ਨੈਸ਼ਨਲ

ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਅਦਾਲਤ ਵੱਲੋਂ ਆਸ਼ੀਸ਼ ਮਿਸ਼ਰਾ ਸਣੇ 14 ਦੋਸ਼ੀਆਂ 'ਤੇ ਦੋਸ਼ ਕੀਤੇ ਗਏ ਦਰਜ਼

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | December 07, 2022 06:39 PM

ਨਵੀਂ ਦਿੱਲੀ --ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਅਦਾਲਤ ਵੱਲੋਂ ਆਸ਼ੀਸ਼ ਮਿਸ਼ਰਾ ਸਣੇ 14 ਦੋਸ਼ੀਆਂ 'ਤੇ ਦੋਸ਼ ਤੈਅ ਕੀਤੇ ਗਏ ਹਨ ਅਤੇ ਸਾਰੇ ਦੋਸ਼ੀਆਂ ਨੂੰ ਕਤਲ, ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ 'ਚ ਦੋਸ਼ੀ ਬਣਾਇਆ ਗਿਆ ਹੈ। ਅਦਾਲਤ ਵੱਲੋਂ ਆਈਪੀਸੀ ਦੀ ਧਾਰਾ 147, 148, 149, 326, 30, 302, 120 ਬੀ, 427 ਅਤੇ ਧਾਰਾ 177 ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਜਿਕਰਯੋਗ ਹੈ ਕਿ ਇਸ ਹਿੰਸਾ ਵਿੱਚ ਚਾਰ ਕਿਸਾਨਾਂ ਸਣੇ ਕੁਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ ।
5 ਦਸੰਬਰ ਨੂੰ ਆਸ਼ੀਸ਼ ਮਿਸ਼ਰਾ ਅਤੇ 13 ਹੋਰ ਦੋਸ਼ੀਆਂ ਦੀਆਂ ਅਰਜ਼ੀਆਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਇਸ ਘਟਨਾ ਵਿੱਚ ਸ਼ਾਮਲ ਨਹੀਂ ਸਨ ਅਤੇ ਉਹ ਪੂਰੀ ਤਰ੍ਹਾਂ ਬੇਕਸੂਰ ਸਨ।
ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਇਲਜ਼ਾਮ ਸੀ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਆਪਣੇ ਗੱਡੀ ਚੜਾ ਦਿੱਤੀ ਸੀ ਜਿਸ ਮਗਰੋਂ ਹਿੰਸਾ ਭੜਕ ਗਈ ਸੀ। ਇਸ ਦੌਰਾਨ 4 ਕਿਸਾਨਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ।

 

Have something to say? Post your comment

 

ਨੈਸ਼ਨਲ

ਬਿਹਾਰ ਲਈ ਭਾਰਤ ਬਲਾਕ ਦੇ ਸੀਟ ਵੰਡ ਫਾਰਮੂਲੇ ਦਾ ਐਲਾਨ

ਭਾਜਪਾ ਦੇ ਮਾੜੇ ਸ਼ਾਸਨ ਕਾਰਨ ਪੀਜੀਆਈ ਨੂੰ ਵੀ ਝਲਣੀ ਪੈ ਰਹੀ ਸਟਾਫ਼ ਦੀ ਕਮੀ , ਮਰੀਜਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ - ਬਾਂਸਲ

ਸੁਖਵਿੰਦਰ ਸਿੰਘ ਫ਼ੌਜੀ ਦੀ ਮੌਤ ਸੱਕੀ, ਨਿਰਪੱਖਤਾ ਨਾਲ ਕੀਤੀ ਜਾਏ ਜਾਂਚ : ਮਾਨ

ਕਿਸਾਨੀ ਅੰਦੋਲਨ ਅਤੇ ਸਿਧਾਤਾਂ ਨੂੰ ਲੈ ਕੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ: ਬੀਬੀ ਰਣਜੀਤ ਕੌਰ

ਦਿੱਲੀ ਵਿਧਾਨ ਸਭਾ ਸੋਮਵਾਰ ਤੱਕ ਮੁਲਤਵੀ

ਕਾਂਗਰਸ ਦੀ ਸੁਪ੍ਰਿਆ ਸ਼੍ਰੀਨਾਤੇ ਅਤੇ ਭਾਜਪਾ ਦੇ ਦਿਲੀਪ ਘੋਸ਼ ਨੂੰ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਲਈ ਚੋਣ ਕਮਿਸ਼ਨ ਦਾ ਨੋਟਿਸ

ਆਪ ਨੂੰ ਵੱਡਾ ਸਿਆਸੀ ਝਟਕਾ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ 'ਚ ਹੋ ਗਏ ਸ਼ਾਮਲ

ਦੇਸ਼ ਵਿਦੇਸ਼ ਅੰਦਰ ਸਿੱਖਾਂ ਦੀ ਜਾਨ ਨੂੰ ਖਤਰਾ ਦੇਖਦਿਆਂ ਚੋਣਾਂ ਦੌਰਾਨ ਸਿੱਖ ਉਮੀਦਵਾਰ ਨੂੰ ਹਥਿਆਰ ਰੱਖਣ ਦੀ ਦਿੱਤੀ ਜਾਵੇ ਛੋਟ : ਮਾਨ

ਆਪ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਸੁਰੱਖਿਆ ਦਿੱਤੀ ਵਧਾ

ਓੲਸਿਸ ਅਕੈਡਮੀ ਯੂਕੇ ਵੱਲੋਂ ਸਿੱਖਾਂ ਨੂੰ ਤਾਲਿਬਾਨ ਜਾਂ ਕੁ ਕਲੈਕਸ ਕਲੇਨ ਨਾਲ ਤੁਲਨਾ ਕਰਨਾ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ