ਪੰਜਾਬ

ਅਰਥਸ਼ਾਸਤਰ ਵਿਸ਼ੇ ਦੇ ਲੈਕਚਰਾਰਾਂ ਦੀ ਦੋ ਦਿਨਾ ਸਿਖਲਾਈ ਵਰਕਸ਼ਾਪ ਸਮਾਪਤ

ਕੌਮੀ ਮਾਰਗ ਬਿਊਰੋ | November 26, 2022 06:55 PM

ਐੱਸ ਏ ਐੱਸ ਨਗਰ - ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਨੂੰ ਅਰਥਸ਼ਾਸਤਰ ਵਿਸ਼ਾ ਪੜ੍ਹਾ ਰਹੇ ਲੈਕਚਰਾਰਾਂ ਦੀ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੂਹ ਜਿਲ੍ਹਿਆਂ ਦੇ ਰਿਸੋਰਸ ਪਰਸਨ ਨੂੰ ਵੱਖ-ਵੱਖ ਸਿੱਖਣ ਸਿਖਾਉਣ ਵਿਧੀਆਂ ਦੀ ਜਾਣਕਾਰੀ ਦਿੱਤੀ।
ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਦੀ ਦੇਖ-ਰੇਖ ਵਿੱਚ ਇਸ ਸਿਖਲਾਈ ਵਰਕਸ਼ਾਪ ਦੀ ਸ਼ੁਰੂਆਤ ਸਮੇਂ ਬਲਦੇਵ ਸਿੰਘ ਸਟੇਟ ਰਿਸੋਰਸ ਪਰਸਨ ਹਿਊਮੈਨੇਟੀਜ਼ ਨੇ ਸਟੇਟ ਰਿਸੋਰਸ ਪਰਸਨ ਅਤੇ ਅਤੇ ਸਮੂਹ ਜਿਲ੍ਹਿਆਂ ਤੋਂ ਪਹੁੰਚੇ ਲੈਕਚਰਾਰਾਂ ਨੂੰ ਸੰਬੋਧਨ ਕੀਤਾ ਅਤੇ ਲੈਕਚਰਾਰਾਂ ਨੂੰ ਜ਼ਿਲ੍ਹਿਆਂ ਵਿੱਚ ਵਧੀਆ ਢੰਗ ਨਾਲ ਅਗਵਾਈ ਕਰਕੇ ਸਿੱਖਣ ਸਿਖਾਉਣ ਵਿਧੀਆਂ ਨੂੰ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਸੈਮੀਨਾਰ ਵਿਚ ਸਟੇਟ ਕੋਆਰਡੀਨੇਟਰ ਡਾ. ਅਮਿਤ ਜੁਨੇਜਾ ਵਲੋਂ ਸਿਲੇਬਸ, ਅੰਕ ਵੰਡ ਤੇ ਪ੍ਰਸ਼ਨ ਪੱਤਰ ਦੀ ਬਣਤਰ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵੱਖ ਵੱਖ ਅਧਿਆਪਨ ਵਿਧੀਆਂ, ਰਾਸ਼ਟਰੀ ਆਮਦਨ ਦਾ ਮਾਪ, ਸਰੋਤ ਆਧਾਰਿਤ ਮੁਲਾਂਕਣ, ਨਵੀਆਂ ਤਕਨੀਕਾਂ, ਐਪ ਬਣਤਰ, ਪ੍ਰੋਜੈਕਟਰ ਦੀ ਵਰਤੋਂ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ ।
ਇਸ ਸਿਖਲਾਈ ਵਰਕਸ਼ਾਪ ਵਿੱਚ ਡਾ ਰਣਜੋਧ ਸਿੰਘ, ਹੇਮੰਤ ਭੱਟ, ਡਾ. ਸੁਸ਼ੀਲ ਕੁਮਾਰ, ਸਤਿੰਦਰ ਕੌਰ , ਰਵਿੰਦਰਪਾਲ ਸਿੰਘ, ਵਿਕਟਰ ਕੁਮਾਰ ਅਤੇ ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ ਨੇ ਵੀ ਵੱਖ-ਵੱਖ ਤਰ੍ਹਾਂ ਦੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ।

 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਦਸਵੀਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜ਼ਿਲ੍ਹਾ ਮਾਨਸਾ ਦੇ ਚਾਰ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ

ਕਿਸਾਨਾਂ ਦੀ ਆੜ ਚ ਵਿਰੋਧੀ ਪਾਰਟੀਆਂ ਝੰਡੀਆਂ ਵਿਖਾ ਕੇ ਅਜਿਹਾ ਕਰਵਾ ਰਹੀਆਂ ਹਨ : ਪਰਮਪਾਲ ਕੌਰ ਮਲੂਕਾ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਰਾਜਸਥਾਨ ਵਿੱਚ ਮਤਦਾਨ ਦੇ ਦਿਨ ਪੰਜਾਬ ਵਾਲੇ ਪਾਸੇ ਰਹੀ ਪੂਰੀ ਚੌਕਸੀ - ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ

ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ: ਬਾਬਾ ਬਲਬੀਰ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ- ਐਡਵੋਕੇਟ ਧਾਮੀ