ਨੈਸ਼ਨਲ

ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਬਿਹਾਰ ਵਿੱਚ ਨੀਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਸਮੇਤ ਪੂਰੇ ਐਨ.ਡੀ.ਏ. ਦੀ ਭਾਰੀ ਜਿੱਤ ‘ਤੇ ਦਿੱਤੀ ਗਈ ਵਧਾਈ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 14, 2025 07:44 PM

ਨਵੀਂ ਦਿੱਲੀ- ਬਿਹਾਰ ਦੀ ਜਨਤਾ ਨੇ ਦੁਬਾਰਾ ਨੀਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਸਮੇਤ ਪੂਰੇ ਐਨ.ਡੀ.ਏ. ਗਠਜੋੜ ਨੂੰ ਦਿੱਤੀ ਭਾਰੀ ਸਫਲਤਾ ‘ਤੇ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਰੂ ਘਰ ਦੀ ਸੇਵਾ ਦਾ ਨਤੀਜਾ ਹੈ ਕਿ ਨੀਤਿਸ਼ ਕੁਮਾਰ ਇਕ ਵਾਰ ਫਿਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਹੋਰ ਵੱਡੇ ਨੇਤਾ ਬਿਹਾਰ ਚੋਣਾਂ ਦੌਰਾਨ ਜਿਸ ਤਰੀਕੇ ਨਾਲ ਤਰਤੀਬਵਾਰ ਤੌਰ ‘ਤੇ ਆ ਕੇ ਤਖ਼ਤ ਪਟਨਾ ਸਾਹਿਬ ਵਿੱਚ ਮੱਥਾ ਟੇਕ ਕੇ ਗੁਰੂ ਮਹਾਰਾਜ ਦਾ ਅਸੀਸ ਲੈਂਦੇ ਰਹੇ, ਉਹ ਮਹੱਤਵਪੂਰਨ ਹੈ। ਮਾਨਯੋਗ ਮੁੱਖ ਮੰਤਰੀ ਜੀ ਤਾਂ ਅਕਸਰ ਗੁਰੂ ਮਹਾਰਾਜ ਨੂੰ ਨਤਮਸਤਕ ਹੋਣ ਲਈ ਹੀ ਨਹੀਂ ਪਹੁੰਚਦੇ, ਬਲਕਿ ਵਧ ਚੜ੍ਹ ਕੇ ਸੇਵਾ ਵਿੱਚ ਭਾਗ ਵੀ ਲੈਂਦੇ ਹਨ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਸ਼ਤਾਬਦੀ ਦਾ ਪ੍ਰੋਗਰਾਮ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਇਆ ਗਿਆ ਅਤੇ ਜਾਗਰਤੀ ਯਾਤਰਾ ਕੱਢਣ ਵਿੱਚ ਵੀ ਸਹਿਯੋਗ ਦਿੱਤਾ ਗਿਆ। ਇਹ ਉਸਦਾ ਹੀ ਨਤੀਜਾ ਹੈ ਕਿ ਗੁਰੂ ਜੀ ਨੇ ਉਨ੍ਹਾਂ ਨੂੰ ਮੁੜ ਸੇਵਾ ਬਖ਼ਸ਼ੀ ਹੈ। ਉਮੀਦ ਹੈ ਕਿ ਉਹ ਹੋਰ ਵਧ ਚੜ੍ਹ ਕੇ ਸੇਵਾ ਜਾਰੀ ਰੱਖਣਗੇ। ਸਰਦਾਰ ਜਗਜੋਤ ਸਿੰਘ ਸੋਹੀ ਦੇ ਨਾਲ ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ-ਪ੍ਰਧਾਨ ਲਖਵਿੰਦਰ ਸਿੰਘ, ਉਪ-ਪ੍ਰਧਾਨ ਗੁਰਵਿੰਦਰ ਸਿੰਘ, ਸਚਿਵ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੌਹਲ, ਮੋਹਿੰਦਰ ਪਾਲ ਸਿੰਘ ਢਿੱਲੋਂ, ਰਾਜਾ ਸਿੰਘ, ਗੋਬਿੰਦ ਸਿੰਘ ਲੋਂਗੋਵਾਲ, ਗੁਰਿੰਦਰ ਸਿੰਘ ਬਾਵਾ, ਮੀਡੀਆ ਪ੍ਰਭਾਰੀ ਸੁਦੀਪ ਸਿੰਘ ਨੇ ਵੀ ਨੀਤਿਸ਼ ਕੁਮਾਰ ਸਮੇਤ ਉਨ੍ਹਾਂ ਦੇ ਸਾਰੇ ਵਿਧਾਇਕਾਂ ਨੂੰ ਵਧਾਈ ਦਿੱਤੀ।

Have something to say? Post your comment

 
 
 

ਨੈਸ਼ਨਲ

ਇਸ ਭਾਰੀ ਜਨਤਕ ਸਮਰਥਨ ਲਈ ਬਿਹਾਰ ਦੇ ਸਾਰੇ ਸਤਿਕਾਰਯੋਗ ਵੋਟਰਾਂ ਦਾ ਦਿਲੋਂ ਧੰਨਵਾਦ-ਜਨਤਾ ਦਲ ਯੂਨਾਈਟਿਡ

ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ’ਧਰਮ ਰੱਖਿਅਕ ਯਾਤਰਾ’ ਨਗਰ ਕੀਰਤਨ ਦੇ ਰੂਪ ’ਚ ਦੂਜੇ ਦਿਨ ਪਹੁੰਚੀ ਦਿੱਲੀ

ਅਮਰੀਕੀ ਕਾਂਗਰਸ ਵਿੱਚ ਪ੍ਰਭਾਵ ਵਧਾਉਣ ਲਈ ਆਰਐਸਐਸ ਨੇ ਲਾਬਿੰਗ ਏਜੰਸੀ ਨੂੰ ਕੀਤਾ ਨਿਯੁਕਤ ਅਤੇ ਅਕਸ ਵਧਾਉਣ ਲਈ ਖਰਚੇ ਕਰੋੜਾਂ: ਰਿਪੋਰਟ

ਤਰਨ ਤਾਰਨ ਉਪ ਚੋਣ ਵਿੱਚ ਅਕਾਲੀ ਪੁਨਰ ਸੁਰਜੀਤੀ ਲਈ ਸੁਖਬੀਰ ਬਾਦਲ ਦੀ ਮਿਹਨਤ ਲਿਆਈ ਰੰਗ: ਸਰਨਾ

ਗਿਆਨੀ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਯੂਐਸਏ ਵਿਚ ਕਰ ਰਹੇ ਹਨ ਸਿੱਖੀ ਦਾ ਪ੍ਰਚਾਰ ਪ੍ਰਸਾਰ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ’ਧਰਮ ਰੱਖਿਅਕ ਯਾਤਰਾ’ ਨਗਰ ਕੀਰਤਨ ਦੇ ਰੂਪ ’ਚ ਆਰੰਭ

ਤੇਜਸਵੀ ਯਾਦਵ ਨੇ 14 ਨਵੰਬਰ ਨੂੰ ਕਲੀਨ ਸਵੀਪ ਦਾ ਕੀਤਾ ਦਾਅਵਾ

ਫਿਰੋਜ਼ਪੁਰ-ਪੱਟੀ ਨਵੀਂ ਰੇਲਵੇ ਲਾਈਨ ਪ੍ਰੋਜੈਕਟ ਦੀ ਪ੍ਰਵਾਨਗੀ ਦਾ ਨਿੱਘਾ ਸਵਾਗਤ

ਸਦਰ ਬਾਜ਼ਾਰ ਦੇ ਵਪਾਰਕ ਭਾਈਚਾਰੇ ਨੇ ਲਾਲ ਕਿੱਲੇ ਧਮਾਕੇ ਵਿਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ, ਕੱਢਿਆ ਮੋਮਬੱਤੀ ਮਾਰਚ

ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਤਖ਼ਤ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ