ਨੈਸ਼ਨਲ

ਦਾਸਤਾਨ-ਏ-ਗੁਰੂ ਤੇਗ ਬਹਾਦਰ ਦਾ ਪ੍ਰੀਮੀਅਮ ਸ਼ੋਅ ਰਾਜੌਰੀ ਗਾਰਡਨ ਵਿੱਖੇ ਕਰਵਾਇਆ ਗਿਆ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | February 06, 2023 06:44 PM

ਨਵੀਂ ਦਿੱਲੀ - ਸਿੱਖ ਯੂਥ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਸਹਿਯੋਗ ਨਾਲ ਕਮਿਊਨਿਟੀ ਹਾਲ ਰਾਜੌਰੀ ਗਾਰਡਨ ਵਿਖੇ ਕੁਲਜੀਤ ਸਿੰਘ ਦੁਆਰਾ ਤਿਆਰ “ਦਾਸਤਾਨ-ਏ-ਗੁਰੂ ਤੇਗ ਬਹਾਦਰ” ਦਾ ਪ੍ਰੀਮੀਅਮ ਸ਼ੋਅ ਕਰਵਾਇਆ ਗਿਆ। ਜਿਸ ਨੂੰ ਵੇਖਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਹਰਬੰਸ ਸਿੰਘ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਅਕਾਲੀ ਦਲ ਸੰਯੁਕਤ ਦੇ ਆਗੂ ਹਰਪ੍ਰੀਤ ਸਿੰਘ ਬੰਨੀ ਜੌਲੀ, ਜਾਗੋ ਪਾਰਟੀ ਦੇ ਆਗੂ ਅਤੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਚੇਅਰਮੈਨ ਬਲਦੀਪ ਸਿੰਘ ਰਾਜਾ , ਮੈਨੇਜਰ ਜਗਜੀਤ ਸਿੰਘ, ਸਥਾਨਕ ਵਿਧਾਇਕ ਧਨਵੰਤੀ ਚੰਦੇਲਾ, ਕੌਂਸਲਰ ਸ਼ਸ਼ੀ ਤਲਵਾੜ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
ਸਿੱਖ ਯੂਥ ਫਾਊਂਡੇਸ਼ਨ ਦੇ ਮੁਖੀ ਹਰਨੇਕ ਸਿੰਘ ਸਮੇਤ ਸਮੁੱਚੀ ਟੀਮ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸ: ਹਰਮੀਤ ਸਿੰਘ ਕਾਲਕਾ ਨੇ ਸਿੱਖ ਯੂਥ ਫਾਊਂਡੇਸ਼ਨ ਦਾ ਦਾਇਰਾ ਪੂਰੀ ਦਿੱਲੀ ਵਿੱਚ ਵਧਾ ਕੇ ਦਾਸਤਾਨ-ਏ-ਗੁਰੂ ਤੇਗ ਬਹਾਦਰ ਸ਼ੋਅ ਵਿਖਾਉਣ ਦੀ ਪੇਸ਼ਕਸ਼ ਕੀਤੀ ਅਤੇ ਕਮੇਟੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ: ਕੁਲਜੀਤ ਸਿੰਘ ਨੇ ਪਹਿਲਾਂ “ਦਾਸਤਾਨ ਏ ਗੁਰੂ ਨਾਨਕ ਦੇਵ ਜੀ” ਬਣਾਈ ਸੀ ਅਤੇ ਉਸ ਦਾ ਪਹਿਲਾ ਸ਼ੋਅ ਵੀ ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ 'ਚ ਵਿਖਾਇਆ ਸੀ ਅਤੇ ਹੁਣ “ਦਾਸਤਾਨ ਏ ਗੁਰੂ ਤੇਗ ਬਹਾਦਰ ਜੀ” ਦਾ ਪਹਿਲਾ ਪ੍ਰੀਮੀਅਮ ਸ਼ੋਅ ਰਾਜੌਰੀ ਗਾਰਡਨ ਵਿਖੇ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਇਸ ਤਰ੍ਹਾਂ ਦੇ ਸ਼ੋਅ ਦੀ ਲੋੜ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਅਤੇ ਆਸ ਹੈ ਕਿ ਅਜਿਹੇ ਸ਼ੋਅ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਜੀਵਨ ਇਤਿਹਾਸ ਦੀ ਜਾਣਕਾਰੀ ਹਰ ਘਰ ਤੱਕ ਪਹੁੰਚੇਗੀ।

 

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਸਖ਼ਤ ਨਿਖੇਧੀ : ਕਰਤਾਰ ਸਿੰਘ ਚਾਵਲਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ