ਪੰਜਾਬ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਦੌਰ ਦੇ ਜਰਨਲ ਸਕੱਤਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬਾਹਰ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | February 07, 2023 08:48 PM

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬਾਹਰ ਸਥਿਤੀ ਉਸ ਸਮੇ ਤਨਾਅ ਪੂਰਨ ਬਣ ਗਈ ਜਦ ਸਕਤਰੇਤ ਵਿਖੇ ਸ਼ਪਸ਼ਟੀਕਰਨ ਦੇਣ ਆਏ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਜਰਨਲ ਸਕੱਤਰ ਸ੍ਰ ਜ਼ਸਬੀਰ ਸਿੰਘ ਗਾਂਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਲਝ ਗਏ। ਉਨਾਂ ਅਗੇ ਮਾਇਕ ਰਖਣ ਵਾਲੇ ਕੁਝ ਪੱਤਰਕਾਰਾਂ ਨੂੰ ਗਾਂਧੀ ਨੇ ਧੱਕੇ ਵੀ ਮਾਰੇ, ਤੇ ਉਚੀ ਅਵਾਜ਼ ਵਿਚ ਗਲਤ ਸ਼ਬਦਾਂ ਵੀ ਵਰਤੋ ਵੀ ਕੀਤੀ। ਗਾਂਧੀ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਮੌਕੇ ਤੋ ਪੱਤਰਾ ਵਾਚ ਗਏ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਵਖ ਵਖ ਮਾਮਲਿਆਂ ਵਿਚ ਇੰਦੌਰ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਰਨਲ ਸਕੱਤਰ ਸ੍ਰ ਜ਼ਸਬੀਰ ਸਿੰਘ ਗਾਂਧੀ ਤੇ ਪ੍ਰਧਾਨ ਮਨਜੀਤ ਸਿੰਘ ਰਿੰਕੂ ਭਾਟੀਆ ਨੂੰ ਆਪਣਾ ਪੱਖ ਰਖਣ ਲਈ ਬੁਲਾਇਆ ਗਿਆ ਸੀ। ਕਰੀਬ ਇਕ ਘੰਟੇ ਦੇ ਇਤਜਾਰ ਤੋ ਬਾਅਦ ਜ਼ਸਬੀਰ ਸਿੰਘ ਗਾਂਧੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਚੋ ਗੁੱਸੇ ਨਾਲ ਤਮਤਮਾਉਦੇ ਹੋਏ ਬਾਹਰ ਆਏ।ਉਨਾਂ ਨੂੰ ਜਦ ਵਖ ਵਖ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰਾਂ ਨੇ ਅੰਦਰ ਹੋਈ ਗਲਬਾਤ ਬਾਰੇ ਸਵਾਲ ਕੀਤੇ ਤਾਂ ਗਾਂਧੀ ਨੇ ਕਿਸੇ ਦਾ ਜਵਾਬ ਦੇਣ ਦੀ ਬਜਾਏ ਚੈਨਲਾਂ ਦੇ ਪੱਤਰਕਾਰਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਗਾਂਧੀ ਨੇ ਅਖਬਾਰਾਂ ਦੇ ਪ੍ਰਤੀਨਿਧੀਆਂ ਨਾਲ ਵੀ ਘਟੀਆ ਸਲੂਕ ਕੀਤਾ ਤੇ ਪੱਤਰਕਾਰ ਭਾਈਚਾਰੇ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਗਾਂਧੀ ਲਗਭਗ ਦੌੜ ਕੇ ਸਕਤਰੇਤ ਤੋ ਪਾਸੇ ਚਲੇ ਗਏ।

 

Have something to say? Post your comment

 

ਪੰਜਾਬ

ਆਪ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ

ਮਹਿੰਦਰ ਸਿੰਘ ਕੇਪੀ ਅਕਾਲੀ ਦਲ ਵਿੱਚ ਸ਼ਾਮਲ,ਜਲੰਧਰ ਤੋਂ ਚੋਣ ਮੈਦਾਨ 'ਚ

ਭਾਜਪਾ ਨੂੰ ਹਰਾਓ ਅਤੇ ਭਜਾਓ, ਵਿਰੋਧੀ ਧਿਰ ਪਾਰਟੀਆਂ ਨੂੰ ਸੁਆਲ ਕਰੋ: ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ

ਫ਼ਰੀਦਕੋਟ  ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਮਈ ਬਣਾਉਣ ਵਾਸਤੇ ਚੁੱਕੇ ਗਏ ਕਦਮਾਂ ਦੀ ਦਿੱਤੀ ਜਾਣਕਾਰੀ

ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ 1549 ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ 29 ਲੱਖ 88 ਹਜ਼ਾਰ ਦੀ ਵਜੀਫਾ ਰਾਸ਼ੀ

ਪਹਿਲੇ ਪੜਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਭਾਜਪਾ ਡਰ ਗਈ ਹੈ, 102 ਵਿਚੋਂ 80-90 ਸੀਟਾਂ ਇੰਡੀਆ ਗਠਜੋੜ ਜਿੱਤਣ ਜਾ ਰਹੀ ਹੈ-ਭਗਵੰਤ ਮਾਨ 

ਖ਼ਾਲਸਾ ਕਾਲਜ ਇੰਜੀਨੀਅਰਿੰਗ ਨੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਸਬੰਧੀ ਸੀ. ਆਈ. ਪੀ. ਈ. ਟੀ. ਨਾਲ ਕੀਤਾ ਸਮਝੌਤਾ

ਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆ