ਪੰਜਾਬ

ਖ਼ਾਲਸਾ ਕਾਲਜ ਵਿਚ ਬੀਏ ਦੇ ਚੌਥੇ ਸਮੈਸਟਰ ਦੀ ਹਿਸਟਰੀ ਆਫ ਪੰਜਾਬ ਦੀ ਪ੍ਰੀਖਿਆ ਹੋਇਆ ਸਿੱਖ ਇਤਿਹਾਸ ਦਾ ਘਾਣ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 24, 2026 09:20 PM


ਅੰਮ੍ਰਿਤਸਰ - ਮੋਢੀ ਸਿੱਖ ਵਿਦਿਅਕ ਸੰਸਥਾ ਮੰਨੀ ਜਾਂਦੀ ਖ਼ਾਲਸਾ ਕਾਲਜ ਵਲੋ ਬੀਏ ਦੇ ਚੌਥੇ ਸਮੈਸਟਰ ਦੇ ਹਿਸਟਰੀ ਆਫ ਪੰਜਾਬ ਦੀ ਪ੍ਰੀਖਿਆ ਵਿਚ ਸਿੱਖ ਇਤਿਹਾਸ ਦਾ ਘਾਣ ਕਰਦਿਆਂ ਅਜੀਬੋ ਗਰੀਬ ਪ੍ਰਸ਼ਨ ਪੁੱਛ ਕੇ ਨਵੇਕਲਾ ਇਤਿਹਾਸ ਰਚਿਆ ਹੈ। ਕਾਲਜ ਦੇ ਵਲੋ ਬੀਏ ਸਮੈਸਟਰ ਚਾਰ ਦੇ ਲਈ ਕਰਵਾਈ ਜਾ ਰਹੀ ਪ੍ਰੀਖਿਆ ਵਿਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਫਾਂਸੀ ਦਿੱਤੇ ਜਾਣ ਬਾਰੇ ਸਵਾਲ ਕਰਕੇ ਤਹਿਲਕਾ ਮਚਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਸਿੱਖਾਂ ਦੀ ਪਲੇਠੀ ਵਿਦਿਅਕ  ਸੰਸਥਾ ਖ਼ਾਲਸਾ ਕਾਲਜ ਵਿਖੇ ਬੀਏ ਸਮੈਸਟਰ ਚੌਥਾ ਲਈ ਹਿਸਟਰੀ ਆਫ ਪੰਜਾਬ ਦਾ ਪੇਪਰ ਲਿਆ ਜਾ ਰਿਹਾ ਸੀ। ਪੇਪਰ ਵਿਚ ਸਵਾਲ ਨੰਬਰ ਛੇ ਵਿਚ ਸਵਾਲ ਪੁਛਿਆ ਗਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਜਹਾਗੀਰ ਵਲੋ ਫਾਂਸੀ ਕਿਉ ਦਿੱਤੀ ਗਈ। ਇਥੇ ਹੀ ਬਸ ਨਹੀ ਸਵਾਲ ਨੰਬਰ ਗਿਆਰਾ ਵਿਚ ਪੁਛਿਆ ਗਿਆ ਕਿ ਔਰੰਗਜੇਬ ਨੇ ਗੁਰੂ ਤੇਗ ਬਾਹਦਰ ਜੀ ਨੂੰ ਫਾਂਸੀ ਕਿਉ ਦਿੱਤੀ। ਪੇਪਰ ਵਿਚ ਪੁੱਛੇ ਇਨਾ ਸਵਾਲਾਂ ਕਾਰਨ ਵਿਦਿਆਰਥੀਆਂ ਵਿਚ ਚਰਚਾ ਸ਼ੁਰੂ ਹੋ ਗਈ।

ਖ਼ਾਲਸਾ ਕਾਲਜ ਪ੍ਰਬੰਧ ਨੇ ਪਤਾ ਲਗਦੇ ਸਾਰ ਹੀ ਪ੍ਰਸ਼ਨ ਪੱਤਰ ਤੁਰੰਤ ਵਿਦਿਆਰਥੀਆਂ ਪਾਸੋ ਵਾਪਸ ਲੈ ਲਿਆ।ਕਾਲਜ ਪ੍ਰਬੰਧ ਵਲੋ ਇਸ ਸੰਬਧੀ ਇਕ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਵਲੋ ਧਿਆਨ ਵਿਚ ਲਿਆਂਦੇ ਜਾਣ ਤੋ ਬਾਅਦ ਸਿੱਖ ਗੁਰੂ ਸਾਹਿਬਾਨ ਬਾਰੇ ਅਜਿਹੀ ਅਸੰਵੇਦਨਸ਼ੀਲ ਤੇ ਅਸਵਿਕਾਰ ਕਰਨਯੌਗ ਸ਼ਬਦਾਵਲੀ ਵਰਤਣ ਤੇ ਕੰਟਰੋਲਰ ਪ੍ਰੀਖਿਆ ਨੇ ਪੇਪਰ ਸੈਂਟਰ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਹੈ।ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ ਕੰਟਰੋਲਰ ਪੀ੍ਰਖਿਆ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਯੂਜੀਸੀ, ਯੂਨੀਵਰਸਿਟੀ ਦੇ ਨਿਯਮਾਂ ਤੇ ਪੇਪਰ ਦੀ ਸੀਕ੍ਰੇਸੀ ਨੂੰ ਧਿਆਨ ਵਿਚ ਰਖ ਕੇ ਪੇਪਰ ਸੈਂਟਰਾਂ ਨੂੰ ਪ੍ਰਸ਼ਨ ਪੱਤਰ ਵੇਲੇ ਭੇਜੀਆਂ ਜਾਣ ਵਾਲੀਆਂ ਹਦਾਇਤਾਂ ਵਿਚ ਸਖਤੀ ਨਾਲ ਲਿਖਣ ਕਿ ਗੁਰੂ ਸਾਹਿਬਾਨ ਤੇ ਸਿੱਖ ਧਰਮ ਪ੍ਰਤੀ ਪੂਰਨ ਸ਼ਰਧਾ ਵਾਲੀ ਸ਼ਬਦਾਵਲੀ ਵਰਤਣੀ ਯਕੀਨੀ ਬਣਾਉਣ।

Have something to say? Post your comment

 
 
 
 

ਪੰਜਾਬ

ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਹਾਰਾਜਾ ਰਣਜੀਤ ਸਿੰਘ ਦੀ ਸਤਵੀ ਪੀੜੀ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਸੱਦਾ  ਸਤਿਕਾਰ ਐਕਟ ਵਿਚਲੀਆਂ ਤਰੁਟੀਆਂ ਨੂੰ ਦੂਰ ਕਰਨ ਲਈ ਪੰਥ ਦਾ ਸਾਥ ਦੇਣ

ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਵਾਪਰੀ ਮੰਦਭਾਗੀ ਘਟਨਾ- ਸ਼ਟਰਿੰਗ ਡਿਗਣ ਕਾਰਨ 2 ਔਰਤਾਂ ਦੀ ਮੌਤ, 8 ਜ਼ਖਮੀ

ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹੋਏ ਹਾਦਸੇ ਤੇ ਬਾਬਾ ਬਲਬੀਰ ਸਿੰਘ ਨੇ ਦੁੱਖ ਪ੍ਰਗਟਾਇਆ

ਗੁਰਦੁਆਰਾ ਸ਼ਹੀਦ ਗੰਜ ਵਿਖੇ ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਤੇ ਜਖਮੀਆਂ ਦਾ ਇਲਾਜ ਕਰੇਗੀ ਮੁਫਤ ਸ਼੍ਰੋਮਣੀ ਕਮੇਟੀ

ਗੈਂਗਸਟਰਾਂ ਤੇ ਵਾਰ ਦਾ 124ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਈਂ ਛਾਪੇਮਾਰੀ; 269 ਗ੍ਰਿਫ਼ਤਾਰ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਾਪਰੀ ਘਟਨਾ ’ਤੇ ਹਮਦਰਦੀ ਪ੍ਰਗਟ

ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਬਠਿੰਡਾ ਨੂੰ ਆਧੁਨਿਕ ਸ਼ਹਿਰ ਵਿਚ ਬਦਲਿਆ: ਸੁਖਬੀਰ ਸਿੰਘ ਬਾਦਲ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਕਰਾਟੇ ’ਚ ਸ਼ਾਨਦਾਰ ਪ੍ਰਦਰਸ਼ਨ

ਪਿੰਡ ਕੁੱਬਾ ਦੇ ਗੁਰਦੁਆਰਾ ਸਿੰਘ ਪੁਰਾ ਸਾਹਿਬ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਵਿੱਚ ਨਿੰਦਾ