ਅੰਮ੍ਰਿਤਸਰ - ਸੇਵਾ ਪੰਥੀ ਅਸਥਾਨ ਡੇਰਾ ਮਿੱਠਾ ਟਿਵਾਣਾ ਵਿਖੇ ਸਲਾਨਾ ਬਰਸੀ ਸਮਾਗਮ ਅੱਜ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਏ। ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਇਨਾਂ ਸਮਾਗਮਾਂ ਵਿਚ ਸੇਵਾ ਪੰਥੀ ਮਹਾਪੁਰਸ਼ਾਂ ਮਹੰਤ ਜਵਾਹਰ ਸਿੰਘ ਖੂੰਡੇ ਵਾਲੇ, ਮਹੰਤ ਮੋਹਕਮ ਸਿੰਘ ਅਤੇ ਮਹੰਤ ਦਇਆ ਸਿੰਘ ਸਮੇਤ ਸੇਵਾ ਪੰਥੀ ਸੰਤਾਂ ਦੀ ਯਾਦ ਵਿਚ ਇਹ ਸਮਾਗਮ ਹਰ ਸਾਲ ਕਰਵਾਏ ਜਾਂਦੇ ਹਨ।ਜਿਨਾ ਵਿਚ ਨਿਰਮਲੇ, ਉਦਾਸੀ, ਨਾਮਧਾਰੀ ਤੇ ਵਖ ਵਖ ਸਿੱਖ ਸੰਪਰਦਾਵਾਂ ਦੇ ਮਹਾਪੁਰਸ਼ ਹਾਜਰੀਆਂ ਭਰਦੇ ਹਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰਾ ਮਿੱਠਾ ਟਿਵਾਣਾ ਦੇ ਮੁਖੀ ਸੰਤ ਬਾਬਾ ਸੁਰਿੰਦਰ ਸਿੰਘ ਜੀ ਮਿੱਠਾ ਟਿਵਾਣਾ ਨੇ ਦੱਸਿਆ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਉਦਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 11 ਅਖੰਡ ਪਾਠ ਅੱਜ ਅਰੰਭ ਕਰਵਾਏ ਗਏ ਹਨ ਜਿਨਾ ਦੇ ਭੋਗ 16 ਨਵੰਬਰ ਨੂੰ ਦਿਨੇ 10 ਵਜੇ ਪੈਣਗੇ। ਉਪਰੰਤ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਸਿੰਘ ਸੰਗਤਾਂ ਨੂੰ ਗੁਰੂ ਜ਼ਸ ਸੁਣਾ ਕੇ ਨਿਹਾਲ ਕਰਨਗੇ।ਇਨਾਂ ਧਾਰਮਿਕ ਸਮਾਗਮਾਂ ਵਿਚ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਵੀ ਹਾਜਰੀਆਂ ਭਰਨਗੇ। ਇਹਨਾਂ ਸਮਾਗਮਾਂ ਵਿੱਚ ਭਾਗ ਲੈਣ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਵੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੰੁਚ ਚੁੱਕੀਆਂ ਹਨ। ਇਸ ਮੌਕੇ ਤੇ ਮਹੰਤ ਹਰਿਿਵੰਦਰ ਸਿੰਘ ਗੋਲਡੀ, ਭਾਈ ਗੁਰਪ੍ਰੀਤ ਸਿੰਘ ਵੀ ਹਾਜਰ ਸਨ।