ਨਵੀਂ ਦਿੱਲੀ - ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ ਦੇ ਚਲੇ ਜਾਣ ਦਾ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਕਿਉਕਿ ਸਿੱਖ ਸੰਘਰਸ਼ ਦੀਆ ਬਹੁਤ ਸਾਰੀਆਂ ਘਟਨਾਵਾਂ ਦੇ ਉਹ ਜਿੰਦਾ ਪਾਤਰ ਸਨ । ਇਹਨਾਂ ਸਬਦਾਂ ਦਾ ਪ੍ਰਗਟਾਵਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ (ਪੰਜਾਬ) ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਕੀਤਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਰੋਡੇ ਪਰਿਵਾਰ ਨੇ ਸਿੱਖ ਕੌਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਇਹ ਪਰਿਵਾਰ ਅਜੋਕੇ ਆਜ਼ਾਦੀ ਦੇ ਸੰਘਰਸ਼ ਦਾ ਮੁੱਖ ਧੁਰਾ ਹੈ । ਕੈਪਟਨ ਹਰਚਰਨ ਸਿੰਘ ਜੀ ਸਿੱਖ ਸੰਘਰਸ਼ ਦੀਆ ਬਹੁਤ ਇਤਿਹਾਸਕ ਘਟਨਾਵਾਂ ਦੇ ਪ੍ਰਤੱਖ ਦਰਸੀ ਅਤੇ ਅਹਿਮ ਪਾਤਰ ਸਨ ਕੈਪਟਨ ਸਾਬ ਨੇ ਜਿੰਦਗੀ ਦੇ ਆਖਰੀ ਸਮੇ ਤੱਕ ਜਿੰਦਗੀ ਸੰਘਰਸ਼ ਲੇਖੇ ਲਾਈ ਆਪ ਜੀ ਸਿੰਘਾਂ ਸ਼ਹੀਦਾ ਦੇ ਪਰਿਵਾਰ ਦੇ ਬਹੁਤ ਮਦਦਗਾਰ ਸਨ । ਜਿਨ੍ਹਾਂ ਨੇ ਹਰ ਦੁੱਖ ਸੁੱਖ ਵਿੱਚ ਪਰਿਵਾਰਾਂ ਦਾ ਸਾਥ ਦਿੱਤਾ ਕੈਪਟਨ ਸਾਬ ਹਰ ਕੌਮੀ ਸੰਘਰਸ਼ ਵਿੱਚ ਅਹਿਮ ਰੋਲ ਨਿਭਾਉਂਦੇ ਸਨ । ਆਪ ਜੀ ਬੰਦੀ ਸਿੰਘਾਂ ਦੇ ਸੰਘਰਸ਼ ਵਿੱਚ ਵੀ ਪੂਰੀ ਤਰਾਂ ਸਰਗਰਮ ਰਹੇ ਆਪ ਜੀ ਦਾ ਸਮੁੱਚੀਆਂ ਪੰਥਕ ਧਿਰਾਂ ਸਖਸੀਅਤਾ ਨਾਲ ਗੂੜੀ ਸਾਂਝ ਸੀ ਅਤੇ ਆਪ ਜੀ ਪ੍ਰਚਾਰ ਹਿੱਤ ਵਿਦੇਸਾ ਵਿੱਚ ਵੀ ਗਏ ਸਨ। ਅੰਤਲੇ ਸਮੇ ਵਿੱਚ ਆਪ ਜੀ ਸਰੀਰਿਕ ਤੌਰ ਤੇ ਬਿਮਾਰ ਹੋ ਗਏ ਸਨ। ਅੱਜ 1 ਨਵੰਬਰ ਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ ਆਪ ਜੀ ਦਾ ਅੰਤਿਮ ਸਸਕਾਰ 2 ਨਵੰਬਰ ਨੂੰ 11 ਵਜੇ ਪਿੰਡ ਰੋਡੇ ਜਿਲ੍ਹਾ ਮੋਗਾ ਵਿਖੇ ਕੀਤਾ ਜਾਵੇਗਾ । ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਸਿੱਧੂ ਲੋਗੋਵਾਲ, ਬਲਦੇਵ ਸਿੰਘ ਸਾਹਨੇਵਾਲੀ ਬਿਕਰਮਜੀਤ ਸਿੰਘ ਰਾਓ ਲੋਗੋਵਾਲ, ਰਿਟਾਇਰਡ ਲੈਕਚਰਾਰ ਬਲਵਿੰਦਰ ਸਿੰਘ ਤਕੀਪੁਰ, ਬਹਾਦਰ ਸਿੰਘ ਦੋਦੜਾ, ਖੁਸ਼ਪ੍ਰੀਤ ਸਿੰਘ ਫਰਵਾਹੀ, ਅਵਤਾਰ ਸਿੰਘ ਭੀਖੀ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।