ਸੰਸਾਰ

ਵੈਨਕੂਵਰ ਖੇਤਰ ਵਿਚ ਹੋਈ ਬਰਫਬਾਰੀ – ਵੈਨਕੂਵਰ ਤੋਂ ਦਰਜਨਾਂ ਘਰੇਲੂ ਹਵਾਈ ਉਡਾਣਾਂ ਰੱਦ

ਹਰਦਮ ਮਾਨ/ਕੌਮੀ ਮਾਰਗ ਬਿਊਰੋ | November 30, 2022 06:32 PM

 

ਸਰੀ- ਸਰੀ, ਵੈਨਕੂਵਰ, ਲੈਂਗਲੀ, ਰਿਚਮੰਡ, ਡੈਲਟਾ ਅਤੇ ਆਸ ਪਾਸ ਦੇ ਇਲਕਿਆਂ ਵਿਚ ਅੱਜ ਬਰਫਬਾਰੀ ਹੋ ਰਹੀ ਹੈ ਅਤੇ ਐਨਵਾਇਰਨਮੈਂਟ ਤੇ ਕਲਾਈਮੇਟ ਚੇਂਜ ਡਿਪਾਰਟਮੈਂਟ ਕੈਨੇਡਾ ਦੀ ਸੂਚਨਾ ਅਨੁਸਾਰ ਬੁੱਧਵਾਰ ਨੂੰ ਵੀ ਬਰਫ ਪੈ ਸਕਦੀ ਹੈ ਅਤੇ ਫ੍ਰੀਜ਼ਿੰਗ ਬਾਰਿਸ਼ ਹੋ ਸਕਦੀ ਹੈ।

ਵਾਤਾਵਰਣ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ ਉੱਤਰੀ ਵੈਨਕੂਵਰ,  ਕੋਕੁਇਟਲਮ ਅਤੇ ਮੈਪਲ ਰਿਜ ਵਿੱਚ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ,  ਜਿੱਥੇ 10 ਤੋਂ 20 ਸੈਂਟੀਮੀਟਰ ਤੱਕ ਬਰਫ ਪੈ ਸਕਦੀ ਹੈ। ਉੱਚੇ ਇਲਾਕਿਆਂ ਦੇ ਨਾਲ-ਨਾਲ ਚਿਲੀਵੈਕ ਅਤੇ ਹੋਪ ਵਿੱਚ 25 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵੈਨਕੂਵਰ,  ਬਰਨਬੀ,  ਨਿਊ ਵੈਸਟਮਿੰਸਟਰ,  ਸਰੀ,  ਲੈਂਗਲੀ ਅਤੇ ਐਬਟਸਫੋਰਡ ਵਿੱਚ 10 ਤੋਂ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ,  ਜਦੋਂ ਕਿ ਰਿਚਮੰਡ ਅਤੇ ਡੈਲਟਾ ਵਿੱਚ 5 ਤੋਂ 10 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਬੁੱਧਵਾਰ ਸਵੇਰੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਜਿਸ ਕਾਰਨ ਬਰਫ਼ ਨਾਲ ਢੱਕੀਆਂ ਦਰਖਤਾਂ ਦੀਆਂ ਟਾਹਣੀਆਂ ਟੁੱਟ ਸਕਦੀਆਂ ਹਨ ਅਤੇ ਬਿਜਲੀ ਬੰਦ ਹੋ ਸਕਦੀ ਹੈ।

ਇਸੇ ਦੌਰਾਨ ਬੀ.ਸੀ. ਦੇ ਦੱਖਣੀ ਤੱਟ 'ਤੇ ਮੰਗਲਵਾਰ ਨੂੰ ਹੋਈ ਬਰਫਬਾਰੀ ਕਾਰਨ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਦਰਜਨਾਂ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵੈਸਟਜੈੱਟ ਅਤੇ ਏਅਰ ਕੈਨੇਡਾ ਨੇ ਵੀ ਖਰਾਬ ਮੌਸਮ ਕਾਰਨ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਰੱਦ ਕੀਤੀਆਂ ਜਿਆਦਾਤਰ ਬ੍ਰਿਟਿਸ਼ ਕੋਲੰਬੀਆ ਦੀਆਂ ਘਰੇਲੂ ਉਡਾਣਾਂ ਹਨ ਪਰ ਫੇਰ ਵੀ ਸੂਬੇ ਤੋਂ ਬਾਹਰਲੇ ਸ਼ਹਿਰਾਂ ਸਿਆਟਲ,  ਡੈਨਵਰ ਅਤੇ ਐਡਮਿੰਟਨ ਆਦਿ ਲਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ।

 

Have something to say? Post your comment

 

ਸੰਸਾਰ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ