ਪੰਜਾਬ

500 ਕਰੋੜ ਦੇ ਕੇ ਕਾਂਗਰਸ ਦਾ ਮੁੱਖ ਮੰਤਰੀ ਬਣਿਆ ਬੰਦਾ ਵਸੂਲੀ ਵਿੱਚ ਕਿੰਨੇ ਜ਼ੀਰੋ ਲਾਵੇਗਾ, ਸੋਚੋ: ਬਲਤੇਜ ਪੰਨੂ

ਕੌਮੀ ਮਾਰਗ ਬਿਊਰੋ | December 07, 2025 08:37 PM

 ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਭਾਜਪਾ ਆਗੂ ਅਤੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ 'ਤੇ ਤਿੱਖਾ ਹਮਲਾ ਬੋਲਿਆ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਜਾਖੜ ਹੁਣ ਕਹਿ ਰਹੇ ਹਨ ਕਿ ਕਾਂਗਰਸ ਵਿੱਚ ਸਾਢੇ ਤਿੰਨ ਸੌ ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਵੇਚੀ ਗਈ ਸੀ, ਪਰ ਉਸ ਵੇਲੇ ਉਹ ਆਪ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸਨ, ਤਾਂ ਉਨ੍ਹਾਂ ਨੇ ਉਦੋਂ ਆਵਾਜ਼ ਕਿਉਂ ਨਹੀਂ ਚੁੱਕੀ?

 ਪੰਨੂ ਨੇ ਕਿਹਾ ਕਿ ਪਹਿਲਾਂ ਕੱਲ੍ਹ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ ਕਿ ਉਨ੍ਹਾਂ ਕੋਲ ਸੀਐਮ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਨਹੀਂ ਹਨ। ਇਸ ਤੋਂ ਬਾਅਦ ਅੱਜ ਸੁਨੀਲ ਜਾਖੜ ਸਾਹਿਬ ਦਾ ਬਿਆਨ ਆਇਆ ਕਿ ਕਾਂਗਰਸ ਵਿੱਚ ਸਾਢੇ ਤਿੰਨ ਸੌ ਕਰੋੜ ਰੁਪਏ ਦੇ ਕੇ ਸੀਐਮ ਦੀ ਕੁਰਸੀ ਵੇਚੀ ਗਈ ਸੀ।

 ਪੰਨੂ ਨੇ ਤੰਜ਼ ਕਸਦਿਆਂ ਕਿਹਾ ਕਿ ਜਾਖੜ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਿਤੋਂ ਪਤਾ ਲੱਗਾ ਸੀ, ਪਰ ਉਹ ਅਜੇ ਵੀ ਸਾਫ਼ ਨਹੀਂ ਕਰ ਰਹੇ ਕਿ ਉਸ ਵੇਲੇ ਉਹ ਆਪ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨੂੰ ਕਿਸੇ ਸੁਣੀ-ਸੁਣਾਈ ਗੱਲ 'ਤੇ ਭਰੋਸਾ ਕਰਨ ਦੀ ਲੋੜ ਨਹੀਂ ਸੀ, ਉਨ੍ਹਾਂ ਨੂੰ ਸਿੱਧੇ ਤੌਰ 'ਤੇ ਪਤਾ ਸੀ ਕਿ ਸਾਢੇ ਤਿੰਨ ਸੌ ਕਰੋੜ ਰੁਪਏ ਵਿੱਚ ਕੁਰਸੀ ਵਿਕੀ ਸੀ। ਇਸੇ ਕਰਕੇ ਉਹ ਇੰਨੇ ਯਕੀਨ ਨਾਲ ਇਹ ਗੱਲ ਕਹਿ ਰਹੇ ਹਨ।

 ਪੰਨੂ ਨੇ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜਾਖੜ ਸਾਹਿਬ ਸਾਫ਼ ਕਰਨ ਕਿ ਕੀ ਪ੍ਰਧਾਨ ਹੁੰਦਿਆਂ ਉਨ੍ਹਾਂ ਨੂੰ ਇਹ ਸਭ ਪਤਾ ਸੀ? ਕੀ ਇਸੇ ਕਰਕੇ ਉਨ੍ਹਾਂ ਦੀ ਵਾਰੀ ਨਹੀਂ ਆਈ ਕਿਉਂਕਿ ਉਸ ਵੇਲੇ ਸਾਢੇ ਤਿੰਨ ਸੌ ਕਰੋੜ ਵਿੱਚ ਕੁਰਸੀ ਵਿਕੀ ਸੀ? ਅਤੇ ਅੱਜ ਮਹਿੰਗਾਈ ਕਰਕੇ ਉਹਦਾ ਰੇਟ ਵਧ ਕੇ 500 ਕਰੋੜ ਹੋ ਗਿਆ, ਜਿਵੇਂ ਕਿ ਨਵਜੋਤ ਕੌਰ ਸਿੱਧੂ ਕਹਿ ਰਹੇ ਹਨ।

'ਆਪ' ਆਗੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਪਾਰਟੀ ਵਿੱਚ ਸਾਢੇ ਤਿੰਨ ਸੌ ਕਰੋੜ ਜਾਂ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਵਿਕੂਗੀ, ਤਾਂ ਉਹ ਭ੍ਰਿਸ਼ਟਾਚਾਰ ਦੀ ਡੂੰਘੀ ਨੀਂਹ ਰੱਖੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਦੁਬਾਰਾ ਭਰੋਸਾ ਕੀਤਾ, ਤਾਂ ਇਸਦਾ ਮਤਲਬ ਇਹ ਹੋਵੇਗਾ ਕਿ 500 ਕਰੋੜ ਦੇ ਕੇ ਮੁੱਖ ਮੰਤਰੀ ਬਣਿਆ ਬੰਦਾ ਅੱਗੇ ਪਤਾ ਨਹੀਂ ਕਿੰਨੇ ਜ਼ੀਰੋ ਹੋਰ ਲਾਵੇਗਾ।

Have something to say? Post your comment

 
 

ਪੰਜਾਬ

ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਉਮੀਦਵਾਰੀ ਸਬੰਧੀ ਕਰੋੜਾ ਦੀ ਰਿਸ਼ਵਤ ਬਾਰੇ ਕਾਂਗਰਸ ਦੇ ਭ੍ਰਿਸ਼ਟਾਚਾਰ ਚੇਹਰੇ ਦਾ ਕੀਤਾ ਪਰਦਾਫਾਸ਼ - ਛੀਨਾ

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

ਸਿੱਖ ਇਕ ਮਿਹਨਤਕਸ਼ ਕੌਮ,ਨਿਉਜੀਲੈਂਡ ਵਿਚ ਸਿੱਖਾਂ ਨੇ ਦਿਨ ਰਾਤ ਮਿਹਨਤ ਕਰਕੇ ਵਖਰਾ ਮੁਕਾਮ ਬਣਾਇਆ : ਮਿਸਟਰ ਗ੍ਰੇਕ ਫਲੈਮਿੰਗ

ਸ਼ੋ੍ਰਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਜਿਲਾ ਜਥੇਦਾਰਾਂ ਅਤੇ ਆਹੁਦੇਦਾਰਾਂ ਦੀ ਸੂਚੀ ਜਾਰੀ ਧੁੰਨਾ ਬਣੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ

ਜਥੇਦਾਰ ਨੇ ਦਿੱਤੀ ਨੌਜਵਾਨਾਂ ਨੂੰ ਸਲਾਹ, ਇਕ ਪਰਵਾਰ ਘਟੋ ਘਟ ਤਿੰਨ ਬੱਚੇ ਪੈਦਾ ਕਰੇ

ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਪੁਰਬ ਇਕ ਦਿਨ ਆ ਜਾਣ ਤੇ ਜਥੇਦਾਰ ਵਲੋ ਤਰੀਕ ਬਦਲਣ ਤੋ ਇਨਕਾਰ

ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੁਲਾਜਮਾਂ ਤੇ ਪਰਚਾ ਹੋਣਾ ਇਹ ਕਿਤੇ ਨਾ ਕਿਤੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਦਖਲਅੰਦਾਜੀ- ਜਥੇਦਾਰ ਗੜਗੱਜ

ਦਿੱਲੀ ਦੀ ਮੁਖ ਮੰਤਰੀ ਰੇਖਾ ਗੁਪਤਾ ਨੇ ਆਪਣੀ ਕੈਬਨਿਟ ਦੇ ਮੰਤਰੀਆਂ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਵਿੱਤ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਕਾਂਗਰਸ ਅਤੇ ਭਾਜਪਾ ਹਾਈਕਮਾਨ ਨੂੰ ਚੁਣੌਤੀ

ਯੁੱਧ ਨਸ਼ਿਆਂ ਵਿਰੁੱਧ'- 282ਵੇਂ ਦਿਨ, ਪੰਜਾਬ ਪੁਲਿਸ ਨੇ 6.7 ਕਿਲੋ ਹੈਰੋਇਨ ਸਮੇਤ 89 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ