ਨਵੀਂ ਦਿੱਲੀ- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਰਾਸ਼ਟਰੀ ਸਰਵ ਸੇਵਾ ਸੰਸਥਾਨ ਨਾਲ ਮਿਲ ਕੇ ਭਾਰਤੀ ਸੈਨਾ ਲਈ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਵ ਸੇਵਾ ਸੰਸਥਾਨ ਵੱਲੋਂ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਅਤੇ ਇਸ ਕੈਂਪ ਦਾ ਮਕਸਦ ਦੇਸ਼ ਦੇ ਸੈਨਿਕਾਂ ਲਈ ਖੂਨ ਇਕੱਠਾ ਕਰਨਾ ਹੈ, ਤਾਂ ਜੋ ਜਦੋਂ ਵੀ ਦੇਸ਼ ਦੀ ਸਰਹੱਦ ‘ਤੇ ਤੈਨਾਤ ਸੈਨਿਕਾਂ ਨੂੰ ਲੋੜ ਪਏ ਤਾਂ ਉਹਨਾਂ ਨੂੰ ਰਕਤ ਦੇ ਕੇ ਮਦਦ ਕੀਤੀ ਜਾ ਸਕੇ। ਇਸ ਕੈਂਪ ਲਈ ਸਤਨਾਮ ਸਿੰਘ ਬਜਾਜ, ਨਰੇਸ਼ ਅਨੇਜਾ, ਰਾਜੇਸ਼ ਚੌਧਰੀ, ਭੂਪਿੰਦਰ ਕੌਰ, ਕੈਪਟਨ ਮੋਹਿਤ ਸਬਰਵਾਲ, ਲਵਨੀਤ ਅਰੋੜਾ, ਡਾ. ਰਾਜਕੁਮਾਰ ਭਾਰਦਵਾਜ, ਕੁਲਭੂਸ਼ਨ ਭਾਟੀਆ, ਦਵਿੰਦਰ ਭਿਵਾੜੀ (ਐਚ.ਡੀ.ਐਫ.ਸੀ. ਬੈਂਕ) ਅਤੇ ਪੂਰੀ ਕੋਰ ਕਮੇਟੀ ਨੇ ਮੁੱਖ ਸਹਿਯੋਗੀ ਵਜੋਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵੀ ਡਾ. ਰਾਜਕੁਮਾਰ ਭਾਰਦਵਾਜ ਅਤੇ ਲਵਨੀਤ ਅਰੋੜਾ ਨੇ ਸੰਸਥਾਨ ਦੇ ਰਾਸ਼ਟਰੀ ਸਲਾਹਕਾਰ ਵਜੋਂ ਸ਼ਾਮਲ ਹੋਏ। ਕੈਂਪ ਦੇ ਕੋਆਰਡੀਨੇਟਰ ਭਿਵਾੜੀ ਤੋਂ ਦਿਨੇਸ਼ ਬੇਦੀ ਅਤੇ ਸੰਸਥਾਨ ਦੀ ਖਜਾਨਚੀ ਸੋਨੀਆ ਸਾਹਨੀ ਜੀ ਰਹੇ। ਇਸ ਮੌਕੇ ‘ਤੇ ਸੰਸਥਾ ਦੇ ਅਧਿਕਾਰੀਆਂ ਅਤੇ ਸਤਨਾਮ ਸਿੰਘ ਬਜਾਜ ਵੱਲੋਂ ਸ. ਹਰਮਨਜੀਤ ਸਿੰਘ ਨੂੰ ਵਿਸ਼ੇਸ਼ ਸਹਿਯੋਗ ਲਈ ਸਨਮਾਨਿਤ ਵੀ ਕੀਤਾ ਗਿਆ।