ਪੰਜਾਬ

ਪੰਜ ਸਿੰਘ ਸਾਹਿਬਾਨ ਨੇ ਥਮਿੰਦਰ ਸਿੰਘ ਦਾ ਸਾਥ ਦੇਣ ਵਾਲੇ ਡਾਕਟਰ ਰਾਜਵੰਤ ਸਿੰਘ,ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਲਗਾਈ ਤਨਖਾਹ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | November 26, 2022 09:38 PM

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ਤੋ ਅੱਜ ਅਹਿਮ ਫੈਸਲੇ ਲੈਂਦਿਆਂ ਤਖ਼ਤਾਂ ਦੇ ਜਥੇਦਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਚ ਵਾਧੂ ਲਗਾ ਮਾਤਰਾਂ ਲਗਾ ਕੇ ਬੇਅਦਬੀ ਕਰਨ ਦੇ ਜਿੰਮੇਵਾਰ ਥਮਿੰਦਰ ਸਿੰਘ ਨੂੰ ਪੰਥ ਵਿਚੋ ਛੇਕਣ ਦਾ ਐਲਾਨ ਕੀਤਾ।ਉਨਾਂ ਪੰਥ ਨੂੰ ਆਦੇਸ਼ ਕੀਤਾ ਕਿ ਥਮਿੰਦਰ ਸਿੰਘ ਨਾਲ ਕਿਸੇ ਤਰ੍ਹਾਂ ਦੀ ਰੋਟੀ ਬੇਟੀ ਦੀ ਸਾਂਝ ਨਾ ਰਖੀ ਜਾਵੇ।

ਜਥੇਦਾਰਾਂ ਨੇ ਨਾਲ ਹੀ ਪਰ ਇਸਤਰੀ ਗਮਨ ਦੇ ਦੋਸ਼ ਵਿਚ ਪੰਥ ਵਿਚੋ  ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਸ਼ਰਤਾਂ ਸਹਿਤ  ਮੁੜ ਪੰਥ ਦਾ ਫੈਸਲਾ ਸੁਣਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ਤੋ ਵਿਚ ਪੰਜ ਸਿੰਘ ਸਾਹਿਬਾਨ ਨੇ ਥਮਿੰਦਰ ਸਿੰਘ ਦਾ ਸਾਥ ਦੇਣ ਵਾਲੇ ਡਾਕਟਰ ਰਾਜਵੰਤ ਸਿੰਘ ਈਕੋ ਸਿੱਖ ਵਾਲੇ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਤਨਖਾਹ ਲਗਾਈ। ਇਸ ਮੌਕੇ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਥਮਿੰਦਰ ਸਿੰਘ ਨੇ ਚੀਨ ਤੋ ਵਾਧੂ ਲਗਾ ਮਾਤਰਾ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਵਾ ਕੇ ਡਬਿਆਂ ਵਿਚ ਬੰਦ ਕਰਕੇ ਅਮਰੀਕਾ ਲਿਆਂਦਾ ਤੇ  ਵਖ ਵਖ ਗੁਰੂ ਘਰਾਂ ਨੂੰ ਭੇਜ਼ੇ ਤੇ ਇਸ ਦੀ ਮਦਦ ਡਾਕਟਰ ਰਾਜਵੰਤ ਸਿੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੇ ਕੀਤੀ। ਜਥੇਦਾਰ ਨੇ ਕਿਹਾ ਕਿ ਇਨਾਂ ਸਰੂਪਾਂ ਵਿਚ ਅੰਕ ਰੋਮਨ ਸ਼ਬਦਾਂ ਵਿਚ ਲਿਖੇ ਹਨ ਬਾਕੀ ਪੜਤਾਲ ਜਾਰੀ ਹੈ। ਕਿਉਕਿ ਡਾਕਟਰ ਗੁਰਦਰ਼ਸਨ ਸਿੰਘ ਪਾਸਪੋਰਟ ਨਾ ਹੋਣ ਕਾਰਨ ਭਾਰਤ ਨਹੀ ਆ ਸਕੇ ਤੇ ਉਨਾਂ ਈ ਮੇਲ ਰਾਹੀ ਮੁਆਫੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜੀ ਹੈ। ਜਥੇਦਾਰ ਨੇ ਡਾਕਟਰ ਰਾਜਵੰਤ ਸਿੰਘ ਬਾਰੇ ਇਹ ਵੀ ਕਿਹਾ ਕਿ ਉਸ ਨੇ ਪੜਤਾਲੀਆਂ ਕਮੇਟੀ ਦੀ ਤੋਹੀਨ ਕੀਤੀ ਹੈ। ਡਾਕਟਰ ਰਾਜਵੰਤ ਸਿੰਘ 11 ਦਿਨ ਅਮਰੀਕਾ ਦੇ ਕਿਸੇ ਗੁਰੂ ਘਰ ਵਿਚ ਇਕ ਘੰਟਾ ਜੋੜੇ ਸਾਫ ਕਰਨੇ, ਬਰਤਨ ਸਾਫ ਕਰਨੇ ਅਤੇ ਕਥਾ ਜਾਂ ਕੀਰਤਨ ਸੁਣਣਾ ਹੈ। ਇਸ ਦੇ ਨਾਲ ਨਾਲ 125 ਡਾਲਰ ਗੁਰੂ ਕੀ ਗੋਲਕ ਵਿਚ ਪਾਉਣੇ ਹਨ। ਜਥੇਦਾਰ ਨੇ ਅਗੇ ਕਿਹਾ ਇਸ ਦੇ ਨਾਲ ਨਾਲ ਇਕ ਸਹਿਜ ਪਾਠ ਆਪ ਕਰਨਾ ਹੈ। ਗੁਰੂ ਘਰ ਦੇ ਗ੍ਰੰਥੀ ਸਿੰਘ ਕੋਲੋ ਅਰਦਾਸ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਸੂਚਨਾ ਦੇਣੀ ਹੋਵੇਗੀ।  ਭਜਨੀਕ ਸਿੰਘ ਤੇ ਗੁਰਦਰ਼ਸਨ ਸਿੰਘ ਨੂੰ ਸਜਾ ਲਗਾਉਦਿਆਂ ਜਥੇਦਾਰ ਨੇ ਕਿਹਾ ਕਿ ਇਹ ਦੋਵੇ 7 ਦਿਨ ਤਕ ਕਿਸੇ ਗੁਰੂ ਘਰ ਵਿਚ ਇਕ ਘੰਟਾ ਜੋੜੇ ਸਾਫ ਕਰਨ, ਬਰਤਨ ਸਾਫ ਕਰਨ ਅਤੇ ਕਥਾ ਜਾਂ ਕੀਰਤਨ ਸੁਣਨਗੇ। ਇਸ ਦੇ ਨਾਲ ਨਾਲ 125 ਡਾਲਰ ਗੁਰੂ ਕੀ ਗੋਲਕ ਵਿਚ ਪਾਉਣੇ ਹਨ ਅਤੇ ਇਕ ਸਹਿਜ ਪਾਠ ਆਪ ਕਰਨਾ ਹੈ।
ਭਜਨੀਕ ਸਿੰਘ ਤੇ ਗੁਰਦਰ਼ਸਨ ਸਿੰਘ ਦੋਵੇ 7 ਦਿਨ ਤਕ ਕਿਸੇ ਗੁਰੂ ਘਰ ਵਿਚ ਇਕ ਘੰਟਾ ਜੋੜੇ ਸਾਫ ਕਰਨ, ਬਰਤਨ ਸਾਫ ਕਰਨ ਅਤੇ ਕਥਾ ਜਾਂ ਕੀਰਤਨ ਸੁਣਨਗੇ। ਇਸ ਦੇ ਨਾਲ ਨਾਲ 125 ਡਾਲਰ ਗੁਰੂ ਕੀ ਗੋਲਕ ਵਿਚ ਪਾਉਣੇ ਹਨ ਅਤੇ ਇਕ ਸਹਿਜ ਪਾਠ ਆਪ ਕਰਨਾ ਹੈ।ਅੱਜ ਦੀ ਇਸ ਸਾਰੀ ਕਾਰਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਤੇ ਗਿਆਨੀ ਸੁਖਦੇਵ ਸਿੰਘ ਸ਼ਾਮਲ ਹੋਏ। 

Have something to say? Post your comment

 

ਪੰਜਾਬ

ਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਦਰਜ ਹੋਣੀ ਲਾਜ਼ਮੀ

ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਹਮਲਾ: ਪੀਡਬਲਊਡੀ ਮੰਤਰੀ ਰਹਿੰਦਿਆਂ ਬਣਵਾਏ ਟੋਲ, ਮੈਂ ਉਨ੍ਹਾਂ ਨੂੰ ਬੰਦ ਕਰਵਾਇਆ

ਜ਼ਿਲ੍ਹਾ ਸੰਗਰੂਰ ਦੇ 1006 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

ਧੂਰੀ ਵਿੱਚ ਮੀਤ ਹੇਅਰ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਬਾਬਾ ਬਲਬੀਰ ਸਿੰਘ ਵੱਲੋਂ ਸਾਬਕਾ ਸਪੀਕਰ ਮਿਨਹਾਸ ਦੇ ਅਕਾਲ ਚਲਾਣੇ ਤੇ ਅਫਸੋਸ ਦਾ ਪ੍ਰਗਟਾਵਾ

ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ