ਮਨੋਰੰਜਨ

ਰਾਮਲੀਲਾ ਵਿੱਚ ਦਿਖਾਇਆ ਗਿਆ ਬਾਲੀ - ਸੁਗਰੀਵ ਦਾ ਮਹਾਂ ਯੁੱਧ ਦਾ ਦ੍ਰਿਸ਼

ਕੌਮੀ ਮਾਰਗ ਬਿਊਰੋ / ਪ੍ਰੀਤ ਮੋਹਨ ਪੱਤੀ | October 10, 2024 09:10 PM


ਖਰੜ -ਖਰੜ ਦੇ ਸਿਟੀ ਥਾਣਾ ਨਜ਼ਦੀਕ ਸ਼੍ਰੀ ਰਾਮਲੀਲਾ ਡਰਾਮੈਟਿਕ ਕਲੱਬ ਵੱਲੋਂ ਰਾਮਲੀਲਾ ਦੇ ਲਗਾਤਾਰ ਮੰਚਨ ਦੌਰਾਨ ਬਾਲੀ-ਸੁਗਰੀਵ ਦੀ ਲੜਾਈ ਦੇ ਸੀਨ ਨੂੰ ਦਿਖਾਇਆ ਗਿਆ। ਇਸ ਦੌਰਾਨ ਤਲਵਾਰਾਂ ਵਿੱਚੋਂ ਅੱਗ ਨਿਕਲਦੀ ਦਿਖਾਈ ਗਈ, ਆਏ ਦਰਸ਼ਕਾਂ ਨੇ ਇਸ ਜੰਗੀ ਦ੍ਰਿਸ਼ ਦੀ ਬਹੁਤ ਸ਼ਲਾਘਾ ਕੀਤੀ। ਇਸ ਤਹਿਤ ਰਾਮ-ਹਨੂਮਾਨ ਮੁਲਾਕਾਤ, ਬਾਲੀ-ਸੁਗਰੀਵ ਸੰਵਾਦ ਅਤੇ ਲੜਾਈ, ਬਾਲੀ ਵੱਧ, ਸੁਗਰੀਵ ਦੀ ਤਾਜਪੋਸ਼ੀ ਦੀ ਲੀਲਾ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਰਾਮ-ਹਨੂੰਮਾਨ ਦੇ ਮਿਲਾਪ ਦੀ ਲੀਲਾ ਨੇ ਦਰਸ਼ਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਲੀਲਾ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਮੇਟੀ ਮੈਂਬਰ ਕਮਲਜੀਤ ਚਾਵਲਾ ਨੇ ਕੀਤਾ।
ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸ਼ਿਵਚਰਨ ਪਿੰਕੀ ਨੇ ਦੱਸਿਆ ਕਿ ਮਹਾਬਲੀ ਬਾਲੀ ਦੀ ਭੂਮਿਕਾ ਨਿਰਭੈ ਸ਼ਰਮਾ, ਸੁਗਰੀਵ ਦੀ ਭੂਮਿਕਾ ਵਿਸ਼ੇਸ਼ ਸਾਹਨੀ, ਸ਼੍ਰੀ ਰਾਮ ਦੀ ਭੂਮਿਕਾ ਯੁਗੇਸ਼ ਕਪਿਲ ਯੋਗੀ, ਲਕਸ਼ਮਣ ਦੀ ਭੂਮਿਕਾ ਨੀਰਜ ਕਰਵਲ, ਹਨੂੰਮਾਨ ਜੀ ਦੀ ਭੂਮਿਕਾ ਸਤੀਸ਼ ਰਾਣਾ ਨੇ ਨਿਭਾਈ। ਸਭ ਤੋਂ ਪਹਿਲਾਂ ਸ਼੍ਰੀ ਰਾਮ ਆਪਣੀ ਪਤਨੀ ਰਾਮ ਸੀਤਾ ਦੀ ਭਾਲ ਵਿਚ ਜੰਗਲ - ਜੰਗਲ ਵਿਚ ਭਟਕਦੇ ਹੋਏ ਰਿਸ਼ਿਮੁਖ ਪਹਾੜ 'ਤੇ ਪਹੁੰਚੇ। ਰਾਮ ਅਤੇ ਲਕਸ਼ਮਣ ਨੂੰ ਉੱਥੇ ਦੇਖ ਕੇ ਸੁਗਰੀਵ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ। ਹਨੂੰਮਾਨ ਨੂੰ ਪਤਾ ਕਰਨ ਲਈ ਭੇਜਦੇ ਹਨ। ਹਨੂੰਮਾਨ ਜੀ ਬ੍ਰਾਹਮਣ ਦੇ ਰੂਪ ਵਿੱਚ ਇਹਨ੍ਹਾਂ ਦਾ ਭੇਦ ਲੈਂਦੇ ਹਨ। ਇਸ ਤੋਂ ਬਾਅਦ ਭਗਵਾਨ ਰਾਮ ਨੇ ਆਪਣੀ ਜਾਣ-ਪਛਾਣ ਕਰਵਾਈ ਅਤੇ ਜੰਗਲ ਵਿਚ ਜਾਣ ਦੇ ਕਾਰਨਾਂ ਬਾਰੇ ਦੱਸਿਆ। ਇਸ ਤੋਂ ਬਾਅਦ ਭਗਵਾਨ ਰਾਮ ਨੂੰ ਪਛਾਣ ਕੇ ਹਨੂੰਮਾਨ ਨੇ ਉਨ੍ਹਾਂ ਦੇ ਪੈਰ ਫੜ ਲਏ। ਇਹ ਦ੍ਰਿਸ਼ ਦੇਖ ਕੇ ਦਰਸ਼ਕ ਭਾਵੁਕ ਹੋ ਗਏ। ਇਸ ਤੋਂ ਬਾਅਦ ਰਾਮਲੀਲਾ ਮੰਚ 'ਤੇ ਮਹਾਬਲੀ ਬਾਲੀ ਦਾ ਦਰਬਾਰ ਦਿਖਾਇਆ ਗਿਆ। ਭਗਵਾਨ ਰਾਮ ਦੇ ਕਹਿਣ 'ਤੇ ਸੁਗਰੀਵ ਨੇ ਆਪਣੇ ਵੱਡੇ ਭਰਾ ਬਾਲੀ ਨੂੰ ਲੜਨ ਦੀ ਚੁਣੌਤੀ ਦਿੱਤੀ। ਪਹਿਲੀ ਵਾਰ, ਸੁਗਰੀਵ ਬਾਲੀ ਤੋਂ ਹਾਰ ਕੇ ਬਾਹਰ ਆਉਂਦਾ ਹੈ। ਭਗਵਾਨ ਰਾਮ ਸੁਗਰੀਵ ਨੂੰ ਦੁਬਾਰਾ ਲੜਨ ਲਈ ਭੇਜਦੇ ਹਨ ਅਤੇ ਇੱਕ ਦਰੱਖਤ ਦੇ ਪਿੱਛੇ ਲੁਕ ਕੇ ਦੂਜੀ ਵਾਰ ਉਸਨੂੰ ਮਾਰ ਦਿੱਤੋ ਜਾਂਦਾ ਹੈ। ਰਾਮਲੀਲਾ ਦੇਖਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਮਰਦ ਅਤੇ ਔਰਤਾਂ ਪਹੁੰਚ ਰਹੇ ਹਨ। ਬਾਲੀ ਦੀ ਭੂਮਿਕਾ ਕਰਣ ਵਾਲੇ ਅਦਾਕਾਰ ਨਿਰਭੈ ਸ਼ਰਮਾ ਨੇ ਕਿਹਾ ਕਿ ਮੈਂ ਸ਼੍ਰੀ ਰਾਮਲੀਲਾ ਡਰਾਮੇਟਿਕ ਕਲੱਬ ਦੇ ਪ੍ਰਧਾਨ ਸ਼ਿਵਚਰਨ ਪਿੰਕੀ, ਉਪਪ੍ਰਧਾਨ ਵਰਿੰਦਰ ਭਾਮਾ ਅਤੇ ਨਿਰਦੇਸ਼ਕਾਂ ਪਰਵੀਨ ਕਰਵਲ, ਯੁਗੇਸ਼ ਕਪਿਲ, ਪੰਕਜ ਚੱਡਾ ਅਤੇ ਹੋਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਇਸ ਭੂਮਿਕਾ ਲਈ ਸਖਤ ਮਿਹਨਤ ਕਾਰਵਾਈ। ਇਹਨਾਂ ਕਿਹਾ ਕਿ ਫਿਲਮਾਂ ਆਦਿ ਵਿੱਚ, ਚਲਦੇ ਦ੍ਰਿਸ਼ਾਂ ਵਿੱਚ ਰੀਟੇਕ ਕੀਤੀ ਜਾ ਸਕਦੇ ਹਨ ਪਰ ਰਾਮਲੀਲਾ ਦੇ ਦੌਰਾਨ ਸੀਨ ਨੂੰ ਚਲਦੇ ਇੱਕ ਪੜਾਅ ਵਿੱਚ ਆਪਣਾ ਕਿਰਦਾਰ ਨਿਭਾਉਣਾ ਪੈਂਦਾ ਹੈ ਇਥੇ ਰੀਟੇਕ ਨਹੀਂ ਹੁੰਦਾ। ਨਿਰਭੈ ਨੇ ਕਲੱਬ ਦੇ ਸਾਰੇ ਸੀਨੀਅਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੇਂ-ਸਮੇਂ 'ਤੇ ਮੈਨੂੰ ਆਪਣਾ ਪੁੱਤਰ ਅਤੇ ਆਪਣਾ ਭਰਾ ਸਮਝਦੇ ਹੋਏ ਮੇਰੇ ਕਿਰਦਾਰ ਦੀਆਂ ਪੇਚੀਦਗੀਆਂ ਮੈਨੂੰ ਦੱਸਦੇ ਸਨ। ਭਵਿੱਖ ਵਿੱਚ ਵੀ ਮੈਂ ਰਾਮਲੀਲਾ ਪ੍ਰਬੰਧਨ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।

Have something to say? Post your comment

 

ਮਨੋਰੰਜਨ

ਕਾਮੇਡੀ ਪੰਜਾਬੀ ਫਿਲਮ "ਮੀਆਂ ਬੀਵੀ ਰਾਜ਼ੀ ਕੀ ਕਰੇਂਗੇ ਪਾਜੀ" ਦਾ ਟ੍ਰੇਲਰ ਰਿਲੀਜ਼

‘ਵਨਵਾਸ’ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ- ਨਾਨਾ ਪਾਟੇਕਰ

ਰਾਮ ਗੋਪਾਲ ਵਰਮਾ ਦੀ ਫਿਲਮ ''ਸਾੜੀ'' 20 ਦਸੰਬਰ ਨੂੰ ਰਿਲੀਜ਼ ਹੋਵੇਗੀ

ਨੁੱਕੜ ਨਾਟਕ ਪ੍ਰਦੂਸ਼ਣ ਰਹਿਤ ਦਿਵਾਲੀ ਨੇ ਦਰਸ਼ਕਾਂ ਦੇ ਮਨ ਤੇ ਗਹਿਰਾ ਪ੍ਰਭਾਵ ਛੱਡਿਆ

ਰਾਮਲੀਲਾ ਵਿੱਚ ਮਹਾਬਲੀ ਬਾਲੀ ਅਤੇ ਇੰਦਰਜੀਤ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਨਿਰਭੈ ਸ਼ਰਮਾ ਦਾ ਕੀਤਾ ਗਿਆ ਸਨਮਾਨ

ਟੀ-ਸੀਰੀਜ਼ ਦੇ ਦਫ਼ਤਰ ਅੱਗੇ ਜਾ ਕੇ ਖ਼ੁਦਕੁਸ਼ੀ ਕਰ ਲਵਾਂਗਾ : ਲੇਖਕ ਅਮਿਤ ਗੁਪਤਾ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਯੂਥ ਫ਼ੈਸਟੀਵਲ ’ਚ ਜੇਤੂ

ਆਪਣੀ ਸ਼ਾਨਦਾਰ ਡਾਂਸ ਮੂਵਜ਼ ਨਾਲ ਲੋਕਾਂ ਨੂੰ ਹੈਰਾਨ ਕਰ ਦੇਵੇਗੀ ਜਾਰਜੀਆ ਐਂਡਰੀਆਨੀ ਅਰਬੀ ਗੀਤਾਂ 'ਤੇ 

ਸਰਬੰਸ ਪ੍ਰਤੀਕ-ਸੁਮਨ ਅਖ਼ਤਰ ਦਾ ਦੋਗਾਣਾ " ਸਰਪੰਚੀ" ਹੋਇਆ ਰਲੀਜ਼

ਬਸੰਤ ਮੋਟਰਜ਼ ਨੇ ਹੋਣਹਾਰ ਵਿਦਿਆਰਥੀਆਂ ਨੂੰ 33 ਹਜਾਰ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ