ਪੰਜਾਬ

ਦਿੱਲੀ ਨਗਰ ਨਿਗਮ 'ਚ ਵੀ 'ਝਾੜੂ' ਨੇ 15 ਸਾਲਾ ਭਾਜਪਾ ਦੀ ਸੱਤਾ ਖੋਹ ਕੇ ਕੀਤੀ ਜਿੱਤ ਦਰਜ਼

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | December 07, 2022 06:37 PM

ਨਵੀਂ ਦਿੱਲੀ --ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਪਿਛਲੇ 15 ਸਾਲਾਂ ਤੋਂ ਜਿਸ ਦਿੱਲੀ ਨਗਰ ਨਿਗਮ 'ਤੇ ਭਾਜਪਾ ਦਾ ਰਾਜ ਸੀ, ਨੂੰ ਖੋਹ ਲਿਆ ਹੈ। ਆਮ ਆਦਮੀ ਪਾਰਟੀ ਨੇ 134 ਸੀਟਾਂ ਜਿੱਤੀਆਂ ਹਨ। ਦੂਜੇ ਨੰਬਰ 'ਤੇ ਭਾਜਪਾ ਹੈ, ਜਿਸ ਨੇ 104 ਸੀਟਾਂ ਜਿੱਤੀਆਂ ਹਨ। ਕਾਂਗਰਸ ਦੀ ਸਿਰਫ਼ 9 ਸੀਟਾਂ ਹੀ ਜਿੱਤ ਸਕੀ ਹੈ ਤੇ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ।

ਜਿਕਰਯੋਗ ਹੈ ਕਿ ਬੀਤੀ 4 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਵਿਚ 1349 ਉਮੀਦੁਆਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ । ਦਿੱਲੀ ਦੀ ਕੁਲ ਅਬਾਦੀ 1.45 ਕਰੋੜ ਵਿੱਚੋ 50.48% ਵੋਟਾਂ ਪਈਆਂ ਸਨ ।
ਜਿੱਤ ਤੋਂ ਬਾਅਦ ਵਧਾਈ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਵਾਸੀਆਂ ਨੂੰ ਵਧਾਈ ਦੇਣਾ ਚਾਹਾਂਗਾ। ਮੈਂ ਦਿੱਲੀ ਦੇ ਲੋਕਾਂ ਨੂੰ ਇੰਨੀ ਵੱਡੀ ਅਤੇ ਸ਼ਾਨਦਾਰ ਜਿੱਤ ਲਈ, ਇੰਨੇ ਵੱਡੇ ਬਦਲਾਅ ਲਈ ਵਧਾਈ ਦੇਣਾ ਚਾਹਾਂਗਾ। ਦਿੱਲੀ ਦੀ ਜਨਤਾ ਨੇ ਮੈਨੂੰ ਦਿੱਲੀ ਦੀ ਸਫ਼ਾਈ, ਭ੍ਰਿਸ਼ਟਾਚਾਰ ਨੂੰ ਦੂਰ ਕਰਨ, ਪਾਰਕ ਨੂੰ ਠੀਕ ਕਰਨ ਸਮੇਤ ਕਈ ਜ਼ਿੰਮੇਵਾਰੀਆਂ ਦਿੱਤੀਆਂ ਹਨ। ਮੈਂ ਤੁਹਾਡੇ ਇਸ ਭਰੋਸੇ ਨੂੰ ਕਾਇਮ ਰੱਖਣ ਲਈ ਦਿਨ ਰਾਤ ਮਿਹਨਤ ਕਰਾਂਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਤੋਂ ਕਾਂਗਰਸ ਦੇ 15 ਸਾਲਾਂ ਦੇ ਸ਼ਾਸਨ ਨੂੰ ਉਖਾੜ ਦਿੱਤਾ ਸੀ, ਹੁਣ ਇਸ ਨੇ ਐਮਸੀਡੀ ਤੋਂ ਭਾਜਪਾ ਦੇ 15 ਸਾਲਾਂ ਦੇ ਰਾਜ ਨੂੰ ਉਖਾੜ ਦਿੱਤਾ ਹੈ। ਭਾਵ ਨਫ਼ਰਤ ਦੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ। ਲੋਕ ਬਿਜਲੀ, ਸਫਾਈ, ਬੁਨਿਆਦੀ ਢਾਂਚੇ ਲਈ ਵੋਟ ਦਿੰਦੇ ਹਨ।

Have something to say? Post your comment

 

ਪੰਜਾਬ

ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਪਣੀ ਹੋਂਦ ਬਚਾਉਣ ਲਈ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੇ- ਆਪ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ; ਚੋਣ ਪ੍ਰਕਿਰਿਆ ਬਾਰੇ ਕਰਵਾਇਆ ਜਾਣੂ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ 30 ਨੁਕਾਤੀ ਲੋਕ-ਏਜੰਡਾ ਜਾਰੀ ਕਰਨ ਦਾ ਐਲਾਨ 

ਖ਼ਾਲਸਾ ਕਾਲਜ ਵਿਖੇ ਫੂਡ ਇੰਡਸਟਰੀ ’ਚ ਈ-ਵੇਸਟ: ਨਤੀਜੇ ਅਤੇ ਨਿਵਾਰਣ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

‘ਲੋਕ ਸਭਾ ਚੋਣਾਂ-2024’ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਅੰਦਰ ਆਦਰਸ਼ ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼

ਬੇਰੁਜ਼ਗਾਰ ਮੋਰਚਾ ਚੋਣਾਂ ਵਿੱਚ ਵਿੱਢੇਗਾ ਮੁਹਿੰਮ; ਦਿੱਤੇ ਜਾਣਗੇ ਮੰਗ-ਪੱਤਰ

ਪ੍ਰਦੀਪ ਕਲੇਰ ਦੇ ਬਿਆਨ ਨੂੰ ਮੁੱਖ ਰੱਖਕੇ ਸਿਰਸੇਵਾਲੇ ਸਾਧ ਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰੇ  ਸਰਕਾਰ : ਟਿਵਾਣਾ

ਕੈਨੇਡਾ ਦੀ ਵਿਦਿਆਰਥੀ ਜੱਥੇਬੰਦੀ 'ਮਾਇਸੋ' ਵੱਲੋਂ ਵਿਚਾਰ-ਚਰਚਾ ਤੇ ਸਨਮਾਨ ਸਮਾਗਮ

ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਧਾਰਮਿਕ ਪ੍ਰੰਪਰਾਵਾਂ ਅਨੁਸਾਰ ਹੀ ਮਨਾਇਆ ਜਾਵੇ- ਐਡਵੋਕੇਟ ਧਾਮੀ

ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ, ਮੂਸਾ ਪਿੰਡ ਵਿੱਚ ਖੁਸ਼ੀ ਦੀ ਲਹਿਰ