ਅੰਮ੍ਰਿਤਸਰ - ਜੈਕਾਰਿਆਂ ਦੀ ਗੂੰਜ ਵਿਚ ਅੱਜ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਦਫਤਰ ਦਾ ਉਦਘਾਟਨ ਪਾਰਟੀ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਵਰਕਰਾਂ ਨੇ ਇਸ ਮੌਕੇ ਤੇ ਮੂਲ ਮੰਤਰ ਦੇ ਜਾਪ ਕੀਤੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਨੂੰ ਗੈੱਗਸਟਰਾਂ ਦੇ ਭੈਅ ਤੋ ਮੁਕਤ ਕਰਵਾਉਣਾ, ਪੰਜਾਬ ਵਿਚ ਅਮਨ ਸ਼ਾਤੀ ਵਾਲਾ ਮਾਹੌਲ ਕਾਇਮ ਕਰਨਾ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਪੰਜਾਬ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਸਾਡਾ ਸ਼ਘਰਸ਼ ਜਾਰੀ ਰਹੇਗਾ।ਜਥੇਦਾਰ ਨੇ ਕਿਹਾ ਕਿ 2 ਦਸੰਬਰ ਦਾ ਦਿਨ ਇਤਿਹਾਸਕ ਮਹਤੱਤਾ ਰਖਦਾ ਹੈ ਤੇ ਇਹ ਦਿਨ ਸਿੱਖ ਮਾਨਸਿਕਤਾ ਵਿਚ ਸਥਾਈ ਯਾਦ ਬਣ ਜਾਏ ਇਸ ਲਈ ਅਸੀ ਦਫਤਰ ਦਾ ਉਦਘਾਟਨ ਕਰਨ ਲਈ ਇਸ ਦਿਨ ਦੀ ਚੋਣ ਕੀਤੀ। ਕੁਝ ਆਗੂਆਂ ਦੀ ਗੈਰ ਹਾਜਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਅਚਾਨਕ ਪੰਚਾਇਤ ਤੇ ਬਲਾਕ ਸੰਮਤੀ, ਜਿਲਾ ਪਰਿਸ਼ਦ ਦੀਆਂ ਚੋਣਾਂ ਆ ਗਈਆਂ, ਸਾਡੀ ਲੀਡਰਸ਼ਿਪ ਚੋਣਾਂ ਦੇ ਵਿੱਚ ਰੁਝੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੀ ਹੈ। ਉਨਾਂ ਕਿਹਾ ਕਿ ਦਫਤਰ ਦੀ ਉਸਾਰੀ ਦੇ ਵਿੱਚ ਸ ਪਰਮਿੰਦਰ ਸਿੰਘ ਢੀਡਸਾ ਦੇ ਰਿਸ਼ਤੇਦਾਰ ਨੇ ਬਹੁਤ ਵੱਡਾ ਯੋਗਦਾਨ ਪਾਇਆ, ਜਗ੍ਹਾ ਦਿੱਤੀ ਹੈ ਉੱਥੇ ਹੀ ਬਾਬਾ ਸੱਜਣ ਸਿੰਘ ਜੀ ਯੂਕੇ ਵਾਲਿਆਂ ਤੇ ਹੋਰ ਸਾਥੀਆਂ ਦੇ ਸਹਿਯੋਗ ਨੂੰ ਭੁਲਾਇਆ ਨਹੀ ਜਾ ਸਕਦਾ। ਸਾਡਾ ਦਫਤਰ ਇਸ ਸਥਾਨ ਤੋਂ ਚੱਲੇਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਹੋਰ ਤੇਜ਼ ਕਰਨ ਜਾ ਰਹੇ ਹਾਂ, ਤਾਂ ਕਿ ਅਸੀਂ ਪੰਜਾਬ ਅਤੇ ਪੰਥ ਦੇ ਮੁੱਦੇ ਸਿੱਖ ਸੰਗਤ ਵਿੱਚ ਲੈ ਕੇ ਜਾ ਸਕੀਏ। ਉਨਾਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਛੁੱਟੀ ਤੇ ਭੇਜਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਜਦ ਉਨਾਂ ਦੀ ਕ੍ਰਿਦਾਰਕੁਸ਼ੀ ਕੀਤੀ ਜਾ ਰਹੀ ਸੀ ਤਾਂ ਭਾਵੇ ਇਹ ਸਜਣ ਨਹੀ ਬੋਲੇ ਪਰ ਅੱਜ ਉਹ ਜਮੀਰ ਦੀ ਅਵਾਜ ਤੇ ਇਨਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਵਿਰੋਧ ਕਰ ਰਹੇ ਹਨ।ਾਂਿੲਸ ਮੌਕੇ ਤੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗਵਾਲ, ਸ੍ਰ ਗੁਰਪ੍ਰਤਾਪ ਸਿੰਘ ਵਡਾਲਾ, ਸ੍ਰ ਪਰਮਿੰਦਰ ਸਿੰਘ ਢੀਡਸਾ, ਸ੍ਰ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰ ਗਗਨਦੀਪ ਸਿੰਘ ਸਰਨਾਲਾ, ਸ੍ਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਸਕੱਤਰ ਸ੍ਰੋ੍ਰਮਣੀ ਕਮੇਟH ਸ੍ਰ ਰਘਬੀਰ ਸਿੰਘ ਰਾਜਾਸਾਸੀ, ਸ੍ਰ ਬਲਵਿੰਦਰ ਸਿੰਘ ਜ਼ੌੜਾਸਿੰਘਾ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ੍ਰ ਭਜਨ ਸਿੰਘ ਸ਼ੇਰਗਿਲ, ਸ੍ਰ ਜਸਬੀਰ ਸਿੰਘ ਘੰੁਮਣ, ਹਰਬੰਸ ਸਿੰਘ ਮੰਝਪੁਰ, ਮਨਜੀਤ ਸਿੰਘ ਦਸੂਹਾ, ਅਜੈਪਾਲ ਸਿੰਘ ਮੀਰਾਕੋਟ, ਮਨਿੰਦਰ ਸਿੰਘ ਧੁੰਨਾ, ਸਤਪਾਲ ਸਿੰਘ ਵਡਾਲੀ, ਰਣਜੀਤ ਸਿੰਘ ਛਜਲਵਡੀ ਅਤੇ ਗੁਰਲਾਲ ਸਿੰਘ ਸੰਧੂ ਹਾਜਰ ਸਨ।