ਪੰਜਾਬ

ਖ਼ਾਲਸਾ ਕਾਲਜ ਦੀਆਂ ਸੰਸਥਾਵਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 4 ਨਵੰਬਰ ਨੂੰ

ਕੌਮੀ ਮਾਰਗ ਬਿਊਰੋ | November 01, 2025 09:15 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾਂ ਖ਼ਾਲਸਾ ਕਾਲਜ ਦੀ ਅਗਵਾਈ ’ਚ ਸਮੂਹ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜ਼ਮਾਂ ਦੁਆਰਾ ਸੰਗਤੀ ਰੂਪ ’ਚ ਨਗਰ ਕੀਰਤਨ ਦਰਬਾਰ ਸਾਹਿਬ ਮੱਥਾ ਟੇਕਿਆ ਜਾਂਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਕੌਂਸਲ ਦੀ ਪੁਰਾਣੇ ਸਮੇਂ ਤੋਂ ਇਹ ਰਵਾਇਤ ਰਹੀ ਹੈ ਕਿ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਹਨ ਅਤੇ ਭੋਗ ਉਪਰੰਤ ਖ਼ਾਲਸਾ ਸੰਸਥਾਵਾਂ ਦੇ ਸਾਰੇ ਅਧਿਆਪਕ ਵਿਦਿਆਰਥੀ ਅਤੇ ਮੁਲਾਜ਼ਮ ਸੰਗਤੀ ਰੂਪ ’ਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ’ਚ ਨਗਰ ਕੀਰਤਨ ਦੇ ਰੂਪ ’ਚ ਕਾਲਜ ਤੋਂ ਦਰਬਾਰ ਸਾਹਿਬ ਤੱਕ ਸ਼ਬਦ ਪੜ੍ਹਦੇ ਹੋਏ ਪੈਦਲ ਜਾਂਦੇ ਹਨ। ਰਸਤੇ ’ਚ ਸਿੱਖ ਸੰਸਥਾਵਾਂ ਸੰਗਤ ਦੀ ਚਾਹ-ਪਾਣੀ ਦੇ ਲੰਗਰ ਨਾਲ ਸੇਵਾ ਕਰਦੀਆਂ ਹਨ।

ਪੁਰਾਤਨ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਸਾਲ ਵੀ ਪ੍ਰਕਾਸ਼ ਪੁਰਬ ਤੋਂ 5 ਦਿਨ ਪਹਿਲਾਂ ਪ੍ਰਭਾਤ ਫੇਰੀਆਂ ਨਿਕਣਗੀਆਂ। ਜਿਸ ਦੌਰਾਨ 2 ਨਵੰਬਰ ਨੂੰ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸ਼ੁਰੂ ਹੋਵੇਗਾ। ਜਿਸ ਦਾ ਭੋਗ 4 ਨਵੰਬਰ ਨੂੰ ਸਵੇਰੇ 6 ਵਜੇ ਪਵੇਗਾ। ਭੋਗ ਉਪਰੰਤ 21 ਖ਼ਾਲਸਾ ਸੰਸਥਾਵਾਂ, ਹਜ਼ਾਰਾਂ ਵਿਦਿਆਰਥੀ ਆਪੋ-ਆਪਣੀਆਂ ਸੰਸਥਾਵਾਂ ਦੇ ਬੈਨਰ ਹੇਠ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਕੀਰਤਨ ਕਰਦੇ ਹੋਏ ਦਰਬਾਰ ਸਾਹਿਬ ਵੱਲ ਚੱਲਣਗੇ। ਰਸਤੇ ’ਚ ਪੁਤਲੀਘਰ ਯਤੀਮਖਾਨਾ, ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਦਫਤਰ ਅਤੇ ਹਾਲ ਬਜ਼ਾਰ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਸੰਗਤਾਂ ਲਈ ਚਾਹ-ਪਾਣੀ ਦੇ ਲੰਗਰ ਲੱਗਣਗੇ।

ਨਗਰ ਕੀਰਤਨ ਦੌਰਾਨ ਸਥਾਨਕ ਲੋਕਾਂ ਨੂੰ ਆਵਾਜਾਈ ਦੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਇਸ ਸੰਬੰਧੀ ਦੱਸਿਆ ਕਿ ਸੜਕੀ ਆਵਾਜਾਈ ਨੂੰ ਸੂਚਾਰੂ ਢੰਗ ਨਾਲ ਬਦਲਵੇਂ ਰਸਤਿਆਂ ਥਾਣੀ ਨਿਰਵਿਘਨ ਚਲਾਈ ਰੱਖਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਬੇਨਤੀ ਕੀਤੀ ਹੈ ਜੋ ਕਿ ਉਨ੍ਹਾਂ ਦੁਆਰਾ ਪ੍ਰਵਾਨ ਕਰਦਿਆਂ ਐਨ. ਓ. ਸੀ. ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ, ਨਗਰ ਨਿਗਮ, ਮਿਊਂਸੀਪਲ ਕਮੇਟੀ ਅਤੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਯੋਗ ਪ੍ਰਬੰਧ ਕੀਤੇ ਜਾਣਗੇ। ਨਗਰ ਕੀਰਤਨ ਦੇ ਅੱਗੇ-ਅੱਗੇ ਅਤੇ ਅਖੀਰ ਵਿਚ ਐੱਨ. ਐੱਸ. ਐੱਸ. ਦੇ ਵਲੰਟੀਅਰ ਸਾਫ-ਸਫਾਈ ਕਰਦੇ ਜਾਣਗੇ। ਐੱਨ. ਸੀ. ਸੀ. ਦੇ ਵਲੰਟੀਅਰ ਚੌਕਾਂ ਤੇ ਰੱਸਿਆਂ ਨਾਲ ਆਵਾਜਾਈ ਨੂੰ ਤਬਦੀਲ ਕਰਨ ਵਿਚ ਸਥਾਨਿਕ ਪੁਲਿਸ ਦੀ ਮਦਦ ਕਰਨਗੇ। ਨਗਰ ਕੀਰਤਨ ਦੌਰਾਨ ਕਾਲਜ ਦੇ ਸਾਰੇ ਯੂਨਿਟ ਇਸ ਸੇਵਾ ਵਿਚ ਭਾਗ ਲੈਣਗੇ।

Have something to say? Post your comment

 
 
 

ਪੰਜਾਬ

ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ’ਤੇ ਗੁਨਾਹ ਕਬੂਲ ਕੇ ਮੁੱਕਰਿਆ, ਲੋਕ ਕਦੇ ਵੀ ਮੁਆਫ ਨਹੀਂ ਕਰਨਗੇ-ਮਾਨ

ਕਾਂਗਰਸੀ ਸਰਪੰਚ ਵੱਲੋਂ ਸਾਥੀਆਂ ਸਮੇਤ “ਅਕਾਲੀ ਦਲ ਵਾਰਿਸ ਪੰਜਾਬ ਦੇ” ਨੂੰ ਸਮਰਥਨ ਦਾ ਐਲਾਨ

ਐਡਵੋਕੇਟ ਧਾਮੀ ਇਕ ਨੇਕ, ਇਮਾਨਦਾਰ ਤੇ ਕੁਸ਼ਲ ਪ੍ਰਬੰਧਕ - ਬਾਵਾ

ਅਕਾਲੀ ਦਲ ਬਾਦਲ ਨੇ ਐਡਵੋਕੇਟ ਧਾਮੀ ਨੂੰ ਮੁੜ ਪ੍ਰਧਾਨਗੀ ਪਦ ਦਾ ਉਮੀਦਵਾਰ ਐਲਾਨਿਆ-ਧਾਮੀ ਨੇ ਲੀਡਰਸ਼ਿਪ ਦਾ ਕੀਤਾ ਧੰਨਵਾਦ

‘ਯੁੱਧ ਨਸਿ਼ਆਂ ਵਿਰੁੱਧ’: 246ਵੇਂ ਦਿਨ, ਪੰਜਾਬ ਪੁਲਿਸ ਨੇ 90 ਨਸ਼ਾ ਤਸਕਰਾਂ ਨੂੰ 1.4 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐਸ.ਟੀ. ਪ੍ਰਾਪਤੀ ਵਿੱਚ 21.51% ਦਾ ਵਾਧਾ: ਹਰਪਾਲ ਸਿੰਘ ਚੀਮਾ

ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰ ਕੇ - ਮੁੱਖ ਮੰਤਰੀ ਭਗਵੰਤ ਮਾਨ

ਬਾਲ ਭੀਖ ਮੰਗਣ ਦੇ ਖ਼ਾਤਮੇ ਵੱਲ ਪੰਜਾਬ ਦਾ ਵੱਡਾ ਮਿਸ਼ਨ- ਡਾ. ਬਲਜੀਤ ਕੌਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ- ਲਾਈਟ ਐਂਡ ਸਾਊਂਡ ਸ਼ੋਅ ਦੀ 4 ਨਵੰਬਰ ਤੋਂ ਹੋਵੇਗੀ ਸ਼ੁਰੂਆਤ : ਤਰੁਨਪ੍ਰੀਤ ਸਿੰਘ ਸੌਂਦ

ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ