ਅੰਮ੍ਰਿਤਸਰ -ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਦਿੱਲੀ ਦੇ ਸਿੱਖ ਆਗੂ ਤੇ ਰੇਖਾ ਗੁਪਤਾ ਮੰਤਰੀ ਮੰਡਲ ਵਿਚ ਮੰਤਰੀ ਸ੍ਰ ਮਨਜਿੰਦਰ ਸਿੰਘ ਸਿਰਸਾ ਦੀ ਪਹਿਲਕਦਮੀ ਨਾਲ ਹੋਈ। ਇਸ ਮੌਕੇ ਤੇ ਜਥੇਦਾਰ ਗਿਆਨH ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਮਤੀ ਗੁਪਤਾ ਦਾ ਧਿਆਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਮਾਮਲੇ ਤੇ ਅਟਕੀ ਫਾਇਲ ਵਲ ਦਿਵਾਇਆ। ਜਥੇਦਾਰ ਨੇ ਸ੍ਰੀ ਮਤੀ ਗੁਪਤਾ ਨੂੰ ਦਸਿਆ ਕਿ ਪੋ੍ਰਫੈਸਰ ਭੁੱਲਰ ਅਦਾਲਤ ਵਲੋ ਦਿੱਤੀ ਸਜਾ ਤੋ ਜਿਆਦਾ ਸਜਾ ਕਟ ਚੁੱਕੇ ਹਨ ਤੇ ਦਿੱਲੀ ਦੀ ਪਿਛਲੀ ਸਰਕਾਰ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਪ੍ਰੋਫੈਸਰ ਭੁੱਲਰ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਵੇਗਾ। ਜਥੇਦਾਰ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇ ਵੀ ਇਹ ਵਾਅਦਾ ਕੀਤਾ ਗਿਆ ਸੀ। ਦਿੱਲੀ ਦੇ ਉਸ ਸਮੇ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਿੱਖਾਂ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੀਤਾ ਵਾਅਦਾ ਪੂਰਾ ਨਹੀ ਕੀਤਾ। ਹੁਣ ਇਹ ਫਾਇਲ ਤੇ ਕਾਰਵਾਈ ਕਰਨ ਦਾ ਅਧਿਕਾਰ ਆਪ ਕੋਲ ਹੈ ਇਸ ਲਈ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਦਿੱਲੀ ਸਰਕਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਯਕੀਨੀ ਬਣਾਏ ਤਾਂ ਕਿ ਪੋ੍ਰਫੈਸਰ ਭੁੱਲਰ ਵੀ ਅਜਾਦ ਫਿਜਾ ਵਿਚ ਸਾਹ ਲੈ ਸਕਣ। ਸ੍ਰੀ ਮਤੀ ਗੁਪਤਾ ਨੇ ਜਥੇਦਾਰ ਨੂੰ ਯਕੀਨ ਦਿਵਾਇਆ ਹੈ ਕਿ ਉਹ ਜਲਦ ਤੋ ਜਲਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਤੇ ਬਣੀ ਫਾਇਲ ਦੀ ਜਾਂਚ ਕਰਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਚਾਰਾਜੋਈ ਕਰਨਗੇ। ਇਸ ਮੌਕੇ ਤੇ ਸ੍ਰੀ ਮਤੀ ਗੁਪਤਾ ਦੇ ਮੰਤਰੀ ਮੰਡਲ ਦੇ ਮੰਤਰੀ ਸ੍ਰ ਮਨਜਿੰਦਰ ਸਿੰਘ ਸਿਰਸਾ, ਸ੍ਰੀ ਕਪਿਲ ਮਿਸ਼ਰਾ, ਸ੍ਰੀ ਪ੍ਰਵੇਸ਼ ਸਾਹਿਬ ਸਿੰਘ , ਸ੍ਰੀ ਅਸ਼ੀਸ਼ ਸੂਦ ਅਤੇ ਸ੍ਰੀ ਪੰਕਜ ਕੁਮਾਰ ਆਦਿ ਹਾਜਰ ਸਨ। ਜਥੇਦਾਰ ਨਾਲ ਬਾਬਾ ਟੇਕ ਸਿੰਘ ਧਨੌਲਾ, ਗਿਆਨੀ ਕੇਵਲ ਸਿੰਘ, ਗਿਆਨੀ ਮੰਗਲ ਸਿੰਘ ਅਤੇ ਗਿਆਨੀ ਜੁਗਿੰਦਰ ਸਿੰਘ ਵੀ ਹਾਜਰ ਸਨ।