ਪੰਜਾਬ

ਜਥੇਦਾਰ ਦੇ ਸੁਰਖਿਆ ਕਰਮਚਾਰੀਆਂ ਨੇ ਗਿਆਨੀ ਗੌਹਰ ਨੂੰ ਦੇਖਦਿਆਂ ਹੀ ਦਰਵਾਜਾ ਬੰਦ ਕਰ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | November 26, 2022 09:07 PM

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਜਿਨਾਂ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਹਰ ਮੀਟਿੰਗ ਵਿਚ ਬੜੇ ਮਾਣ ਤੇ ਸਤਿਕਾਰ ਨਾਲ ਬਿਠਾਇਆ ਜਾਂਦਾ ਸੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬਾਹਰ ਕਰੀਬ 15 ਮਿੰਟ ਤਕ ਦਰਵਾਜਾ ਖੁਲਣ ਦਾ ਇਤਜਾਰ ਕਰਦੇ ਰਹੇ। ਕਰੀਬ 15 ਮਿੰਟ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਜੀ ਸਹਾਇਕ ਜ਼ਸਪਾਲ ਸਿੰਘ ਨੇ ਆ ਕੇ ਜਥੇਦਾਰ ਗੋਹਰ ਕੋਲੋ ਉਨਾ ਦਾ ਪਖ ਮਜਬੂਤ ਕਰਦੇ ਦਸਤਾਵੇਜ਼ ਪ੍ਰਾਪਤ ਕੀਤੇ। ਅੱਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋ ਬਾਅਦ ਜਿਵੇ ਹੀ ਗਿਆਨੀ ਗੌਹਰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬਾਹਰ ਪੁੱਜੇ ਤਾਂ ਸਕਤਰੇਤ ਦੇ ਅੰਦਰ ਪਹਿਲਾਂ ਤੋ ਮੌਜ਼ੂਦ ਜਥੇਦਾਰ ਦੇ ਸੁਰਖਿਆ ਕਰਮਚਾਰੀਆਂ ਨੇ ਗਿਆਨੀ ਗੌਹਰ ਨੂੰ ਦੇਖਦਿਆਂ ਹੀ ਦਰਵਾਜਾ ਬੰਦ ਕਰ ਦਿੱਤਾ। ਆਪਣੇ ਨਾਲ ਹੋ ਰਹੇ ਇਸ ਅਣਕਿਆਸੇ ਸਲੂਕ ਨੂੰ ਦੇਖ ਕੇ ਜਥੇਦਾਰ ਗੌਹਰ ਦੀਆਂ ਅੱਖਾਂ ਭਰ ਆਈਆਂ। ਉਨਾਂ ਮੌਕਾ ਸੰਭਾਲਦਿਆਂ ਭਾਰੀ ਮਨ ਨਾਲ ਸਕਤਰੇਤ ਦੇ ਬਾਹਰ ਲਗੇ ਬੈਂਚ ਤੇ ਬੈਠਣਾ ਮੁਨਾਸਿਬ ਸਮਝਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਗੌਹਰ ਨੇ ਕਿਹਾ ਕਿ ਡਾਕਟਰ ਗੁਰਿੰਦਰ ਸਿੰਘ ਸਮਰਾ ਨੇ ਗੁਰੂ ਘਰ ਨੂੰ ਨਕਲੀ ਸਮਾਨ ਦਿੱਤਾ ਗਿਆ ਸੀ।ਜਿਸ ਦੀ ਪੜਤਾਲ ਕਰਵਾਏ ਜਾਣ ਦੇ ਬਾਅਦ ਸਮਰਾ ਆਪਣੀ ਗਲਤੀ ਮੰਨਣ ਦੀ ਬਜਾਏ ਮੇਰੇ ਤੇ ਤਰ੍ਹਾ ਤਰ੍ਹਾ ਦੇ ਇਲਜਾਮ ਲਗਾ ਰਿਹਾ ਹੈ। ਉਨਾਂ ਕਿਹਾ ਕਿ ਉਨਾਂ ਦੀ ਬਤੌਰ ਜਥੇਦਾਰ  ਤਿੰਨ ਸਾਲ ਤੋ ਵਧ ਸਮਾ ਬੀਤ ਗਿਆ ਹੈ। ਮੈ ਹਰ ਪ੍ਰਕਾਰ ਦੀ ਪੜਤਾਲ ਦਾ ਸਮਾਨਾ ਕਰਨ ਲਈ ਤਿਆਰ ਹਾਂ। ਪੈਦਾ ਹੋਏ ਹਲਾਤਾਂ ਕਾਰਨ ਤਖ਼ਤ ਦੇ ਜਥੇਦਾਰ ਦੀ ਤੌਹੀਨ ਕੀਤੀ ਜਾ ਰਹੀ ਹੈ। ਸਾਰਾ ਕੁਝ ਗੈਰ ਵਿਧਾਨਕ ਢੰਗ ਨਾਲ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਸਿੱਖ ਬੁਧੀਜੀਵੀ ਤੇ ਜਥੇਦਾਰ ਮਿਲ ਬੈਠ ਕੇ ਸਾਰੇ ਮਾਮਲੇ ਦੇ ਹਲ ਕਢਣ। ਉਨਾਂ ਨੂੰ ਅਤੇ ਤਖ਼ਤ ਸਾਹਿਬ ਬੋਰਡ ਦੇ ਜਰਨਨ ਸਕੱਤਰ ਸ੍ਰ ਇੰਦਰਜੀਤ ਸਿੰਘ ਨੂੰ ਪੰਥ ਚੋ ਛੇਕੇ ਜਾਣ ਬਾਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੇ ਫੈਸਲੇ ਤੇ ਗਲ ਕਰਦਿਆਂ ਗਿਆਨੀ ਗੌਹਰ ਨੇ ਕਿਹਾ ਕਿ ਪੰਥ ਚੋ ਛੇਕਣ ਦਾ ਅਧਿਕਾਰ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਹੈ।

 

Have something to say? Post your comment

 

ਪੰਜਾਬ

ਮਹਿੰਦਰ ਸਿੰਘ ਕੇਪੀ ਅਕਾਲੀ ਦਲ ਵਿੱਚ ਸ਼ਾਮਲ,ਜਲੰਧਰ ਤੋਂ ਚੋਣ ਮੈਦਾਨ 'ਚ

ਭਾਜਪਾ ਨੂੰ ਹਰਾਓ ਅਤੇ ਭਜਾਓ, ਵਿਰੋਧੀ ਧਿਰ ਪਾਰਟੀਆਂ ਨੂੰ ਸੁਆਲ ਕਰੋ: ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ

ਫ਼ਰੀਦਕੋਟ  ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਮਈ ਬਣਾਉਣ ਵਾਸਤੇ ਚੁੱਕੇ ਗਏ ਕਦਮਾਂ ਦੀ ਦਿੱਤੀ ਜਾਣਕਾਰੀ

ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ 1549 ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ 29 ਲੱਖ 88 ਹਜ਼ਾਰ ਦੀ ਵਜੀਫਾ ਰਾਸ਼ੀ

ਪਹਿਲੇ ਪੜਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਭਾਜਪਾ ਡਰ ਗਈ ਹੈ, 102 ਵਿਚੋਂ 80-90 ਸੀਟਾਂ ਇੰਡੀਆ ਗਠਜੋੜ ਜਿੱਤਣ ਜਾ ਰਹੀ ਹੈ-ਭਗਵੰਤ ਮਾਨ 

ਖ਼ਾਲਸਾ ਕਾਲਜ ਇੰਜੀਨੀਅਰਿੰਗ ਨੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਸਬੰਧੀ ਸੀ. ਆਈ. ਪੀ. ਈ. ਟੀ. ਨਾਲ ਕੀਤਾ ਸਮਝੌਤਾ

ਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆ

ਸ੍ਰੀ ਸਾਹਿਬ ਕਾਰਨ ਅੰਮ੍ਰਿਤਧਾਰੀ ਸਿੱਖ ਖ਼ਿਲਾਫ਼ ‘ਤੇਜ਼ਧਾਰ ਹਥਿਆਰ’ ਰੱਖਣ ਦਾ ਮਾਮਲਾ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਸਿੰਘ ਸਾਹਿਬ ਨੇ