ਪੰਜਾਬ

ਵੈਟਰਨਰੀ ਡਾਕਟਰਾਂ ਦੀ ਪੇਅ ਪੈਰਿਟੀ ਬਹਾਲੀ ਲਈ ਜੁਆਇੰਟ ਐਕਸ਼ਨ ਕਮੇਟੀ ਦਾ ਗਠਨ

ਕੌਮੀ ਮਾਰਗ ਬਿਊਰੋ | January 27, 2023 06:03 PM

ਪਟਿਆਲਾ- ਪਸੂ ਪਾਲਣ ਵਿਭਾਗ ਅੰਦਰ ਕੰਮ ਕਰਦੇ ਵੈਟਰਨਰੀ ਅਫਸਰਾਂ ਅਤੇ ਹੋਰ ਸੀਨੀਅਰ ਅਫਸਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਇੱਥੇ ਪਟਿਆਲਾ ਵਿਖੇ ਇੱਕ ਸਾਂਝੀ ਮੀਟਿੰਗ ਕਰਕੇ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦਾ ਗਠਨ ਕੀਤਾ ਗਿਆ | ਇਸ ਮੀਟਿੰਗ ਵਿੱਚ ਪਿਛਲੀ ਪੰਜਾਬ ਸਰਕਾਰ ਵੱਲੋਂ ਵੈਟਰਨਰੀ ਅਫਸਰਾਂ ਦੀ ਮੈਡੀਕਲ ਅਫਸਰਾਂ ਨਾਲ ਲੰਮੇ ਸਮੇ ਤੋਂ ਚੱਲੀ ਆ ਰਹੀ ਪੇਅ ਪੈਰਿਟੀ ਤੋੜਨ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਜਲਦੀ ਹੀ ਇਸ ਘੋਰ ਬੇਇਨਸਾਫੀ ਖਿਲਾਫ ਪੰਜਾਬ ਪੱਧਰਾ ਸਘੰਰਸ਼ ਸੁਰੂ ਕਰਨ ਦਾ ਫੈਸਲਾ ਲਿਆ ਗਿਆ |

ਵੱਖ-ਵੱਖ ਜਥੇਬੰਦੀਆਂ ਦੇ ਇਕੱਠੇ ਹੋਏ ਨੁਮਾਇੰਦਿਆਂ ਵੱਲੋਂ ਸਰਬਸੰਮਤੀ ਨਾਲ ਡਾਕਟਰ ਰਾਜਿੰਦਰ ਸਿੰਘ ਨੂੰ ਕਨਵੀਨਰ ਅਤੇ ਡਾ. ਗੁਰਚਰਨ ਸਿੰਘ, ਡਾ. ਗੁਰਦੀਪ ਸਿੰਘ, ਡਾ.ਕੰਵਰਅਨੂਪ ਕਲੇਰ , ਡਾ. ਮਾਜੀਦ ਅਜਾਦ , ਡਾ. ਗੁਰਦੀਪ ਸਿੰਘ ਪਟਿਆਲਾ ਨੂੰ ਕੋ ਕਨਵੀਨਰ, ਡਾ. ਸੂਰਜ ਭਾਨ ਨੂੰ ਸੂਬਾ ਖਜਾਨਚੀ, ਡਾ. ਦਰਸ਼ਨ ਖੇੜੀ ਨੂੰ ਚੀਫ ਕੋਆਰਡੀਨੇਟਰ , ਡਾ. ਸੁਰਜੀਤ ਸਿੰਘ ਮੱਲ ਨੂੰ ਸਕੱਤਰ, ਡਾ. ਗੁਰਿੰਦਰ ਵਾਲੀਆ ਅਤੇ ਡਾ. ਪਰਮਪਾਲ ਸਿੰਘ ਨੂੰ ਪਰੈਸ ਸਕੱਤਰ, ਡਾ. ਗਗਨਦੀਪ ਕੌਸ਼ਲ ਨੂੰ ਕੋ ਕਨਵੀਨਰ ਸੀਨੀਅਰ ਵਿੰਗ, ਡਾ. ਅਕਸ਼ਪਰੀਤ ਸਿੰਘ ਨੂੰ ਇੰਚਾਰਜ ਸੋਸ਼ਲ ਮੀਡੀਆ ਵਿ਼ੰਗ ਚੁਣਿਆ ਗਿਆ |
ਇਸ ਮੌਕੇ ਪਰੈਸ ਦੇ ਨਾਮ ਇੱਕ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਕਿਹਾ ਉਹ ਸੰਘਰਸ਼ ਤੋਂ ਪਹਿਲਾਂ ਵੈਟਰਨਰੀ ਡਾਕਟਰਾਂ ਦੀ ਪੈਰਿਟੀ ਦਾ ਅਹਿਮ ਮਸਲਾ ਦੁਬਾਰਾ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਇਸਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ l ਇਸ ਸਬੰਧੀ ਜਲਦ ਹੀ ਜਥੇਬੰਦੀ ਦਾ ਵਫਦ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਨੂੰ ਮਿਲੇਗਾ I
ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾ. ਰਾਜਿੰਦਰ ਸਿੰਘ ਅਤੇ ਕੋ ਕਨਵੀਨਰ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਹੁਣ ਅਣਸਰਦੇ ਸਘੰਰਸ਼ ਦਾ ਵੇਲਾ ਆ ਚੁੱਕਾ ਹੈ ਕਿਉਂਕਿ ਮੈਡੀਕਲ ਅਫਸਰਾਂ ਨਾਲ ਪੇਅ ਪੈਰਿਟੀ ਦਾ ਮਸਲਾ ਮਹਿਜ ਕੋਈ ਆਰਥਿਕ ਮਸਲਾ ਨਹੀਂ ਹੈ ਸਗੋਂ ਇਹ ਸਮੁੱਚੇ ਵੈਟਰਨਰੀ ਪਰੋਫੈਸ਼ਨ ਦੀ ਆਨ ਸ਼ਾਨ ਅਤੇ ਅਣਖ ਇੱਜਤ ਦਾ ਮਸਲਾ ਹੈ | ਜਿਸ ਨੂੰ ਉਹ ਹਰ ਹਾਲ ਮੁੜ ਤੋਂ ਬਹਾਲ ਕਰਵਾ ਕੇ ਹੀ ਹਟਣਗੇ | ਯਾਦ ਰਹੇ ਕਿ ਇਸ ਪੇਅ ਪੈਰਿਟੀ ਲਈ ਵੈਟਰਨਰੀ ਡਾਕਟਰਾਂ ਨੇ ਸਮੇ ਦੀਆਂ ਸਰਕਾਰਾਂ ਖਿਲਾਫ ਬਹੁਤ ਲੰਮੀ ਲੜਾਈ ਲੜੀ ਸੀ |

Have something to say? Post your comment

 

ਪੰਜਾਬ

ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ

ਸੰਯੁਕਤ ਕਿਸਾਨ ਮੋਰਚਾ ਨੇ ਨਫ਼ਰਤ ਭਰੇ ਭਾਸ਼ਣ ਲਈ ਪ੍ਰਧਾਨ ਮੰਤਰੀ 'ਤੇ ਮੁਕੱਦਮਾ ਚਲਾਉਣ ਤੇ ਦੀ ਕੀਤੀ ਮੰਗ

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦਾ 10ਵੀਂ ਪ੍ਰੀਖਿਆ ਦਾ ਨਤੀਜਾ 100 ਫੀਸਦੀ ਰਿਹਾ

ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ

ਆਪ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ

ਮਹਿੰਦਰ ਸਿੰਘ ਕੇਪੀ ਅਕਾਲੀ ਦਲ ਵਿੱਚ ਸ਼ਾਮਲ,ਜਲੰਧਰ ਤੋਂ ਚੋਣ ਮੈਦਾਨ 'ਚ

ਭਾਜਪਾ ਨੂੰ ਹਰਾਓ ਅਤੇ ਭਜਾਓ, ਵਿਰੋਧੀ ਧਿਰ ਪਾਰਟੀਆਂ ਨੂੰ ਸੁਆਲ ਕਰੋ: ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ

ਫ਼ਰੀਦਕੋਟ  ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ