ਨੈਸ਼ਨਲ

ਸਿੱਖਾਂ ਦੇ ਕਾਤਿਲ ਬਵਲਾਨ ਖੋਖਰ ਨੂੰ ਫਰਲੋ ਦੇਣਾ ਚਿੰਤਾਜਨਕ, ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਅਤੇ ਰਾਜ ਸਰਕਾਰ ਰਾਹ ਪੱਧਰਾ ਕਰਣ- ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 09, 2025 09:38 PM

ਨਵੀਂ ਦਿੱਲੀ -ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ 350 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰੂਦੁਆਰਾ ਸਿੰਘ ਸਭਾ ਸ਼ਿਵ ਨਗਰ ਅਤੇ ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਵਿਖ਼ੇ ਗੁਰਬਾਣੀ ਦੇ ਵਿਸ਼ੇਸ਼ ਦੀਵਾਨ ਸਜਾਏ ਗਏ । ਇੰਨ੍ਹਾ ਦਿਵਾਨਾਂ ਵਿਚ ਭਾਈ ਜਗਪ੍ਰੀਤ ਸਿੰਘ ਖੰਨੇ ਵਾਲੇ ਅਤੇ ਭਾਈ ਹਰਵਿੰਦਰ ਸਿੰਘ ਲਿਟਲ ਵੀਰ ਜੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਇਸ ਮੌਕੇ ਲਿਟਲ ਵੀਰਜੀ ਨੇ ਭਾਈ ਪਰਮਜੀਤ ਸਿੰਘ ਵੀਰਜੀ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕਰਵਾਏ ਜਾਂਦੇ ਪ੍ਰੋਗਰਾਮਾਂ ਕਰਕੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਤੇ ਗੁਰਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਜਿਸ ਤਰ੍ਹਾਂ ਬੀਤੇ ਦਿਨੀਂ ਦਿੱਲੀ ਸਿੱਖ ਕਤਲੇਆਮ ਦੇ ਇਕ ਮੁੱਖ ਕਾਤਿਲ ਬਲਵਾਨ ਖੋਖਰ ਨੂੰ ਫਰਲੋ ਦਿੱਤੀ ਗਈ ਹੈ ਜੋ ਕਿ ਬਹੁਤ ਚਿੰਤਾਜਨਕ ਹੈ ਤੇ ਓਸ ਦਾ ਵਿਰੋਧ ਨਾ ਕੀਤੇ ਜਾਣ ਕਰਕੇ ਹੁਣ ਸੱਜਣ ਕੁਮਾਰ ਨੂੰ ਵੀਂ ਪੈਰੋਲ ਮਿਲਣ ਦਾ ਰਾਹ ਖੁਲ ਗਿਆ ਹੈ ਤੇ ਇਸ ਲਈ ਅਸੀਂ ਦਿੱਲੀ ਦੀ ਸਿੱਖਾਂ ਦੀ ਵਡੀ ਸੰਸਥਾ ਨੂੰ ਜੁੰਮੇਵਾਰ ਕਹਿ ਸਕਦੇ ਹਾਂ ਕਿਉਕਿ ਓਹ ਅਦਾਲਤ ਵਿਚ ਇੰਨ੍ਹਾ ਮਾਮਲਿਆਂ ਦੀ ਠੋਸ ਪੈਰਵਾਈ ਕਰਣ ਵਿਚ ਨਾਕਾਬਿਲ ਰਹੇ ਹਨ । ਉਨ੍ਹਾਂ ਦਾ ਫਰਜ਼ ਬਣਦਾ ਸੀ ਇਸ ਸਮੇਂ ਅਦਾਲਤ ਅੰਦਰ ਬੰਦੀ ਸਿੰਘਾਂ ਦਾ ਮਸਲਾ ਚੁੱਕ ਕੇ ਅਦਾਲਤ ਕੋਲੋਂ ਸਿੱਖਾਂ ਦੇ ਕਾਤਲਾਂ ਦੀ ਫਰਲੋ ਮੰਜੂਰ ਨਾ ਹੋਣ ਦੇਣੀ ਸੀ । ਉਨ੍ਹਾਂ ਕਿਹਾ ਕਿ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦਾ ਵਿਵਹਾਰ ਬਹੁਤ ਹੀ ਸਲਾਘਾਯੋਗ ਹੈ ਜਿਸ ਨੂੰ ਅਦਾਲਤਾਂ ਵਲੋਂ ਦਰਕਿਨਾਰ ਕਰਣਾ ਤੇ ਸਿੱਖਾਂ ਦੇ ਕਾਤਿਲਾਂ ਨੂੰ ਫਰਲੋ ਦੇਣਾ ਬੰਦੀ ਸਿੰਘਾਂ ਨਾਲ ਭੇਦਭਾਵ ਹੈ ਜਦਕਿ ਓਹ ਪਿਛਲੇ 30 ਸਾਲਾ ਤੋਂ ਵੀਂ ਵੱਧ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਹਨ ਤੇ ਉਨ੍ਹਾਂ ਦਾ ਵੀਂ ਹਕ਼ ਬਣਦਾ ਹੈ ਕਿ ਓਹ ਵੀਂ ਸਮਾਜ ਦੀ ਮੁਖਧਾਰਾ ਵਿਚ ਸ਼ਾਮਿਲ ਹੋ ਸਕਣ । ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇੰਨ੍ਹਾ ਉਪਰ ਤੁਰੰਤ ਕਾਰਵਾਈ ਕਰਦਿਆਂ ਜਮਾਨਤਾਂ ਦੇਣ ਦਾ ਰਾਹ ਪੱਧਰਾ ਕਰਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਦਸੰਬਰ ਦੀ 20 ਤਰੀਕ ਤੋਂ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਬਾਣੀ ਦੇ ਦੀਵਾਨ ਸੱਜਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ ਹਾਜ਼ਿਰੀ ਭਰ ਕੇ ਨਿੱਕੀਆਂ ਜਿੰਦਾ ਵੱਡੇ ਸਾਕੇ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਣਗੇ ।

Have something to say? Post your comment

 
 

ਨੈਸ਼ਨਲ

ਸੰਘ ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ," ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਆਰਐਸਐਸ 'ਤੇ ਤਿੱਖਾ ਹਮਲਾ ਕੀਤਾ

ਮੋਦੀ ਸਰਕਾਰ ਅਧੀਨ ਵਧ ਰਹੇ ਹਿੰਦੂ ਰਾਸ਼ਟਰਵਾਦ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲੇ ਚਿੰਤਾਜਨਕ: ਸਲਮਾਨ ਰਸ਼ਦੀ

ਮਨਜਿੰਦਰ ਸਿੰਘ ਸਿਰਸਾ ਨੇ ਕਰਵਾਈ ਜਥੇਦਾਰ ਤੇ ਦਿੱਲੀ ਦੀ ਮੁੱਖ ਮੰਤਰੀ ਵਿਚਾਲੇ ਮੁਲਾਕਾਤ -ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਕੀਤੀ ਮੰਗ

ਜੰਮੂ-ਕਸ਼ਮੀਰ ਵਿੱਚ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੁਨਰਵਾਸ ਯੋਜਨਾ ਅਤੇ ਸਿੱਖਾਂ ਲਈ ਘੱਟ ਗਿਣਤੀ ਸਹੂਲਤਾਂ ਦੀ ਮੰਗ: ਸਾਹਨੀ

ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ : ਹਰਮੀਤ ਸਿੰਘ ਕਾਲਕਾ

328 ਸਰੂਪਾਂ ਦਾ ਰਹੱਸ ਖੋਲ੍ਹਣ ਦਾ ਸਮਾਂ ਆ ਗਿਆ ਹੈ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ : ਹਰਮੀਤ ਸਿੰਘ ਕਾਲਕਾ

ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅੰਨਿਨ ਸਿੱਖਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਰਵ ਧਰਮ ਸੰਮੇਲਨ

ਐਵੋਨਲੀ ਯੂਨੀਵਰਸਿਟੀ ਵੱਲੋਂ ਐਂਗਰੀ ਮੈਨ ਪੰਮਾ ਨੂੰ ਡਾਕਟਰੇਟ ਦੀ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

ਇੰਡੀਗੋ ਚਲਾਏਗੀ 1,650 ਉਡਾਣਾਂ, 650 ਹੋਈਆਂ ਰੱਦ

ਸਿੱਖਾਂ ਦੇ ਕਾਤਲ ਬਲਵਾਨ ਖੋਖਰ ਨੂੰ ਦਿੱਲੀ ਹਾਈਕੋਰਟ ਵੱਲੋਂ ਦਿੱਤੀ ਗਈ 21 ਦਿਨ ਦੀ ਫਰਲੋ