ਮਹਾਰਾਜਾ ਰਣਜੀਤ ਸਿੰਘ ਦੀ ਸਤਵੀ ਪੀੜੀ ਦੇ ਵਾਰਸ ਡਾ ਜਸਵਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਸਤਿਕਾਰ ਐਕਟ ਵਿਚਲੀਆਂ ਤਰੁਟੀਆਂ ਨੂੰ ਦੂਰ ਕਰਨ ਲਈ ਕਿਸਾਨ ਮੋਰਚੇ ਦੀ ਤਰਜ ਤੇ ਪੰਥ ਦਾ ਸਾਥ ਦੇਣ। ਅੱਜ ਜਾਰੀ ਬਿਆਨ ਵਿਚ ਡਾ ਜਸਵਿੰਦਰ ਸਿੰਘ ਨੇ ਕਿਹਾ ਕਿ ਜਦ ਕਿਸਾਨਾਂ ਤੇ ਬਿਪਤਾ ਪਈ ਸੀ ਤੇ ਸਿੰਘੂ ਬਾਰਡਰ ਤੇ ਕਿਸਾਨ ਮੋਰਚਾ ਲਾ ਕੇ ਬੈਠੇ ਸਨ ਤਾਂ ਪੰਥਕ ਜਥੇਬੰਦੀਆਂ ਨੇ ਕਿਸਾਨਾਂ ਦੀ ਮਦਦ ਕੀਤੀ ਸੀ ਅੱਜ ਸਤਿਕਾਰ ਐਕਟ ਵਿਚਲੀਆਂ ਤਰੁਟੀਆਂ ਵਿਚ ਸੋਧ ਕਰਨ ਲਈ ਪੰਥ ਨੂੰ ਸਾਥ ਦੀ ਲੋੜ ਹੈ ਤਾਂ 27 ਦੇ ਕਰੀਬ ਕਿਸਾਨਾਂ ਦੇ ਲਈ ਕੰਮ ਕਰਦੀਆਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਵੀ ਪੰਥ ਦਾ ਸਾਥ ਦੇਣ। ਡਾ ਜਸਵਿੰਦਰ ਸਿੰਘ ਨੇ ਕਿਹਾ ਕਿ ਜਿਸ ਤਰਾਂ ਨਾਲ ਖੇਤੀ ਕਾਨੂੰਨ ਵਿਚ ਕਈ ਤੁਰਟੀਆਂ ਸਨ ਤੇ ਕਿਸਾਨਾਂ ਨੇ ਉਸ ਬਿਲ ਨੂੰ ਨਾਮਜੂੰਰ ਕਰ ਦਿੱਤਾ ਸੀ ਹੁਣ ਉਸੇ ਤਰਜ ਤੇ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਣਾਇਆ ਹੈ।ਇਸ ਵਿਚ ਵੀ ਕਈ ਮੱਦਾ ਅਜਿਹੀਆਂ ਹਨ ਜੋ ਪੰਥ ਪ੍ਰਵਾਨ ਨਹੀ ਕਰਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਨਸਲ ਤੇ ਫਸਲ ਸੁਰਖਿਅਤ ਸਨ। ਰਾਜਨੀਤਕ ਪਾਰਟੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਸ਼ਾ਼ਸਨ ਕਾਲ ਦੇਣ ਦੇ ਦਮਗੱਜੇ ਤਾਂ ਮਾਰਦੀਆਂ ਹਨ ਪਰ ਹੁਣ ਨਾ ਤਾਂ ਨਸਲ ਸੁਰਖਿਅਤ ਹੈ ਤੇ ਨਾਹੀ ਫਸਲ ਸੁਰਖਿਅਤ ਹੈ।ਦੋਹਾਂ ਤੇ ਖਤਰਾ ਮੰਡਰਾ ਰਿਹਾ ਹੈ। ਡਾ ਜਸਵਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਰਾਜ ਵਾਸੀਆਂ ਦੇ ਕੋਲ ਜਾ ਕੇ ਮਸਲੇ ਸੁਣ ਕੇ ਤੇ ਮੌਕੇ ਤੇ ਹੀ ਹਲ ਕਢਦਾ ਸੀ ਪਰ ਅੱਜ ਅਜਿਹਾ ਨਹੀ ਹੈ।