ਨੈਸ਼ਨਲ

ਸਿੱਖ ਕੌਮ ਅਤੇ ਘੱਟ ਗਿਣਤੀਆਂ ਨੂੰ ਇੰਡੀਆਂ ਵਿਚ ਇਨਸਾਫ਼ ਨਹੀ ਮਿਲ ਸਕਦਾ, ਆਜਾਦ ਸਿੱਖ ਸਟੇਟ ਅਤਿ ਜਰੂਰੀ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 31, 2025 07:00 PM

ਨਵੀਂ ਦਿੱਲੀ-ਇੰਡੀਆਂ ਦੇ ਹੁਕਮਰਾਨਾਂ, ਅਦਾਲਤਾਂ ਅਫਸਰਸਾਹੀ ਤੇ ਨਿਜਾਮ ਵਿਚ ਲੰਮੇ ਸਮੇ ਤੋ ਉਤਪੰਨ ਹੋ ਚੁੱਕੀਆਂ ਵੱਡੀਆਂ ਖਾਮੀਆ ਵੱਧਦੀ ਰਿਸਵਤਖੋਰੀ ਦੀ ਬਦੌਲਤ ਇਥੇ ਵੱਸਣ ਵਾਲੀ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕਤਈ ਵੀ ਇਨਸਾਫ਼ ਨਹੀ ਮਿਲ ਸਕਦਾ । ਇਸ ਲਈ ਪੰਜਾਬੀਆਂ ਤੇ ਸਿੱਖ ਕੌਮ ਲਈ ਇਹ ਜਰੂਰੀ ਹੈ ਕਿ ਉਹ ਇਨਸਾਫ਼ ਪਸੰਦ ਪ੍ਰਬੰਧ ਕਾਇਮ ਕਰਨ ਹਿੱਤ ਆਜਾਦ ਸਿੱਖ ਸਟੇਟ ਨੂੰ ਹੋਦ ਵਿਚ ਲਿਆਉਣਾ ਉਨ੍ਹਾਂ ਦੀ ਵੱਡੀ ਜਿੰਮੇਵਾਰੀ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਨਿਜਾਮੀ ਅਤੇ ਅਦਾਲਤੀ ਪ੍ਰਬੰਧ ਵਿਚ ਰਿਸਵਤਖੋਰੀ ਦੀ ਬਦੌਲਤ ਪੈਦਾ ਹੋ ਚੁੱਕੀਆ ਵੱਡੀਆ ਖਾਮੀਆ ਅਤੇ ਘੱਟ ਗਿਣਤੀ ਕੌਮਾਂ ਨੂੰ ਇਥੇ ਕਦੀ ਵੀ ਇਨਸਾਫ਼ ਨਾ ਮਿਲਣ ਦੀ ਗੱਲ ਕਰਦੇ ਹੋਏ, ਪੰਜਾਬੀਆਂ ਤੇ ਸਿੱਖ ਕੌਮ ਨੂੰ ਹਰ ਕੀਮਤ ਤੇ ਇਕ ਆਜਾਦ ਸਿੱਖ ਸਟੇਟ ਕਾਇਮ ਕਰਨ ਲਈ ਤਤਪਰ ਰਹਿਣ ਦਾ ਹੋਕਾ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨ ਤੇ ਅਦਾਲਤਾਂ ਵਿਤਕਰੇ ਤੇ ਬੇਇਨਸਾਫ਼ੀਆ ਕਰਦੇ ਆ ਰਹੇ ਹਨ ਉਸਦੀ ਪ੍ਰਤੱਖ ਮਿਸਾਲ ਹੈ ਕਿ ਬਾਬਰੀ ਮਸਜਿਦ ਜੋ ਮੁਸਲਿਮ ਕੌਮ ਦਾ ਸਰਬਉੱਚ ਧਾਰਮਿਕ ਸਥਾਨ ਹੈ, ਉਸਦਾ ਫੈਸਲਾ ਕਰਦੇ ਹੋਏ ਮੁੱਖ ਜੱਜ ਸੁਪਰੀਮ ਕੋਰਟ ਜਸਟਿਸ ਗੰਗੋਈ ਨੇ ਪੱਖਪਾਤੀ ਫੈਸਲਾ ਕਰਕੇ ਉਥੇ ਮੰਦਰ ਬਣਾਉਣ ਦੀ ਗੱਲ ਕਰਕੇ ਮੁਸਲਿਮ ਕੌਮ ਦੀ ਆਵਾਜ ਦਾ ਗਲਾਂ ਘੁੱਟਿਆ ਜਿਸਦੀ ਬਦੌਲਤ ਇਵਜਾਨੇ ਵੱਜੋ ਜਸਟਿਸ ਗੰਗੋਈ ਨੂੰ ਰਿਟਾਇਰਮੈਟ ਉਪਰੰਤ 6 ਸਾਲ ਲਈ ਰਾਜ ਸਭਾ ਮੈਬਰ ਰਿਸਵਤ ਵੱਜੋ ਬਣਾਇਆ ਗਿਆ । ਇਸ ਗੱਲ ਦੀ ਵੱਡੀ ਸੰਕਾ ਉਭਰਕੇ ਸਾਹਮਣੇ ਆਉਦੀ ਹੈ ਕਿ ਜੋ ਹਿਮਾਚਲ ਦੇ ਸਿਮਲਾ ਵਿਚ ਸੰਜੋਲੀ ਮਜਸਿਦ ਦਾ ਉਥੋ ਦੇ ਐਡੀਸਨਲ ਜਿ਼ਲ੍ਹਾ ਸੈਸਨ ਜੱਜ ਯਾਜੂਵਿੰਦਰ ਸਿੰਘ ਨੇ ਵੀ ਕੁਝ ਅਜਿਹਾ ਤਾ ਨਹੀ ਕੀਤਾ ਜਿਸ ਨਾਲ ਮੁਸਲਿਮ ਕੌਮ ਨਾਲ ਹੋਰ ਵੱਡੀ ਬੇਇਨਸਾਫੀ ਹੋ ਜਾਵੇ ਅਤੇ ਇਹ ਹੁਕਮਰਾਨ ਤੇ ਬਹੁਗਿਣਤੀ ਜੱਜ ਨੂੰ ਉਪਰੋਕਤ ਜਸਟਿਸ ਗੰਗੋਈ ਦੀ ਤਰ੍ਹਾਂ ਸਥਿਤੀ ਸੰਭਾਲ ਲਵੇ । ਇਸ ਗੱਲ ਦੀ ਨਿਰੱਪਖਤਾ ਨਾਲ ਜਾਂਚ ਵੀ ਹੋਣੀ ਚਾਹੀਦੀ ਹੈ ਅਤੇ ਮੁਸਲਿਮ ਕੌਮ ਦੀ ਮਸਜਿਸ ਸੰਬੰਧੀ ਮਸਲੇ ਦਾ ਸਹੀ ਢੰਗ ਨਾਲ ਦਲੀਲ ਸਹਿਤ ਫੈਸਲਾ ਹੋਣਾ ਬਣਦਾ ਹੈ ਨਾ ਕਿ ਸਾਜਸੀ ਢੰਗ ਨਾਲ ਪੱਖਪਾਤੀ ਫੈਸਲਾ ਹੋਣਾ ਚਾਹੀਦਾ ਹੈ ।

Have something to say? Post your comment

 
 
 

ਨੈਸ਼ਨਲ

ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੋੜੇ 300 ਸਾਲਾਂ ਬਾਅਦ ਪਟਨਾ ਸਾਹਿਬ ਵਾਪਸ ਆਏ, ਹਰਦੀਪ ਪੁਰੀ ਨੇ ਸਿੱਖ ਭਾਈਚਾਰੇ ਨੂੰ ਸੌਂਪੇ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਸਾਹਿਤ ਅਤੇ ਚਿੱਤਰਾਂ ਦੀ ਪ੍ਰਦਰਸ਼ਨੀ ਸ਼ੁਰੂ

ਗੁਰੂ ਚਰਨ ਸੁਹਾਵੇ ਯਾਤਰਾ ਦਾ ਤਖ਼ਤ ਪਟਨਾ ਸਾਹਿਬ ਵਿਖੇ ਸਫਲਤਾਪੂਰਵਕ ਸਮਾਪਨ

ਅਮਰੀਕੀ ਕਾਂਗਰਸਮੈਨ ਡੇਵਿਡ ਵਾਲਾਡਾਓ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਮੱਤਾ ਪੇਸ਼ ਕੀਤਾ

ਨਵੰਬਰ 84 ਦੌਰਾਨ ਮੇਰੇ ਚਾਰ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਘਰ ਲਿਆਂਦੀਆਂ ਗਈਆਂ ਸਨ -ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ

ਦਿੱਲੀ ਵਿੱਚ 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਬਣਾਉਣ ਲਈ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਸੌਂਪਿਆ ਗਿਆ ਮੰਗ ਪੱਤਰ: ਭੋਗਲ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਾਂਦੀ ਦਾ ਸਿੱਕਾ ਲਾਂਚ

ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

ਕਾਲਕਾ ਸਿਰਸਾ ਟੀਮ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਖੁਲਣ ਦੇ ਡਰ ਤੋਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਰਚਿਆ ਢਕਵੰਜ: ਸਰਨਾ

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਸ਼ਰਧਾਂਜਲੀ ਸਮਾਗਮ