BREAKING NEWS
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ  ਪ੍ਰਾਜੈਕਟ ਨੂੰ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਦੇ ਦਿੱਤੇ ਆਦੇਸ਼ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਵਾਂਗੇ: ਮੀਤ ਹੇਅਰਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਡਰੱਗ ਮਨੀ ਸਮੇਤ ਵਿਅਕਤੀ ਗ੍ਰਿਫ਼ਤਾਰਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ਲਈ ਜਿਥੇ ਸਰਕਾਰਾਂ ਜਿੰਮੇਵਾਰ ਹਨ ਉਥੇ ਸਿੱਖਾਂ ਦੇ ਆਗੂ ਹੋਣ ਦੇ ਦਾਅਵੇਦਾਰਾਂ ਦੇ ਰੋਲ ਨੂੰ ਘਟਾ ਕੇ ਨਹੀ ਦੇਖਿਆ ਜਾ ਸਕਦਾ- ਪ੍ਰੋਫੈਸਰ ਬਲਜਿੰਦਰ ਸਿੰਘਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਹੋਏਰੋਪੜ ਜ਼ਿਲ੍ਹੇ ਵਿੱਚ ਜਲ ਸਪਲਾਈ ਅਤੇ ਸੀਵਰੇਜ ਲਾਈਨਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਖਰਚੇ ਜਾਣਗੇ ਤਕਰੀਬਨ 2.03 ਕਰੋੜ ਰੁਪਏ: ਡਾ. ਨਿੱਜਰ

ਪੰਜਾਬ

ਪੰਜਾਬ ਤਕਨੀਕੀ ਸਿੱਖਿਆਂ ਬੋਰਡ ਦੀ ਅਣਗਹਿਲੀ ਕਾਰਨ ਦੋ ਸੌ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿਖ ਹਨੇਰੇ ਵਿਚ

ਕੌਮੀ ਮਾਰਗ ਬਿਊਰੋ | January 24, 2023 07:23 PM


ਚੰਡੀਗੜ੍ਹ -ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਦੇ ਅਣਗਹਿਲੀ ਅਤੇ ਬੇਰੁਖ਼ੀ ਸਦਕਾ ਵੱਖ ਵੱਖ ਦੇਸ਼ਾਂ ਤੋਂ ਪੜਨ ਆਏ 200 ਦੇ ਕਰੀਬ ਵਿਦਿਆਰਥੀਆਂ ਦਾ ਭਵਿਖ ਹਨੇਰੇ ਵਿਚ ਨਜ਼ਰ ਆ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਮੀਡੀਆ ਦੇ ਸਾਹਮਣੇ ਆਪਣੀ ਮੁਸ਼ਕਿਲ ਸਾਂਝੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਖ਼ਲ ਦਿੰਦੇ ਹੋਏ ਮਾਮਲਾ ਸੁਲਝਾਉਣ ਦੀ ਅਪੀਲ ਕੀਤੀ। ਮੀਡੀਆ ਦੇ ਸਨਮੁੱਖ ਹੁੰਦੇ ਹੋਏ ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆਂ ਕਿ ਉਨ੍ਹਾਂ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਵੱਲੋਂ ਕਰਵਾਏ ਜਾ ਰਹੇ ਡਿਪਲੋਮਾ ਕੋਰਸਾਂ ਵਿਚ ਦਾਖਲਾ ਲੈਦੇ ਹੋਏ ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਆਪਣੀ ਅਕੈਡਮਿਕ ਪੜਾਈ ਸ਼ੁਰੂ ਕਰ ਦਿਤੀ। ਇਸ ਦੌਰਾਨ ਉਨ੍ਹਾਂ ਦੇ ਕੈਂਪਸ ਵਿਚ ਇੰਟਰਨਲ ਪੇਪਰ ਵੀ ਹੋ ਗਏ। ਕੁੱਝ ਕਾਲਜਾਂ ਵਿਚ ਤਾਂ ਵਿਦਿਆਰਥੀਆ ਦੇ ਐਕਸਟਰਨਲ ਪੇਪਰ ਵੀ ਸ਼ੁਰੂ ਹੋ ਗਏ ਸਨ। ਇਨਾ ਵਿਦਿਆਰਥੀਆਂ ਦੀ ਸਮੁੱਚੀ ਜਾਣਕਾਰੀ ਸਰਕਾਰੀ ਵੈੱਬ ਪੋਰਟਲ ਤੇ ਅੱਪ ਟੂ ਡੇਟ ਵੀ ਹੋ ਰਹੀ ਸੀ। ਇਸ ਦੌਰਾਨ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਬੋਰਡ ਵੱਲੋਂ ਉਨ੍ਹਾਂ ਦੇ ਕੋਰਸ ਇਲੀਜ਼ੀਬਿਲਟੀ ਚੈੱਕ ਦੇ ਨਾਮ ਤੇ ਅੱਧ ਵਿਚਕਾਰ ਰੋਕ ਦਿਤੇ ਗਏ । ਏ ਆਈ ਯੂ ਵੱਲੋਂ ਬੋਰਡਾਂ ਦੀ ਯੋਗਤਾ ਸਬੰਧੀ ਪੈਰਾਮੀਟਰ ਸਪਸ਼ਟ ਤੌਰ ਤੇ ਦੱਸਣ ਦੇ ਬਾਵਜੂਦ ਉਨ੍ਹਾਂ ਨੂੰ ਇਲੀਜ਼ੀਬਿਲਟੀ ਚੈੱਕ ਕਰਾਉਣ ਲਈ ਕਿਹਾ ਗਿਆ।ਵੱਖ ਵੱਖ ਦੇਸ਼ਾਂ ਤੋਂ ਪੜਨ ਆਏ ਇਨ੍ਹਾਂ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਮਦਦ ਕਰਨ ਦੀ ਥਾਂ ਸਭ ਵਿਦਿਆਰਥੀਆਂ ਨੂੰ ਪੇਪਰ ਦੇਣ ਤੱਕ ਤੋਂ ਮਨਾ ਕਰ ਦਿਤਾ ਗਿਆ।
ਇਨਾ ਵਿਦੇਸ਼ੀ ਵਿਦਿਆਰਥੀਆਂ ਨੇ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਦੇ ਅੜੀਅਲ ਰਵੀਈਏ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਉਹ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਸਿੱਖਿਆਂ ਹਾਸਿਲ ਕਰਨ ਪੰਜਾਬ ਆਏ ਹਨ। ਟੈਕਨੀਕਲ ਬੋਰਡ ਨੇ ਪਹਿਲਾਂ ਉਨ੍ਹਾਂ ਨੂੰ ਐਡਮਿਸ਼ਨ ਦੇ ਦਿਤੀ, ਉਨ੍ਹਾਂ ਲੰਬਾ ਸਮਾਂ ਪੜਾਈ ਵੀ ਕੀਤੀ, ਇੰਟਰਨਲ ਅਤੇ ਐਕਸਟਰਨਲ ਪੇਪਰ ਵੀ ਦਿਤੇ। ਹੁਣ ਕੋਰਸ ਦੇ ਖ਼ਤਮ ਹੋਣ ਦੇ ਨੇੜੇ ਆਉਣ ਤੇ ਬੋਰਡ ਨੂੰ ਉਨ੍ਹਾਂ ਦੀ ਇਲਜ਼ੀਬਿਲਟੀ ਦਾ ਯਾਦ ਆਇਆ। ਜਿਸ ਨਾਲ ਸੈਂਕੜੇ ਵਿਦਿਆਰਥੀਆਂ ਦਾ ਇਕ ਸਾਲ ਅਤੇ ਉਨ੍ਹਾਂ ਦਾ ਭਵਿੱਖ ਦਾਅ ਤੇ ਲੱਗ ਗਿਆ ਹੈ। ਜੇਕਰ ਬੋਰਡ ਵਿਦੇਸ਼ੀ ਵਿਦਿਆਰਥੀਆਂ ਨੂੰ ਐਡਮਿਸ਼ਨ ਦੇਣ ਤੋਂ ਪਹਿਲਾਂ ਹੀ ਆਪਣੀਆਂ ਸ਼ਰਤਾਂ ਸਾਹਮਣੇ ਰੱਖਦਾ ਤਾਂ ਉਨ੍ਹਾਂ ਨੂੰ ਇਹ ਦਿਨ ਨਾ ਵੇਖਣਾ ਪੈਂਦਾ।
ਇਨਾ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਕ ਪਾਸੇ ਜਿੱਥੇ ਮੁੱਖ ਮੰਤਰੀ ਪੰਜਾਬ ਨੂੰ ਐਜੂਕੇਸ਼ਨ ਹੱਬ ਬਣਾਉਣ ਦੀ ਗੱਲ ਕਰਦੇ ਹਨ। ਉੱਥੇ ਦੂਜੇ ਪਾਸੇ ਪੰਜਾਬ ਵਿਚ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੂੰ ਸਿੱਖਿਆਂ ਹਾਸਿਲ ਕਰਨ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਸ ਉਲਟੀ ਗੰਗਾ ਦੇ ਵਹਾਉਣ ਨਾਲ ਕੋਈ ਵਿਦੇਸ਼ੀ ਵਿਦਿਆਰਥੀ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਐਡਮਿਸ਼ਨ ਲੈਣ ਅਤੇ ਸਿੱਖਿਆਂ ਹਾਸਿਲ ਕਰਨ ਲਈ ਨਹੀਂ ਆਵੇਗਾ। ਵਿਦਿਆਰਥੀਆਂ ਵੱਲੋਂ ਇਸ ਸਬੰਧੀ ਇਕ ਅਪੀਲ ਰੂਪੀ ਟਵੀਟ ਮੁੱਖ ਮੰਤਰੀ ਪੰਜਾਬ, ਕੇਂਦਰੀ ਸਿੱਖਿਆਂ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਹੈ । ਜਿਸ ਨਾਲ ਸਰਕਾਰ ਦੇ ਦਖ਼ਲ ਨਾਲ ਉਨ੍ਹਾਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ ਅਤੇ ਉਨ੍ਹਾਂ ਦਾ ਕੀਮਤੀ ਇਕ ਸਾਲ ਬਚ ਸਕੇ।

 

Have something to say? Post your comment

ਪੰਜਾਬ

ਬੀਐਸਐਫ ਵੱਲੋਂ ਫਾਜਿ਼ਲਕਾ ਦੇ ਇਤਿਹਾਸਕ ਘੰਟਾਘਰ ਵਿਖੇ ਬ੍ਰਾਸ ਬੈਂਡ ਸ਼ੋਅ ਦਾ ਆਯੋਜਨ

ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਦੇ ਮੁਆਵਜੇ ਦੇ ਗਬਨ ਸਬੰਧੀ ਕੇਸ 'ਚ ਭਗੌੜੇ ਚਲ ਰਹੇ ਦੋ ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫਤਾਰ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ  ਪ੍ਰਾਜੈਕਟ ਨੂੰ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਦੇ ਦਿੱਤੇ ਆਦੇਸ਼

ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਵਾਂਗੇ: ਮੀਤ ਹੇਅਰ

ਸੀਪੀਐਫ ਦਾ ਪੈਸਾ ਕਾਰਪੋਰੇਟਾ ਨੂੰ ਲੁਟਾਉਣਾ ਤੁਰੰਤ ਬੰਦ ਕਰੇ ਸਰਕਾਰ ਮੁਲਾਜ਼ਮ ਆਗੂ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਡਰੱਗ ਮਨੀ ਸਮੇਤ ਵਿਅਕਤੀ ਗ੍ਰਿਫ਼ਤਾਰ

ਆਫਸੈਂਟ ਪ੍ਰਿੰਟਰਜ ਐਸੋਸੀਏਸ਼ਨ ਅੰਮ੍ਰਿਤਸਰ ਨੇ ਨਵੇ ਸਾਲ ਦਾ ਕੈਲੰਡਰ ਜਾਰੀ ਕੀਤਾ

ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ਲਈ ਜਿਥੇ ਸਰਕਾਰਾਂ ਜਿੰਮੇਵਾਰ ਹਨ ਉਥੇ ਸਿੱਖਾਂ ਦੇ ਆਗੂ ਹੋਣ ਦੇ ਦਾਅਵੇਦਾਰਾਂ ਦੇ ਰੋਲ ਨੂੰ ਘਟਾ ਕੇ ਨਹੀ ਦੇਖਿਆ ਜਾ ਸਕਦਾ- ਪ੍ਰੋਫੈਸਰ ਬਲਜਿੰਦਰ ਸਿੰਘ

ਕਾਲਜ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਨੂੰ ਲੈ ਕੇ ਮੈਨੇਜਮੈਂਟ ਫੈਡਰੇਸ਼ਨ ਨੇ ਮਾਨ ਸਰਕਾਰ ਨੂੰ ਘੇਰਿਆ

ਰੋਪੜ ਜ਼ਿਲ੍ਹੇ ਵਿੱਚ ਜਲ ਸਪਲਾਈ ਅਤੇ ਸੀਵਰੇਜ ਲਾਈਨਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਖਰਚੇ ਜਾਣਗੇ ਤਕਰੀਬਨ 2.03 ਕਰੋੜ ਰੁਪਏ: ਡਾ. ਨਿੱਜਰ