BREAKING NEWS
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ  ਪ੍ਰਾਜੈਕਟ ਨੂੰ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਦੇ ਦਿੱਤੇ ਆਦੇਸ਼ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਵਾਂਗੇ: ਮੀਤ ਹੇਅਰਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਡਰੱਗ ਮਨੀ ਸਮੇਤ ਵਿਅਕਤੀ ਗ੍ਰਿਫ਼ਤਾਰਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ਲਈ ਜਿਥੇ ਸਰਕਾਰਾਂ ਜਿੰਮੇਵਾਰ ਹਨ ਉਥੇ ਸਿੱਖਾਂ ਦੇ ਆਗੂ ਹੋਣ ਦੇ ਦਾਅਵੇਦਾਰਾਂ ਦੇ ਰੋਲ ਨੂੰ ਘਟਾ ਕੇ ਨਹੀ ਦੇਖਿਆ ਜਾ ਸਕਦਾ- ਪ੍ਰੋਫੈਸਰ ਬਲਜਿੰਦਰ ਸਿੰਘਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਹੋਏਰੋਪੜ ਜ਼ਿਲ੍ਹੇ ਵਿੱਚ ਜਲ ਸਪਲਾਈ ਅਤੇ ਸੀਵਰੇਜ ਲਾਈਨਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਖਰਚੇ ਜਾਣਗੇ ਤਕਰੀਬਨ 2.03 ਕਰੋੜ ਰੁਪਏ: ਡਾ. ਨਿੱਜਰ

ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਰਿਆਣਾ ਸਰਕਾਰ ਨੂੰ ਕੀਤੀ ਅਪੀਲ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | January 23, 2023 07:41 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਪੈਰੋਲ ਤੁਰੰਤ ਖਤਮ ਕੀਤੀ ਜਾਵੇ।
ਹਰਿਆਣਾ ਸਰਕਾਰ ਨੂੰ ਲਿਖੇ ਇਕ ਪੱਤਰ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਦੋ ਲੜਕੀਆਂ ਨਾਲ ਜ਼ਬਰ ਜਨਾਹ ਦਾ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਸਨੂੰ 20 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ ਹੈ।ਉਹਨਾਂ ਕਿਹਾ ਕਿ ਨਿਆਂ ਪਸੰਦ ਲੋਕਾਂ ਲਈ ਇਹ ਹੈਰਾਨੀ ਵਾਲੀ ਗੱਲ ਹੈ ਕਿ ਉਹ ਨਿਯਮ ਕਾਨੂੰਨਾਂ ਦੀ ਆੜ ਵਿਚ ਕਿਵੇਂ ਵਾਰ ਵਾਰ ਪੈਰੋਲ ਹਾਸਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਜਾਏ ਉਸਨੂੰ ਪੈਰੋਲ ਦੇਣ ਦੇ ਉਸਨੂੰ ਉਸਦੀ ਸਜ਼ਾ ਮੁਤਾਬਕ ਰੱਖਿਆ ਜਾਣਾ ਚਾਹੀਦਾ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਪੰਜਾਬੀਆਂ ਖਾਸ ਤੌਰ ’ਤੇ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇਣ ਕਾਰਨ ਡੂੰਘੀ ਸੱਟ ਵੱਜੀ ਹੈ ਕਿਉਂਕਿ ਉਹ ਪੰਜਾਬ ਵਿਚ ਬੇਅਦਬੀ ਮਾਮਲਿਆਂ ਦਾ ਵੀ ਦੋਸ਼ੀ ਹੈ। ਉਹਨਾਂ ਕਿਹਾ ਕਿ ਉਹ ਨਾ ਸਿਰਫ ਇਹਨਾਂ ਬੇਅਦਬੀ ਕੇਸਾਂ ਦਾ ਦੋਸ਼ੀ ਹੈ ਬਲਕਿ ਉਸਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੂਪ ਧਾਰ ਕੇ ਉਹਨਾਂ ਵਾਂਗ ਹੀ ਅੰਮ੍ਰਿਤ ਛਕਾਉਣ ਦਾ ਢੋਂਗ ਵੀ ਕੀਤਾਸੀ। ਉਸਦੀਆਂ ਕਾਰਵਾਈਆਂ ਕਾਰਨ ਸਿੱਖਾਂ ਵਿਚ ਵਿਆਪਕ ਰੋਹ ਫੈਲਿਆ ਜਿਸ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਭਾਗਾਂ ਵਿਚ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਝੜਪਾਂ ਵੀ ਹੋਈਆਂ ਹਨ।
ਉਹਨਾਂ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਤੇ ਉਸਨੁੰ ਬਿਨਾਂ ਹੋਰ ਦੇਰੀ ਦੇ ਵਾਪਸ ਰੋਹਤਕ ਜੇਲ੍ਹ ਵਿਚ ਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਉਸਨੂੰ ਪੈਰੋਲ ਜਾਂ ਕੋਈ ਹੋਰ ਰਾਹਤ ਨਾ ਦਿੱਤੀ ਜਾਵੇ ਕਿਉਂਕਿ ਉਹ ਮਨੁੱਖਤਾ ਖਿਲਾਫ ਅਪਰਾਧਾਂ ਦਾ ਦੋਸ਼ੀ ਹੈ।

 

Have something to say? Post your comment

ਨੈਸ਼ਨਲ

ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਹੋਏ

ਜਲਾਵਤਨੀ ਸਿੰਘ ਭਾਈ ਸੋਹਣ ਸਿੰਘ ਕੰਗ ਜਰਮਨੀ ਦੇ ਹੋਏ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਤੋਂ ਰਿਹਾਅ

ਬੀਬੀਸੀ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ: ਡੀਯੂ ਵਿੱਚ ਕਈ ਵਿਦਿਆਰਥੀ ਹਿਰਾਸਤ ਵਿੱਚ, ਸੀਆਰਪੀਸੀ ਧਾਰਾ 144 ਲਗਾਈ ਗਈ

ਸਦਰ ਬਾਜ਼ਾਰ ਦੇ ਵਪਾਰੀਆਂ ਵਲੋਂ ਪਿਛਲੇ 14 ਦਿਨਾਂ ਤੋਂ ਸੀਲਿੰਗ ਖਿਲਾਫ ਜਾਰੀ ਹੈ ਸੰਘਰਸ਼

ਗੋਹਾਨਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਸਤਾਵਿਤ ਰੈਲੀ ਨੂੰ ਅਸਫਲ ਕਰਨ ਲਈ ਸਰਪੰਚ ਹੋਏ ਲਾਮਬਧ

ਗਣਤੰਤਰ ਦਿਵਸ ਮੌਕੇ ਗ੍ਰਹਿ ਮੰਤਰਾਲੇ ਵੱਲੋਂ ਪੀਪੀਐਮਡੀਐਸ, ਪੀਐਮਐਮਐਸ ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ

ਹੁਣ ਜਦੋਂ ਸ਼ੇਖਾਵਤ ਨੇ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਮੁਤਾਬਕ ਮੰਨਿਆ ਕਿ ਬੰਦੀ ਸਿੰਘਾਂ ਨੁੰ ਰਿਹਾਅ ਕੀਤਾ ਜਾਣਾ ਚਾਹੀਦੈ ਤਾਂ ਫਿਰ ਉਹ ਤੁਰੰਤ ਰਿਹਾਅ ਹੋਣ : ਸੁਖਬੀਰ ਸਿੰਘ ਬਾਦਲ

ਲੱਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

1984 ਸਿੱਖ ਕਤਲੇਆਮ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਵੱਡੀ ਰਾਹਤ, ਸੀਐਫਐਸਐਲ ਰਿਪੋਰਟ ਨੂੰ ਵਰਤ ਸਕਦਾ ਹੈ ਆਪਣੇ ਬਚਾਅ ਲਈ