ਪੰਜਾਬ

ਆਫਸੈਂਟ ਪ੍ਰਿੰਟਰਜ ਐਸੋਸੀਏਸ਼ਨ ਅੰਮ੍ਰਿਤਸਰ ਨੇ ਨਵੇ ਸਾਲ ਦਾ ਕੈਲੰਡਰ ਜਾਰੀ ਕੀਤਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | January 29, 2023 07:47 PM

ਅੰਮ੍ਰਿਤਸਰ - ਆਫਸੈਂਟ ਪ੍ਰਿੰਟਰਜ ਐਸੋਸੀਏਸ਼ਨ ਅੰਮ੍ਰਿਤਸਰ ਦੀ ਸਲਾਨਾ ਮੀਟਿੰਗ ਹੋਈ, ਜਿਸ ਵਿਚ ਸੰਸਥਾ ਦੇ ਲਗਭਗ 100 ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ ਇਕਬਾਲ ਸਿੰਘ ਲਾਲਪੁਰਾ ਮੁੱਖ ਮਹਿਮਾਨ ਸਨ।ਐਸੋਸੀਏਸ਼ਨ ਦੇ ਪ੍ਰਧਾਨ ਸ ਹਰਭਜਨ ਸਿੰਘ ਤੇ ਜਨਰਲ ਸਕੱਤਰ ਡਾ ਸੰਜੇ ਮਹਾਜਨ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਸ ਇਕਬਾਲ ਸਿੰਘ ਲਾਲਪੁਰਾ ਨੇ ਸ਼ੁਰੂ ਤੋਂ ਲੈ ਕੇ ਅੱਜ ਤਕ ਪ੍ਰਿੰਟਿੰਗ ਇੰਡਸਟਰੀ ਦੀ ਕਾਰਗੁਜਾਰੀ ਤੇ ਚਾਨਣ ਪਾਉਂਦੇ ਹੋਏ ਦੱਸਿਆ ਕਿ ਇਸ ਇੰਡਸਟਰੀ ਦੁਆਰਾ ਆਮ ਬੰਦੇ ਤਕ ਕਿਤਾਬਾਂ ਦੇ ਮਾਧਿਅਮ ਰਾਹੀਂ ਗਿਆਨ ਵੰਡਿਆ ਜਾਂਦਾ ਹੈ। ਉਨ੍ਹਾਂ ਨੇ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੇ ਸਮਾਗਮ ਉਦਯੋਗ-ਪਤੀਆਂ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਤੇ ਪ੍ਰਿੰਟਿੰਗ ਖੇਤਰ ਵਿਚ ਯੋਗਦਾਨ ਲਈ 15 ਉਦਯੋਗ-ਪਤੀਆਂ ਨੂੰ ਸਨਮਾਨਤ ਕੀਤਾ ਗਿਆ। ਆਫਸੈਟ ਪ੍ਰਿੰਟਰ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ ਇਸ ਸਾਲ 2023 ਦਾ ਕੈਲੰਡਰ ਸ ਇਕਬਾਲ ਸਿੰਘ, ਪ੍ਰਿ ਡਾ ਜ਼ਸਵਿੰਦਰ ਸਿੰਘ ਢਿਲੋਂ, ਸ੍ਰੀ ਰਾਕੇਸ਼ ਸੋਢੀ, ਜਨਰਲ ਸਕੱਤਰ ਵਿਨੈ ਗੁਪਤਾ ਵਲੋਂ ਰਿਲੀਜ਼ ਕੀਤਾ ਗਿਆ।ਆਏ ਹੋਏ ਮਹਿਮਾਨਾਂ ਦਾ ਐਸੋਸੀਏਸ਼ਨ ਦੇ ਪ੍ਰਧਾਨ ਸ ਹਰਭਜਨ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਤੇ ਸ ਪ੍ਰਭਜੀਤ ਸਿੰਘ, ਸ ਰਬਜੀਤ ਸਿੰਘ, ਰਮਨ ਰਤਨ, ਮੋਤੀ ਲਾਲ, ਸਚਿਨ ਮੇਹਰਾ, ਹਰਦੀਪ ਸਿੰਘ, ਸੰਦੀਪ ਗਲਹੋਤਰਾ ਤੇ ਅਰਮਨਦੀਪ ਸਿੰਘ ਆਦਿ ਮੌਜੂਦ ਸਨ।

 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਦਸਵੀਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜ਼ਿਲ੍ਹਾ ਮਾਨਸਾ ਦੇ ਚਾਰ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ

ਕਿਸਾਨਾਂ ਦੀ ਆੜ ਚ ਵਿਰੋਧੀ ਪਾਰਟੀਆਂ ਝੰਡੀਆਂ ਵਿਖਾ ਕੇ ਅਜਿਹਾ ਕਰਵਾ ਰਹੀਆਂ ਹਨ : ਪਰਮਪਾਲ ਕੌਰ ਮਲੂਕਾ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਰਾਜਸਥਾਨ ਵਿੱਚ ਮਤਦਾਨ ਦੇ ਦਿਨ ਪੰਜਾਬ ਵਾਲੇ ਪਾਸੇ ਰਹੀ ਪੂਰੀ ਚੌਕਸੀ - ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ

ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ: ਬਾਬਾ ਬਲਬੀਰ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ- ਐਡਵੋਕੇਟ ਧਾਮੀ