BREAKING NEWS

ਪੰਜਾਬ

ਮਈ ਦੇ ਸ਼ੁਰੂਆਤੀ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਰਾਹਾਂ ਵਿਚ ਹੋਏ ਧਮਾਕਿਆਂ ਤੋ ਬਾਅਦ ਸਵਾਲ ਕਈ ਹਨ ਜਵਾਬ ਕਿਸੇ ਪਾਸ ਵੀ ਨਹੀ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | May 25, 2023 09:51 PM


ਅੰਮ੍ਰਿਤਸਰ - ਮਈ ਦੇ ਪਹਿਲੇ ਹਫਤੇ ਸ੍ਰੀ ਦਰਬਾਰ ਸਾਹਿਬ ਵਲ ਜਾਂਦੇ ਵਿਰਾਸਤੀ ਮਾਰਗ ਅਤੇ ਸ੍ਰੀ ਦਰਬਾਰ ਸਾਹਿਬ ਦੇ ਐਨ ਨੇੜੇ ਬਣੇ ਗਲਿਆਰਾ ਬਾਗ ਵਿਚ ਹੋਏ ਧਮਾਕਿਆਂ ਨੂੰ ਲੈ ਕੇ ਫਿਲਹਾਲ ਸਾਰੀਆਂ ਧਿਰਾਂ ਨੇ ਚੁਪੀ ਧਾਰਨ ਕੀਤੀ ਹੋਈ ਹੈ। ਇਨਾਂ ਧਮਾਕਿਆਂ ਵਿਚ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਤਾਂ ਨਹੀ ਸੀ ਹੋਇਆ ਪਰ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਜਰੂਰ ਪੈਦਾ ਹੋਇਆ ਸੀ। ਇਨਾਂ ਧਮਾਕਿਆਂ ਤੋ ਬਾਅਦ ਕਈ ਸਵਾਲ ਪੈਦਾ ਹੋਏ ਜਿੰਨਾਂ ਦਾ ਜਵਾਬ ਹਰ ਕੋਈ ਉਡੀਕ ਰਿਹਾ ਹੈ ਪਰ ਕਿਸੇ ਪਾਸ ਵੀ ਇਸ ਦਾ ਜਵਾਬ ਨਹੀ ਹੈ। ਇਸ ਮਾਮਲੇ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਯਾਤਰੀਆਂ ਦੀ ਰਿਹਾਇਸ਼ ਲਈ ਬਣੀ ਸ੍ਰੀ ਗੁਰੂ ਰਾਮਦਾਸ ਸਰਾਂ ਚੋ ਪੰਜ ਦੇ ਕਰੀਬ ਵਿਅਕਤੀ ਹਿਰਾਸਤ ਵਿਚ ਲਏ ਗਏ ਸਨ।ਆਖਿਰ ਇਹ ਕੋਣ ਲੋਕ ਸਨ ਜਿੰਨਾਂ ਸ੍ਰੀ ਦਰਬਾਰ ਸਾਹਿਬ ਦੇ ਰਾਹਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਦਹਿਸ਼ਤ ਦਾ ਮਾਹੌਲ ਸਿਰਜਿਆ। ਅੱਜ ਤਕ ਇਹ ਸ਼ਪਸ਼ਟ ਨਹੀ ਹੋ ਸਕਿਆ ਕਿ ਇਨਾਂ ਧਮਾਕਿਆਂ ਪਿੱਛੇ ਦੋਸ਼ੀਆਂ ਦੀ ਮਨਸ਼ਾ ਕੀ ਸੀ। ਇਹ ਵਿਅਕਤੀ ਕਿਉ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਸਨ। ਆਖਿਰ ਇਹ ਲੋਕ ਕਰੀਬ 10 ਦਿਨ ਤਕ ਸ੍ਰੀ ਗੁਰੂ ਰਾਮਦਾਸ ਸਰਾਂ ਵਿਚ ਕਿਵੇ ਰਹੇ। ਉਹ ਕਿਹੜਾ ਅਧਿਕਾਰੀ ਸੀ ਜਿਸ ਦੇ ਕਹਿਣ ਤੇ ਇਨਾਂ ਵਿਅਕਤੀਆਂ ਨੂੰ ਕਮਰਾ ਦਿੱਤਾ ਗਿਆ ਸੀ। ਅਜਿਹੇ ਕਈ ਸਵਾਲ ਹਨ ਜਿੰਨਾਂ ਦਾ ਜਵਾਬ ਨਾ ਤਾਂ ਪੁਲੀਸ ਪ੍ਰਸ਼ਾ਼ਸਨ ਦੇ ਰਿਹਾ ਹੈ ਤੇ ਨਾ ਹੀ ਸ਼੍ਰੋਮਣੀ ਕਮੇਟੀ ਅਧਿਕਾਰੀ ਇਸ ਬਾਰੇ ਸ਼ਪਸ਼ਟ ਕਰ ਰਹੇ ਹਨ। ਇਸ ਪੂਰੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਦੋਸ਼ ਮੁਕਤ ਨਹੀ ਕੀਤਾ ਜਾ ਸਕਦਾ। ਸ਼ੇਸ਼ਕ ਸ਼ੁਰੂਆਤੀ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਆਏ ਸ਼ਰਧਾਲੂਆਂ ਵਿਚ ਸ਼ਕ ਪੈਣ ਤੇ ਤਲਾਸ਼ੀ ਲੈਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਹੁਣ ਅਜਿਹਾ ਨਹੀ ਹੈ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਸਮੂੰਹ ਅੰਦਰ ਦਾਖਿਲ ਤੋ ਪਹਿਲਾਂ ਸਕੈਨਰਾਂ ਰਾਹੀ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲੈਣ ਲਈ ਕਰੀਬ 6 ਮਹੀਨੇ ਪਹਿਲਾਂ ਐਲਾਨ ਕੀਤਾ ਸੀ ਪਰ ਉਹ ਸਕੈਨਰ ਅੱਜ ਤਕ ਨਹੀ ਲਗੇ।ਅੱਜ ਵੀ ਸ੍ਰੀ ਦਰਬਾਰ ਸਾਹਿਬ ਦੀ ਸੁਰਖਿਆ ਰਬ ਆਸਰੇ ਹੈ।

 

Have something to say? Post your comment

 

ਪੰਜਾਬ

ਭਗਵੰਤ ਮਾਨ ਸਰਕਾਰ ਵੱਲੋਂ ਬਾਰਡਰ ਜ਼ਿਲਿਆਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਤਬਾਦਲਾ ਕਰਵਾਉਣ ਲਈ ਵਿਸ਼ੇਸ਼ ਮੌਕਾ ਦੇਣ ਦਾ ਫ਼ੈਸਲਾ: ਹਰਜੋਤ ਸਿੰਘ ਬੈਂਸ

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਫੁੱਟਬਾਲ ਚਂੈਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ

ਸਰਕਾਰ ਜਾਣ ਬੁਝ ਕੇ ਸਿੱਖਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ-ਦਮਦਮੀ ਟਕਸਾਲ ਅਜਨਾਲਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਲਗਾਏ ਹਨ 4 ਬੰਬ ਅਣਪਛਾਤੀ ਕਾਲ ਨੇ ਪੁਲੀਸ ਨੂੰ ਪਾ ਦਿੱਤੀਆਂ ਭਾਜੜਾ

ਹਥਿਆਰਾਂ ਦੇ ਜਨਤਕ ਪ੍ਰਦਰਸ਼ਨ, ਹਥਿਆਰ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਹੋਵੇਗੀ ਪਾਬੰਦੀ

ਸ਼ਾਹਮੁਖੀ ਵਿੱਚ ਛਪੇ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ “ਖ਼ੈਰ ਪੰਜਾਂ ਪਾਣੀਆਂ ਦੀ”ਅਤੇ “ਸੁਰਤਾਲ”ਡਾਃ ਇਸ਼ਤਿਆਕ ਅਹਿਮਦ ,ਡਾਃ ਸ ਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਬੱਸ ਚਲਾਉਂਦਿਆਂ ਮੋਬਾਈਲ ਸੁਣ ਕੇ ਸਵਾਰੀਆਂ ਨੂੰ ਖ਼ਤਰੇ ਵਿੱਚ ਪਾਉਂਦਾ ਡਰਾਈਵਰ ਫੜਿਆ

ਔਰਤ ਪਹਿਲਵਾਨਾਂ ਅਤੇ ਡਾਕਟਰ ਨਵਸਰਨ ਦਾ ਘੋਲ ਦਬਾਉਣ ਵਿਰੁੱਧ ਨਿੱਤਰੀਆਂ ਪੰਜਾਬ ਦੀਆਂ ਜਥੇਬੰਦੀਆਂ

ਦੇਸ ਧ੍ਰੋਹ ਮੱਦ ਸਬੰਧੀ ਕਾਨੂੰਨ ਕਮਿਸ਼ਨ ਦੀਆਂ ਸਿਫਾਰਸ਼ਾਂ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਭਾਵਨਾ ਵਿਰੁੱਧ: ਬਾਬਾ ਬਲਬੀਰ ਸਿੰਘ

ਰੇਲ ਹਾਦਸਿਆਂ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ