ਨੈਸ਼ਨਲ

ਇਤਿਹਾਸਕ ਗੁਰਦਵਾਰਾ ਪਲਾਹ ਸਾਹਿਬ ਵਿਖੇ ਅਨੰਦ ਕਾਰਜ ਦੌਰਾਨ ਇਕ ਗ੍ਰੰਥੀ ਨੇ ਮਰਿਯਾਦਾ ਵਿਚ ਫੇਰ ਬਦਲ ਕਰਦਿਆਂ ਚਾਰ ਦੀ ਬਜਾਏ ਪੜ ਦਿੱਤੀਆਂ ਪੰਜ ਲਾਵਾਂ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | November 17, 2022 08:11 PM

ਸਥਾਨਕ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਥਿਤ ਇਤਿਹਾਸਕ ਗੁਰਦਵਾਰਾ ਪਲਾਹ ਸਾਹਿਬ ਵਿਖੇ ਅਨੰਦ ਕਾਰਜ ਦੌਰਾਨ ਇਕ ਗ੍ਰੰਥੀ ਨੇ ਨਵਾਂ ਇਤਿਹਾਸ ਸਿਰਦਿਆਂ ਗੁਰੂ ਰਾਮਦਾਸ ਜੀ ਦੁਆਰਾ ਚਲਾਈ ਲਾਵਾਂ ਦੀ ਮਰਿਯਾਦਾ ਵਿਚ ਫੇਰ ਬਦਲ ਕਰਦਿਆਂ ਚਾਰ ਦੀ ਬਜਾਏ ਪੰਜ ਲਾਵਾਂ ਪੜ ਦਿੱਤੀਆਂ। ਅਨੰਦ ਕਾਰਜ ਕਰਵਾਉਣ ਆਏ ਦੋਵੇ ਪਰਵਾਰਾਂ ਦੇ ਨਾਲ ਨਾਲ ਸੰਗਤਾਂ ਵੀ ਲਾਵਾਂ ਦਾ ਪਾਠ ਸੁਣ ਕੇ ਹੈਰਾਨ ਸੀ। ਇਤਿਹਾਸਕ ਗੁਰਦਵਾਰਾ ਪਲਾਹ ਸਾਹਿਬ ਵਿਖੇ ਦੋ ਪਰਵਾਰ ਬੀਤੇ ਦਿਨੀ ਅਨੰਦ ਕਾਰਜ ਲਈ ਹਾਜਰ ਹੋਏ। ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਮਰਿਯਾਦਾ ਮੁਤਾਬਿਕ ਪਹਿਲੀਆਂ ਤਿੰਨ ਲਾਵਾਂ ਦਾ ਪਾਠ ਕੀਤਾ ਤੇ ਰਾਗੀ ਸਿੰਘਾਂ ਨੇ ਵੀ ਲਾਵਾਂ ਦੇ ਪਾਠ ਨੂੰ ਸ਼ਬਦੀ ਰੂਪ ਵਿਚ ਗਾਇਨ ਕਰ ਦਿੱਤਾ। ਚੌਥੀ ਲਾਵ ਪੜਣ ਦੀ ਬਜਾਏ ਗ੍ਰੰਥੀ ਸਿੰਘ ਨੇ ਦੂਜੀ ਵਾਰ ਮੁੜ ਤੋ ਤੀਜੀ ਲਾਵ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਰਾਗੀ ਸਿੰਘ ਨੇ ਵੀ ਮਜਬੂਰੀ ਵਿਚ ਤੀਜੀ ਲਾਵ ਨੁੰ ਸ਼ਬਦੀ ਰੂਪ ਵਿਚ ਗਾਇਨ ਕਰ ਦਿੱਤਾ। ਗ੍ਰੰਥੀ ਸਿੰਘ ਨੂੰ ਆਪਣੀ ਗਲਤੀ ਜਦ ਤਕ ਯਾਦ ਆਈ ਤਾਂ ਉਸ ਨੇ ਚੌਥੀ ਲਾਵ ਦਾ ਪਾਠ ਕੀਤਾ ਤੇ ਰਾਗੀ ਸਿੰਘਾਂ ਨੇ ਚੌਥੀ ਲਾਵ ਨੂੰ ਸ਼ਬਦੀ ਰੂਪ ਵਿਚ ਗਾਇਆ। ਉਸ ਸਮੇ ਤਕ ਪੰਜ ਵਾਰ ਲਾਵਾਂ ਦਾ ਪਾਠ ਹੋ ਚੁੱਕਾ ਸੀ। ਪਹਿਲਾਂ ਇਸ ਘਟਨਾਂ ਨੂੰ ਦਬਾਉਣ ਦਾ ਯਤਨ ਕੀਤਾ ਪਰ ਫਿਰ ਗ੍ਰੰਥੀ ਸਿੰਘ ਦੀ ਪੜਤਾਲ ਲਗਾ ਦਿੱਤੀ। ਇਸ ਬਾਰੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਸਤਨਾਮ ਸਿੰਘ ਮਾਂਗਾ ਸਰਾਏ ਨਾਲ ਗਲ ਕੀਤੇ ਜਾਣ ਤੇ ਉਨਾਂ ਦਸਿਆ ਕਿ ਗ੍ਰੰਥੀ ਸਿੰਘ ਨੇ ਵੱਡੀ ਭੁੱਲ ਕੀਤੀ ਹੈ ਇਸ ਮਾਮਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ। ਇਸ ਮਾਮਲੇ ਤੇ ਜੋ ਵੀ ਜਿੰਮੇਵਾਰ ਹੋਵੇਗਾ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 

ਨੈਸ਼ਨਲ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ