ਹਰਿਆਣਾ

ਹਰਿਆਣਾ ਦੀਆਂ ਸਿੱਖ ਸੰਗਤਾਂ ਨੇ ਝੀਂਡਾ ਦੀਆਂ ਬੇਤੁੱਕੀਆਂ ਗੱਲਾਂ ਕਰਕੇ ਉਸਦੇ ਗਰੁੱਪ ਤੋਂ ਕੀਤਾ ਕਿਨਾਰਾ - ਜਥੇਦਾਰ ਰਤੀਆ

ਕੌਮੀ ਮਾਰਗ ਬਿਊਰੋ | October 25, 2022 08:26 PM

 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਸਵਰਨ ਸਿੰਘ ਰਤੀਆ ਨੇ  ਪ੍ਰੈੱਸਨੋਟ ਜਾਰੀ ਕਰਦਿਆਂ ਕਿਹਾ ਕੇ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀਆਂ ਗੈਰਕਨੂੰਨੀ ਅਤੇ ਬੇਤੁਕੀਆਂ ਗੱਲਾਂ ਕਰ ਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੇ ਝੀਂਡਾ ਗਰੁੱਪ ਤੋਂ ਕਿਨਾਰਾ ਕਰ ਲਿਆ ਹੈ ਜਥੇਦਾਰ ਰਤੀਆ ਨੇ ਕਿਹਾ ਕਿ ਝੀਂਡਾ 6 ਸਾਲ ਹਰਿਆਣਾ ਕਮੇਟੀ ਦੇ ਪ੍ਰਧਾਨ ਰਹੇ ਹਨ ਉਨਾਂ ਦੀ 6 ਸਾਲਾਂ ਦੀ ਕਾਰਗੁਜ਼ਾਰੀ ਨੂੰ ਅਸੀਂ ਚੰਗੀ ਤਰਾਂ ਜਾਣਦੇ ਹਾਂ ਜਿਨਾਂ ਨੇ ਹਰਿਆਣਾ ਕਮੇਟੀ ਦੇ ਕੇਸ ਨੂੰ ਸੁਪਰੀਮ ਕੋਰਟ ਵਿੱਚ ਸਹੀ ਤਰੀਕੇ ਨਾਲ ਨਹੀਂ ਲੜਿਆ ਅਤੇ ਪ੍ਰਧਾਨ ਬਣੇ ਰਹਿਣ ਦੇ ਲਾਲਚ ਵਿੱਚ ਵਕੀਲਾਂ ਨੂੰ ਪੈਸੇ ਦੇ ਕੇ ਤਰੀਕਾਂ ਲੈ ਕੇ ਦਿੱਲੀ ਤੋਂ ਵਾਪਸ ਆ ਜਾਂਦੇ ਸਨ ਤਾਂ ਹੀ 6 ਮਹੀਨੇ ਵਿੱਚ ਹੋਣ ਵਾਲਾ ਫ਼ੈਸਲਾ ਹੁਣ ਤੱਕ ਲਟਕਦਾ ਰਿਹਾ ਪਰ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਪ੍ਰਧਾਨ ਚੁਣਿਆ ਤਾਂ ਉਨਾਂ ਨੇ ਦਿਨ ਰਾਤ ਮਿਹਨਤ ਸਰਕਾਰਾਂ ਵਕੀਲਾਂ ਲੀਡਰਾਂ ਨਾਲ ਮੇਲ ਮਿਲਾਪ ਕਰਕੇ ਹਰਿਆਣਾ ਦੀਆਂ ਸੰਗਤਾਂ ਦਾ ਪੱਖ ਰੱਖਿਆ ਕਾਨੂੰਨੀ ਲੜਾਈ ਲੜੀ ਤੇ ਸੁਪਰੀਮ ਕੋਰਟ ਦਾ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ ਆ ਗਿਆ ਅੱਜ ਜਥੇਦਾਰ ਦ‍ਦੁਜਵਾਲ ਜੀ ਦੀ ਪ੍ਰਧਾਨਗੀ ਦੇ ਵਿੱਚ ਹੀ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਹੱਕ ਦੀ ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਈ ਹੈ ਸਾਰਾ ਜੱਗ ਜਾਣਦਾ ਹੈ ਕਿ ਇਹ ਜਥੇਦਾਰ ਦਾਦੂਵਾਲ ਜੀ ਦੀ ਮਿਹਨਤ ਦੇ ਸਦਕਾ ਹੀ ਹੋਇਆ ਪਰ ਜਿਸ ਦਿਨ ਦਾ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਹੈ ਜਗਦੀਸ਼ ਸਿੰਘ ਝੀਂਡਾ ਉਸ ਦਿਨ ਤੋਂ ਹੀ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਦਾਦੂਵਾਲ ਜੀ ਦੇ ਖ਼ਿਲਾਫ਼ ਕਿਸੇ ਸਾਜ਼ਿਸ਼ ਦੇ ਅਧੀਨ ਸਰਗਰਮ ਹੋ ਗਿਆ ਹੈ ਅਤੇ ਬੇਤੁਕੀਆਂ ਗੈਰਕਾਨੂੰਨੀ ਗੱਲਾਂ ਕਰ ਰਿਹਾ ਹੈ ਝੀਂਡਾ ਵਲੋਂ ਜਥੇਦਾਰ ਦਾਦੂਵਾਲ ਜੀ ਅਪਰਾਧਿਕ ਪਿਛੋਕੜ ਕਹਿਣ ਤੇ ਰਤੀਆ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕੇ ਦਾਦੂਵਾਲ ਜੀ ਨੇ ਕੋਈ ਡਾਕਾ ਨਹੀ ਮਾਰਿਆ ਸਗੋਂ ਪੰਥ ਦੀ ਸੇਵਾ ਕਰਦਿਆਂ ਜੇਲਾਂ ਕੱਟੀਆਂ ਬਾਦਲਾਂ ਦੇ ਪਾਏ ਝੂਠੇ ਮੁਕੱਦਮੇ ਝੱਲੇ ਝੀਂਡਾ ਵਾਗੂੰ ਠੱਗੀਆਂ ਨਹੀ ਮਾਰੀਆਂ ਝੀਂਡਾ ਕਦੇ ਖ਼ੁਦ ਨੂੰ ਪ੍ਰਧਾਨ ਘੋਸ਼ਿਤ ਕਰ ਦਿੰਦਾ ਹੈ ਅਤੇ ਕਦੇ ਉਸਦਾ ਸਿਰੋਪਾ ਲਾਹ ਕੇ ਅਮਰਿੰਦਰ ਸਿੰਘ ਅਰੋੜਾ ਆਪਣੇ ਗਲ ਵਿੱਚ ਪਾ ਕੇ ਪ੍ਰਧਾਨ ਹੋਣ ਦਾ ਦਾਅਵਾ ਕਰ ਦਿੰਦਾ ਹੈ ਫਿਰ 7 ਮੈਂਬਰੀ ਕਮੇਟੀ ਬਣਾ ਦਿੰਦੇ ਹਨ ਅਤੇ ਹੁਣ 7 ਮੈਂਬਰੀ ਕਮੇਟੀ ਦਾ ਵੀ ਭੋਗ ਪੈ ਚੁੱਕਾ ਹੈ ਕਿਉਂਕਿ 23 ਤਰੀਕ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪੂਰੇ ਹਰਿਆਣੇ ਦਾ ਇਕੱਠ ਕਰਨ ਦਾ ਝੀਂਡਾ ਗਰੁੱਪ ਨੇ ਸੱਦਾ ਦਿੱਤਾ ਸੀ ਅਖ਼ਬਾਰਾਂ ਅਤੇ ਟੀਵੀ ਤੇ ਬਿਆਨ ਆਇਆ ਸੀ ਕਿ ਅਸੀਂ 12 ਦੇਸ਼ਾਂ ਦੇ ਨੁਮਾਇੰਦੇ ਸੱਦ ਕੇ ਸਨਮਾਨਿਤ ਕਰਾਂਗੇ ਹਰਿਆਣਾ ਦੇ ਹਰੇਕ ਜ਼ਿਲੇ ਦੇ 51-51 ਮੈਂਬਰਾਂ ਦਾ ਸਨਮਾਨ ਕਰਾਂਗੇ ਪਰ ਸਮਾਗਮ ਵਾਲੇ ਦਿਨ 12 ਦੇਸ਼ ਤਾਂ ਦੂਰ ਹਰਿਆਣੇ ਦੇ 12 ਜ਼ਿਲਿਆਂ ਦੇ ਬੰਦੇ ਵੀ ਇਕੱਠੇ ਨਹੀਂ ਕਰ ਸਕੇ ਅਤੇ ਉਨਾਂ ਦਾ ਪ੍ਰੋਗਰਾਮ ਬੁਰੀ ਤਰਾਂ ਨਾਲ ਫਲਾਪ ਹੋ ਗਿਆ ਝੀਂਡਾ ਜਵਾਬ ਦੇਣ ਕੇ ਉਨਾਂ ਨੇ ਹਰਿਆਣੇ ਦੇ ਕਿਸੇ ਇੱਕ ਜ਼ਿਲੇ ਦੇ ਵੀ 51 ਮੈਂਬਰ ਪੂਰੇ ਹੋਏ ਹੋਣ ਜਿਨਾਂ ਦਾ ਸਨਮਾਨ ਕੀਤਾ ਗਿਆ ਹੋਵੇ ਕਿਉਂਕਿ ਹੁਣ ਹਰਿਆਣਾ ਦੀਆਂ ਸਿੱਖ ਸੰਗਤਾਂ ਝੀਂਡਾ ਦੀ ਸੱਚਾਈ ਜਾਣ ਚੁੱਕੀਆਂ ਹਨ ਅਤੇ ਉਹ ਇਸ ਝੀਂਡਾ ਗਰੁੱਪ ਨੂੰ ਮੂੰਹ ਨਹੀਂ ਲਗਾ ਰਹੀਆਂ ਇਸੇ ਕਰਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਝੀਂਡਾ ਦੇ ਸਮਾਗਮ ਵਿੱਚ ਨਹੀਂ ਪੁੱਜੀਆਂ ਅਤੇ ਸਿਆਣੇ ਮੈਂਬਰ ਸਾਹਿਬਾਨਾਂ ਨੇ ਵੀ ਝੀਂਡਾ ਤੋਂ ਕਿਨਾਰਾ ਕਰ ਲਿਆ ਹੈ ਅਤੇ ਉਥੇ ਕੇਵਲ 7 ਮੈਂਬਰ ਹੀ ਪੁੱਜੇ ਹੋਏ ਸਨ ਜਥੇਦਾਰ ਰਤੀਆ ਨੇ ਕਿਹਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਧਰਮ ਪ੍ਰਚਾਰ ਅਤੇ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਨੂੰ ਅੱਜ ਦੁਨੀਆਂ ਜਾਣ ਰਹੀ ਹੈ ਜਿਨਾਂ ਨੇ ਛੋਟੇ ਜਿਹੇ ਪ੍ਰਬੰਧ ਵਿੱਚ ਹੀ ਸਾਲਾਨਾ ਬਜਟ ਦਾ 25 ਪ੍ਰਤੀਸ਼ਤ ਵਾਧਾ ਕਰ ਦਿੱਤਾ ਹੈ ਇਹ ਜਥੇਦਾਰ ਦਾਦੂਵਾਲ ਜੀ ਦੇ ਧਰਮ ਪ੍ਰਚਾਰ ਅਤੇ ਸੁਚੱਜੇ ਪ੍ਰਬੰਧਾਂ ਦੀ ਬਦੌਲਤ ਹੀ ਹੋਇਆ ਹੈ ਜਥੇਦਾਰ ਰਤੀਆ ਨੇ ਕਿਹਾ ਕਿ ਝੀਂਡਾ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਨੂੰ ਵੀ ਜਥੇਦਾਰ ਦਾਦੂਵਾਲ ਨੇ ਨੰਗਾ ਕੀਤਾ ਅਤੇ ਗੁਰੂ ਦੀ ਗੋਲਕ ਦੇ ਵਿੱਚ ਝੀਂਡਾ ਗਰੁੱਪ ਵੱਲੋਂ ਕੀਤੇ ਘਪਲੇ ਦੇ ਪੈਸਿਆਂ ਨੂੰ ਵਾਪਸ ਭਰਵਾਇਆ ਹੈ ਤਾਂ ਹੀ ਕੁਰੱਪਟ ਅਤੇ ਭ੍ਰਿਸ਼ਟਾਚਾਰੀ ਝੀਂਡਾ ਗਰੁੱਪ ਜਥੇਦਾਰ ਦਾਦੂਵਾਲ ਜੀ ਦੀ ਪ੍ਰਧਾਨਗੀ ਤੋਂ ਨਾਰਾਜ਼ ਹੈ ਕਿਉਂਕਿ ਉਨਾਂ ਨੇ ਝੀਂਡਾ ਗਰੁੱਪ ਦੀ ਕੁਰੱਪਸ਼ਨ ਨੂੰ ਨੱਥ ਪਾਈ ਹੈ ਹਰਿਆਣੇ ਦੀਆਂ ਸਿੱਖ ਸੰਗਤਾਂ ਚਾਹੁੰਦੀਆਂ ਹਨ ਕਿ ਜਥੇਦਾਰ ਦਾਦੂਵਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਇਸੇ ਤਰਾਂ ਸੰਭਾਲ ਕੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਹੋਰ ਸੁਚੱਜਾ ਕਰਨ ਅਤੇ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਦੇ ਨਾਲ ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾਉਣ ਜਥੇਦਾਰ ਰਤੀਆ ਨੇ ਕਿਹਾ ਕੇ ਜਗਦੀਸ਼ ਸਿੰਘ ਝੀਂਡਾ ਨੂੰ ਆਪਣੀ ਉਮਰ ਦੇ ਅਖੀਰਲੇ ਪੜਾਅ ਤੇ ਇਹੋ ਜਿਹੀਆਂ ਗੈਰਕਨੂੰਨੀ ਅਤੇ ਬੇਤੁਕੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਰਹਿੰਦੀ ਜ਼ਿੰਦਗੀ ਘਰ ਬੈਠ ਕੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਧਰਮ ਪ੍ਰਚਾਰ ਕਰਨ ਕਰਾਉਣ ਦੀ ਝੀਂਡਾ ਵਿੱਚ ਕੋਈ ਯੋਗਤਾ ਨਹੀਂ ਹੈ ਜਥੇਦਾਰ ਰਤੀਆ ਨੇ ਕਿਹਾ ਕਿ ਜੇਕਰ ਝੀਂਡਾ ਗਰੁੱਪ ਅਜਿਹੀਆਂ ਗ਼ੈਰਕਾਨੂੰਨੀ ਅਤੇ ਬੇਤੁਕੀਆਂ ਗੱਲਾਂ ਕਰਨ ਤੋਂ ਬਾਜ਼ ਨਾ ਆਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਨਾਂ ਦੇ ਕੁਰੱਪਟ ਭ੍ਰਿਸ਼ਟਾਚਾਰੀ ਬੇਈਮਾਨੀ ਦੇ ਹੋਰ ਵੀ ਚਿੱਠੇ ਹਰਿਆਣਾ ਦੀਆਂ ਸਿੱਖ ਸੰਗਤਾਂ ਵਿੱਚ ਨੰਗੇ ਕੀਤੇ ਜਾਣਗੇ

 

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ