਹੋਏ ਸੀ ਜਿਵੇਂ ਹੀ ਉਨ੍ਹਾਂ ਦੇ ਸਮੂਹ ਨੇ ਗੋਆ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸਹੋਦਰਾ ਦੇਵੀ ਨੂੰ ਰੋਕਨ ਦੇ ਯਤਨ ਵਿਚ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਗਈ ਇਸ ਮੌਕੇ 'ਤੇ ਪੰਜਾਬ ਦੇ ਇਸੜੂ ਪਿੰਡ ਦੇ 25 ਸਾਲ ਦੇ ਸਰਦਾਰ ਕਰਨੈਲ ਸਿੰਘ ਬੇਨੀਪਾਲ ਅੱਗੇ ਆਏ ਅਤੇ ਪੁਲਿਸ ਨੂੰ ਮਹਿਲਾਵਾਂ 'ਤੇ ਹਮਲਾ ਕਰਨ ਦੇ ਥਾਂ ਉਨ੍ਹਾਂ 'ਤੇ ਗੋਲੀ ਚਲਾਉਣ ਦੀ ਚਨੌਤੀ ਦਿੱਤੀ ਉਨ੍ਹਾਂ ਨੂੰ ਵੀ ਗੋਆ ਦੀ ਸੀਮਾ 'ਤੇ ਪਤਰਾਦੇਵੀ ਵਿਚ ਗੋਲੀ ਮਾਰ ਦਿੱਤੀ ਗਈ ਸੀ ਅਤੇ ਉਹ ਸ਼ਹੀਦ ਹੋ ਗਏ ਗੋਆ ਦੇ ਇਤਿਹਾਸ ਵਿਚ ਇਸ ਘਟਨਾ ਦੇ ਬਾਰੇ ਵਿਚ ਕੌਮੀ ਪੱਧਰ 'ਤੇ ਸ਼ਾਇਦ ਹੀ ਕੋਈ ਜਾਣਕਾਰੀ ਹੋਵੇ,  ਜਿਸ ਵਿਚ ਭਾਰਤ ਦੇ ਵੱਖ-ਵੱਖ ਹਿਸਿਆਂ ਤੋਂ ਕਈ ਨਿਹੱਥੇ ਸਹਿਆਗ੍ਰਹਿਆਂ ਨੁੰ 15 ਅਗਸਤ,  1955 ਨੂੰ ਪੁਰਤਗਾਲੀ ਅਧਿਕਾਰੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਇੰਨ੍ਹਾਂ ਨਿਹੱਥੇ ਸਤਅਗ੍ਰਹਿਆਂ ਦਾ ਮੰਨਦਾ ਸੀ ਕਿ ਗੋਆ ਭਾਰਤ ਦਾ ਇਕ ਅਭਿੰਨ ਅੰਗ ਹੈ ਅਤੇ ਗੋਆ ਦੀ ਮੁਕਤੀ ਦੇ ਬਿਨ੍ਹਾਂ ਭਾਰਤ ਦੀ ਸੁਤੰਤਰਤਾ ਅਧੁਰੀ ਰਹੇਗੀ

 

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ