ਪੰਜਾਬ

ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਵਾਪਰੀ ਮੰਦਭਾਗੀ ਘਟਨਾ- ਸ਼ਟਰਿੰਗ ਡਿਗਣ ਕਾਰਨ 2 ਔਰਤਾਂ ਦੀ ਮੌਤ, 8 ਜ਼ਖਮੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 24, 2026 09:13 PM

ਅੰਮ੍ਰਿਤਸਰ - ਅੰਮ੍ਰਿਤਸਰ ਦੇ ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਲੰਗਰ ਹਾਲ ਦੀ ਬਣ ਰਹੀ ਨਵੀ ਇਮਾਰਤ ਲਈ ਲਗੀ ਸ਼ਟਰਿੰਗ ਦਾ ਕੁਝ ਹਿੱਸਾ ਡਿਗ ਜਾਣ ਕਾਰਨ 2 ਔਰਤਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਕਰੀਬ 8 ਔਰਤਾ ਜ਼ਖ਼ਮੀ ਹੋਈਆਂ। ਜ਼ਖ਼ਮੀਆਂ ਵਿਚੋ ਵੀ ਦੋ ਹੋਰ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।ਮ੍ਰਿਤਕਾਂ ਦੀ ਪਹਿਚਾਣ ਬੀਬੀ ਰਾਣੀ ਪਤਨੀ ਸ੍ਰ ਜੋਵਿੰਦਰ ਸਿੰਘ ਵਾਸੀ ਸਠਿਆਲਾ ਤੇ ਬੀਬੀ ਕੁਲਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਏ ਐਸ ਆਈ ਵਾਸੀ ਪੁਲੀਸ ਲਾਇਨ ਤਰਨਤਾਰਨ ਵਜੋ ਹੋਈ ਹੈ।ਘਟਨਾ ਦਾ ਪਤਾ ਲਗਦੇ ਸਾਰ ਹੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਤੇ ਵਧੀਕ ਸਕੱਤਰ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਉਟ ਆਫ ਸਾਇਸਜ਼ ਯੂਨੀਵਰਸਿਟੀ ਦੇ ਡੀਨ ਡਾਕਟਰ ਏ ਪੀ ਸਿੰਘ ਮੌਕੇ ਤੇ ਪਹੰੁਚੇ ਤੇ ਉਨਾਂ ਜ਼਼ਖ਼ਮੀਆਂ ਦਾ ਹਾਲ ਜਾਣਿਆ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਕੀਤੀ। ਜਾਣਕਾਰੀ ਮੁਤਾਬਿਕ ਅੱਜ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਐਤਵਾਰ ਦੇ ਦਿਨ ਚੌਪਹਿਰਾ ਕਰਨ ਲਈ ਸੰਗਤਾਂ ਇਕੱਤਰ ਹੁੰਦੀਆਂ ਹਨ। ਸੰਗਤਾਂ ਦੀ ਆਮਦ ਵਿਚ ਭਾਰੀ ਵਾਧਾ ਹੋਣ ਕਾਰਨ ਪ੍ਰਬੰਧਕ ਸੰਗਤਾਂ ਦੇ ਬੈਠਨ ਲਈ ਹਰ ਤਰ੍ਹਾਂ ਨਾਲ ਸੁਚਝਾ ਪ੍ਰਬੰਧ ਕਰਨ ਦੇ ਯਤਨ ਕਰਦੇ ਹਨ। ਅੱਜ ਵੀ ਟਿਨਰਮਾਣ ਅਧੀਨ ਲੰਗਰ ਹਾਲ ਦੀ ਸ਼ਟਰਿੰਗ ਹੇਠਾਂ ਸੰਗਤਾਂ ਬੈਠੀਆਂ ਸਨ। ਅਚਾਨਕ ਸ਼ਟਰਿੰਗ ਦਾ ਕੁਝ ਹਿੱਸਾ ਹੇਠਾ ਬੈਠੀਆਂ ਬੀਬੀਆਂ ਤੇ ਆਣ ਡਿੱਗਾ ਜਿਸ ਕਾਰਨ ਮੌਕੇ ਤੇ ਚੀਕ ਚਿਹਾੜਾ ਮੱਚ ਗਿਆ। ਸੰਗਤਾਂ ਵਿਚੋ ਕੁਝ ਨੌਜਵਾਨਾਂ ਨੇ ਅੱਗੇ ਹੋ ਕੇ ਡਿੱਗ ਚੁੱਕੇ ਸ਼ਟਰਿੰਗ ਦੇ ਭਾਰੀ ਭਰਕਮ ਲੋਹੇ ਦੀ ਪਲੇਟ ਨੂੰ ਹਟਾਇਆ ਤਾਂ ਹੇਠਾਂ ਖੂਨ ਦਾ ਛਪੜ ਲਗਾ ਹੋਇਆ ਸੀ। ਜਿਸ ਤੋ ਬਾਅਦ ਜ਼ਖਮੀ ਬੀਬੀਆਂ ਨੂੰ ਬਾਹਰ ਕਢਿਆ ਗਿਆ।ਉਨਾਂ ਵਿਚੋ ਦੋ ਬੀਬੀਆਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਚਾਟੀਵਿੰਡ ਗੇਟ ਲੈ ਜਾਇਆ ਗਿਆ ਜਿਥੇ ਇਨਾਂ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। ਗੰਭੀਰ ਜ਼ਖ਼ਮੀਆਂ ਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਉਟ ਆਫ ਸਾਇਸਜ਼ ਵੱਲਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।ਮੌਕੇ ਤੇ ਪਹੰੁਚੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੰਦਭਾਗੀ ਘਟਨਾ ਵਿਚ ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 2-2 ਲੱਖ ਰੁਪਏ ਸਹਾਇਤਾ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਜ਼ਖ਼ਮੀਆਂ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹਰ ਐਤਵਾਰ ਵੱਡੀ ਗਿਣਤੀ ਵਿਚ ਸੰਗਤਾਂ ਪੁੱਜਦੀਆਂ ਹਨ। ਸੰਗਤਾਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਇਸ ਅਸਥਾਨ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸੇਵਾਵਾਂ ਚਲ ਰਹੀਆਂ ਹਨ। ਇਮਾਰਤ ਦੇ ਲੈਂਟਰ ਲਈ ਹੋਈ ਸਟਰਿੰਗ ਤੋਂ ਹਵਾ ਦੇ ਤੇਜ਼ ਬੁੱਲੇ ਨਾਲ ਕੁਝ ਪਲੇਟਾਂ ਥੱਲੇ ਬੈਠੀਆਂ ਸੰਗਤਾਂ ਤੇ ਡਿੱਗਣ ਨਾਲ ਇਹ ਘਟਨਾ ਵਾਪਰੀ ਹੈ।
ਉਨ੍ਹਾਂ ਅਕਾਲ ਚਲਾਣਾ ਕਰਨ ਵਾਲੀਆਂ ਬੀਬੀਆਂ ਨਮਿਤ ਕਰਤਾ ਪੁਰਖੁ ਅੱਗੇ ਅਰਦਾਸ ਕੀਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਇਸ ਘਟਨਾ ਤੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਹੈ। ਬਾਬਾ ਭੂਰੀਵਾਲਿਆਂ ਨੇ ਮਨੁੱਖੀ ਹਮਦਰਦੀ ਵਜੋਂ ਅਕਾਲ ਚਲਾਣਾ ਕਰਨ ਵਾਲੀਆਂ ਬੀਬੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਸੇ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡੀਨ ਡਾ ਏ ਪੀ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਮਾਹਰ ਡਾਕਟਰ ਜ਼ਖਮੀਆਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇਲਾਜ ਵਿਚ ਕਿਸੇ ਤਰ੍ਹਾਂ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਸ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ ਸਾਹਬਾਜ਼ ਸਿੰਘ, ਮੀਤ ਸਕੱਤਰ ਸ ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ ਮੇਜ਼ਰ ਸਿੰਘ, ਈਐਨਟੀ ਸਰਜਨ ਡਾ ਜਸਕਰਨ ਸਿੰਘ, ਐਕਸੀਅਨ ਸ ਸੁਖਜਿੰਦਰ ਸਿੰਘ, ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਦੇ ਮੈਨੇਜਰ ਸ ਜਤਿੰਦਰਪਾਲ ਸਿੰਘ ਸਮੇਤ ਹੋਰ ਹਾਜ਼ਰ ਸਨ।

Have something to say? Post your comment

 
 
 
 

ਪੰਜਾਬ

ਮਹਾਰਾਜਾ ਰਣਜੀਤ ਸਿੰਘ ਦੀ ਸਤਵੀ ਪੀੜੀ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਸੱਦਾ  ਸਤਿਕਾਰ ਐਕਟ ਵਿਚਲੀਆਂ ਤਰੁਟੀਆਂ ਨੂੰ ਦੂਰ ਕਰਨ ਲਈ ਪੰਥ ਦਾ ਸਾਥ ਦੇਣ

ਖ਼ਾਲਸਾ ਕਾਲਜ ਵਿਚ ਬੀਏ ਦੇ ਚੌਥੇ ਸਮੈਸਟਰ ਦੀ ਹਿਸਟਰੀ ਆਫ ਪੰਜਾਬ ਦੀ ਪ੍ਰੀਖਿਆ ਹੋਇਆ ਸਿੱਖ ਇਤਿਹਾਸ ਦਾ ਘਾਣ

ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹੋਏ ਹਾਦਸੇ ਤੇ ਬਾਬਾ ਬਲਬੀਰ ਸਿੰਘ ਨੇ ਦੁੱਖ ਪ੍ਰਗਟਾਇਆ

ਗੁਰਦੁਆਰਾ ਸ਼ਹੀਦ ਗੰਜ ਵਿਖੇ ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਤੇ ਜਖਮੀਆਂ ਦਾ ਇਲਾਜ ਕਰੇਗੀ ਮੁਫਤ ਸ਼੍ਰੋਮਣੀ ਕਮੇਟੀ

ਗੈਂਗਸਟਰਾਂ ਤੇ ਵਾਰ ਦਾ 124ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਈਂ ਛਾਪੇਮਾਰੀ; 269 ਗ੍ਰਿਫ਼ਤਾਰ

ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਬਠਿੰਡਾ ਨੂੰ ਆਧੁਨਿਕ ਸ਼ਹਿਰ ਵਿਚ ਬਦਲਿਆ: ਸੁਖਬੀਰ ਸਿੰਘ ਬਾਦਲ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਕਰਾਟੇ ’ਚ ਸ਼ਾਨਦਾਰ ਪ੍ਰਦਰਸ਼ਨ

ਪਿੰਡ ਕੁੱਬਾ ਦੇ ਗੁਰਦੁਆਰਾ ਸਿੰਘ ਪੁਰਾ ਸਾਹਿਬ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਵਿੱਚ ਨਿੰਦਾ

ਸਰਕਾਰ ਦੁਆਰਾ ਪਾਸ ਕਾਨੂੰਨ ਵਿਚਲੀਆਂ ਊਣਤਾਈਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਪ੍ਰਚਾਰਕਾਂ ਦੀ ਵੱਡੀ ਜ਼ੁੰਮੇਵਾਰੀ- ਐਡਵੋਕੇਟ ਧਾਮੀ