ਨੈਸ਼ਨਲ

ਗੁਰਦੁਆਰਾ ਸਿੰਘ ਸਭਾ ਸੁਭਾਸ਼ ਨਗਰ ਵਿੱਖੇ ਬਾਬੇ ਨਾਨਕ ਦੇ ਗੁਰਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | November 14, 2022 12:42 PM
 
 
 
ਨਵੀਂ ਦਿੱਲੀ-ਜਗਤ ਤਾਰਕ ਗੁਰੂ, ਪਹਿਲੀ ਪਤਾਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਕ ਆਲੌਕਿਕ ਨਗਰ ਕੀਰਤਨ ਅੱਜ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ 7-ਬਲਾਕ ਸੁਭਾਸ਼ ਨਗਰ ਦੀ ਪ੍ਰਬੰਧਕ ਕਮੇਟੀ ਅਤੇ
ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਆਰੰਭ ਹੋਇਆ ਇਹ ਨਗਰ ਕੀਰਤਨ ਸੁਭਾਸ਼ ਨਗਰ ਦੇ ਵੱਖ-ਵੱਖ ਬਲਾਕਾਂ ’ਚੋਂ ਹੁੰਦਾ ਹੋਇਆ, ਗੁਰਦਵਾਰਾ ਬਾਬਾ ਬੁੱਢਾ ਜੀ 1-ਬਲਾਕ,
ਗੁਰਦਵਾਰਾ ਮਾਤਾ ਗੁਜਰੀ ਜੀ ਕੱਚਾ ਤਿਹਾੜ, ਗੁਰਦਵਾਰਾ ਕਲਗੀਧਰ ਸਿੰਘ ਸਭਾ ਬੇਰੀ ਵਾਲਾ ਬਾਗ 17-ਬਲਾਕ ਤੋਂ ਮੇਨ ਮਾਰਕਿਟ, ਪੰਚਾਇਤੀ ਗੁਰਦਵਾਰਾ ਭਾਈ ਜੈ ਸਿੰਘ, ਗੁਰਦਵਾਰਾ ਭਾਈ ਹਾਕਮ ਸਿੰਘ ਤੋਂ ਹੁੰਦਾ ਹੋਇਆ ਵਾਪਸ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਖੇ ਸਮਾਪਤ
ਹੋਇਆ।ਇਸ ਮੌਕੇ ਗੱਤਕਾ ਪਾਰਟੀਆਂ ਨੇ ਅਪਣੇ ਜ਼ੌਹਰ ਵਿਖਾਏ।ਨਗਰ ਕੀਰਤਨ ਦੇ ਰਸਤੇ ਵਿੱਚ ਥਾਂ-ਥਾਂ ਤੇ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਸੰਗਤਾਂ ਵਲੋਂ ਸਟਾਲ ਲਾਏ ਗਏ।ਇਸ ਮੌਕੇ ਗੁਰਦਵਾਰੇ ਦੇ ਪ੍ਰਧਾਨ ਦਲਜੀਤ ਸਿੰਘ ਭਾਟੀਆ, ਜਨਰਲ ਸਕੱਤਰ ਮੋਹਨ ਸਿੰਘ ਬੱਬਲਾ,
ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਬੱੱਗਾ, ਸਰਵਜੀਤ ਸਿੰਘ ਨੀਟਾ, ਜਗਦੀਪ ਸਿੰਘ ਸਭਰਵਾਲ, ਮੀਤ ਪ੍ਰਧਾਨ ਪ੍ਰਿਤਪਾਲ ਸਿੰਘ, ਹਰਮਿੰਦਰ ਸਿੰਘ ਚੱਢਾ, ਮੀਤ ਸਕੱਤਰ ਇੰਦਰਪਾਲ ਸਿੰਘ ਮਾਰਵਾਹ, ਜਸਕਰਨ ਸਿੰਘ, ਹੈਡ ਕੈਸ਼ੀਅਰ ਪਰਵਿੰਦਰ ਸਿੰਘ, ਮੀਤ ਕੈਸ਼ੀਅਰ ਗਗਨਦੀਪ
ਸਿੰਘ ਭਾਟੀਆ, ਮਨਪ੍ਰੀਤ ਸਿੰਘ, ਹਰਮੀਤ ਸਿਮਘ ਬਿੰਦਰਾ, ਸਟੋਰ ਇੰਚਾਰਜ ਜਸਬੀਰ ਸਿੰਘ ਮਾਰਵਾਹ, ਸਰਬਜੀਤ ਸਿੰਘ, ਲੰਗਰ ਇੰਚਾਰਜ ਵਿਰੰਦਰਪਾਲ ਸਿੰਘ, ਮਨਮੋਹਮ ਸਿੰਘ ਮੋਹਣੀ ਤੋਂ ਇਲਾਵਾ ਸਮੂਹ ਮੈਂਬਰ ਆਦਿ ਮੌਜੂਦ ਸਨ।ਇਸ ਮੌਕੇ ਦਲਜੀਤ ਸਿੰਘ ਭਾਟੀਆ ਤੇ ਮੋਹਨ ਸਿੰਘ
ਬੱਬਲਾ ਨੇ ਦੱਸਿਆ ਕਿ ਇਸ ਆਗਮਨ ਪੁਰਬ ਨੂੰ ਸਮਰਪਿਤ ਪਿਛਲੇ ਕੁਝ ਦਿਨਾਂ ਤੋਂ ਗੁਰਦਵਾਰਾ ਸਾਹਿਬ ਵਿਖੇ ਧਾਰਮਕ ਦੀਵਾਨ ਸਜਾਏ ਜਾਂਦੇ ਰਹੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਅਤੇ ਗੁਰਦਵਾਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੀਤ ਸਿੰਘ ਤੇ ਮੀਤ ਗ੍ਰੰਥੀ
ਭਾਈ ਗੁਰਨਾਮ ਸਿੰਘ ਅਤੇ ਹਜੂਰੀ ਰਾਗੀ ਭਾਈ ਸੰਤ ਸਿੰਘ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਤੇ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ਾਂ ਦੁਆਰਾ ਸ਼ਬਦ ਗੁਰੂ ਨਾਲ ਜੋੜਿਆਂ ਜਾਂਦਾ ਰਿਹਾ ਹੈ।

Have something to say? Post your comment

 

ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ