ਪੰਜਾਬ

ਭਾਈ ਅਮਰੀਕ ਸਿੰਘ ਦੇ ਨਾਲ ਖ਼ਾਲਸਾ ਕਾਲਜ ਵਿਚ ਬਿਤਾਏ ਪਲ ਅੱਜ ਵੀ ਮੇਰੀਆਂ ਸੁਨਹਿਰੀ ਯਾਦਾ -ਅਮਰਜੀਤ ਸਿੰਘ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 09, 2026 07:36 PM

ਭਾਈ ਅਮਰੀਕ ਸਿੰਘ ਦੇ ਨਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਣ ਵਾਲੇ ਸ੍ਰ ਅਮਰਜੀਤ ਸਿੰਘ ਨੇ ਫਖਰ ਨਾਂਲ ਕਿਹਾ ਕਿ ਭਾਈ ਅਮਰੀਕ ਸਿੰਘ ਦੇ ਨਾਲ ਖ਼ਾਲਸਾ ਕਾਲਜ ਵਿਚ ਬਿਤਾਏ ਪਲ ਅੱਜ ਵੀ ਮੇਰੀਆਂ ਸੁਨਹਿਰੀ ਯਾਦਾ ਦਾ ਹਿੱਸਾ ਹਨ।
ਉਸ ਕੌਮੀ ਪ੍ਰਵਾਨੇ ਨੂੰ ਯਾਦ ਕਰਕੇ ਮਨ ਅੱਜ ਵੀ ਭਰਦਾ ਹੈ ਤੇ ਅੱਖਾਂ ਵਿਚੋ ਆਪ ਮੁਹਾਰੇ ਹੰਝੂ ਨਿਕਲ ਆਉਦੇ ਹਨ। ਸ੍ਰ ਅਮਰਜੀਤ ਸਿੰਘ ਨੇ ਦਸਿਆ ਕਿ ਉਹ ਤੇ ਭਾਈ ਅਮਰੀਕ ਸਿੰਘ 1974 ਤੋ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਦੇ ਰਹੇ। ਉਹ ਉਨੀ ਦਿਨੀ ਕਾਲਜ ਹੋਸਟਲ ਵਿਚ ਰਹਿੰਦੇ ਸਨ ਤੇ ਭਾਈ ਅਮਰੀਕ ਸਿੰਘ ਖ਼ਾਲਸਾ ਕਾਲਜ ਦੇ ਗੁਰਦਵਾਰਾ ਸਾਹਿਬ ਦੇ ਇਕ ਕਮਰੇ ਵਿਚ ਰਿਹਾਇਸ਼ ਰਖਦੇ ਸਨ। ਭਾਈ ਅਮਰੀਕ ਸਿੰਘ ਦੇ ਸੁਭਾਅ ਬਾਰੇ ਗਲ ਕਰਦਿਆਂ ਸ੍ਰ ਅਮਰਜੀਤ ਸਿੰਘ ਨੇ ਦਸਿਆ ਕਿ ਭਾਈ ਸਾਹਿਬ ਰਾਜਨੀਤੀ ਤੋ ਨਿਰਲੇਪ ਸਨ ਤੇ ਉਨਾਂ ਦਾ ਸੁਭਾਅ ਬੇਹਦ ਸਾਦਾ ਸੀ। ਕਾਲਜ ਤੋ ਬਾਅਦ ਵੀ ਕਈ ਵਾਰ ਅਸੀ ਮਿਲਦੇ ਰਹੇ ਤੇ ਉਨਾਂ ਨੂੰ ਅਕਸਰ ਬਾਣੀ ਪੜਦਿਆਂ ਸਮਾਂ ਲੰਘਾਉਦੇ ਹੀ ਦੇਖਿਆ। ਦੁਨੀਆਵੀ ਗਲਾਂ ਵਲ ਉਹ ਘੱਟ ਹੀ ਧਿਆਨ ਦਿੰਦੇ ਸਨ। ਸ੍ਰ ਅਮਰਜੀਤ ਸਿੰਘ ਨੇ ਯਾਦਾਂ ਦੀ ਪਿਟਾਰੀ ਖੋਹਲਦਿਆਂ ਦਸਿਆ ਕਿ ਉਨਾਂ ਦੀ ਭਾਈ ਅਮਰੀਕ ਸਿੰਘ ਨਾਲ ਆਖਰੀ ਮੁਲਾਕਾਤ 27 ਮਈ 1984 ਨੂੰ ਲੰਗਰ ਹਾਲ ਦੀ ਛੱਤ ਤੇ ਹੋਈ ਸੀ।ਉਸ ਸਮੇ ਤਕ ਭਾਈ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣ ਚੁੱਕੇ ਸਨ ਤੇ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਬਣ ਚੁੱਕੇ ਸਨ।ਉਨਾਂ ਨੂੰ ਦੇਖ ਕੇ ਮੈ ਹੈਰਾਨ ਸੀ ਕਿ ਜਿਹੜਾ ਵਿਅਕਤੀ ਰਾਜਨੀਤੀ ਤੋ ਦੂਰ ਸੀ ਅੱਜ ਸਿਆਸਤ ਦਾ ਕੇਂਦਰ ਬਣ ਚੁੱਕਾ ਹੈ।ਸ੍ਰ ਅਮਰਜੀਤ ਸਿੰਘ ਨੇ ਦਸਿਆ ਕਿ ਉਸ ਵੇਲੇ ਉਨਾਂ ਦੇ ਨਾਲ ਸ੍ਰ ਹਰਭਜਨ ਸਿੰਘ ਢੱਟ ਵੀ ਹੁਸ਼ਿਆਰਪੁਰ ਤੋ ਆਏ ਸਨ। ਸ੍ਰ ਢੱਟ ਪੰਜਾਬ ਮਸਲੇ ਦੇ ਹਲ ਲਈ ਰਾਜੀਵ ਗਾਂਧੀ ਦਾ ਕੋਈ ਸੁਨੇਹਾ ਲੈ ਕੇ ਆਏ ਸਨ। ਸ੍ਰ ਢੱਟ ਦੀ ਗਲ ਸੁਣ ਕੇ ਭਾਈ ਅਮਰੀਕ ਸਿੰਘ ਨੇ ਉਸ ਨੂੰ ਕਿਹਾ ਕਿ ਹੁਣ ਗਲ ਗਲਬਾਤ ਵਾਲੀ ਸਟੇਜ਼ ਤੋ ਬਹੁਤ ਅਗਾਂਹ ਨਿਕਲ ਚੁੱਕੀ ਹੈ। ਇਹ ਕਹਿ ਕੇ ਭਾਈ ਅਮਰੀਕ ਸਿੰਘ ਨੇ ਸ੍ਰ ਢੱਟ ਨੂੰ ਵਿਦਾਅ ਕੀਤਾ।ਸ੍ਰ ਅਮਰਜੀਤ ਸਿੰਘ ਨੇ ਦਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨੇ ਉਨਾਂ ਦੀ ਬਦਲੀ ਕਰਕੇ ਔਰੰਗਾਬਾਦ ਭੇਜ਼ ਦਿੱਤਾ। 5 ਜ਼ੂਨ 1984 ਨੂੰ ਔਰੰਗਾਬਾਦ ਵਿਖੇ ਹੀ ਪਤਾ ਲੱਗਾ ਕਿ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੈ ਤੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ। ਜਰਨਲ ਸੁਬੇਗ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਅਗਵਾਈ ਹੇਠ ਅਨੇਕਾਂ ਸਿੰਘ ਸ਼ਹੀਦ ਹੋ ਗਏ।ਇਹ ਖ਼ਬਰ ਉਨਾਂ ਲਈ ਅਸਹਿ ਤੇ ਅਕਹਿ ਸੀ।ਉਸ ਦਿਨ ਉਹ ਆਪਣੇ ਪਿਆਰੇ ਮਿੱਤਰ ਭਾਈ ਅਮਰੀਕ ਸਿੰਘ ਨੂੰ ਯਾਦ ਕਰਕੇ ਭੁੱਬਾ ਮਾਰ ਕੇ ਰੋਏ ਸਨ।

 

Have something to say? Post your comment

 
 
 
 

ਪੰਜਾਬ

ਕਿਲਾ ਮੁਬਾਰਕ, ਬਠਿੰਡਾ ਵਿਖੇ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ 12 ਜੂਨ ਨੂੰ: ਬਾਬਾ ਮਹਿਰਾਜ

ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਕਾਰਜਾਂ ਸਬੰਧੀ ਯੋਜਨਾਵਾਂ ਨੂੰ ਅੱਗੇ ਵਧਾਇਆ ਜਾਵੇਗਾ- ਐਡਵੋਕੇਟ ਧਾਮੀ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ

ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ,-ਮੁੱਖ ਮੰਤਰੀ ਭਗਵੰਤ ਮਾਨ

ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਜਿੱਥੇ 2017 ਤੋਂ ਦੇਸ਼ ਭਰ ਵਿੱਚ 93 ਪੇਪਰ ਲੀਕ ਹੋਏ, ਉਥੇ 2022 ਤੋਂ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵੜਿੰਗ ਨੇ ਐਸਵਾਈਐਲ ਅਤੇ ਚੰਡੀਗੜ੍ਹ ਦੇ ਤਬਾਦਲੇ ਦੇ ਮੁੱਦੇ 'ਤੇ ਸੈਣੀ ਨੂੰ ਕੀਤੇ ਸਵਾਲ

ਪੰਜਾਬੀ ਯੂਨੀਵਰਸਿਟੀ ਵੱਲੋਂ ਸਬੰਧਿਤ ਕਾਲਜਾਂ ਲਈ ਐਂਡੋਮੈਂਟ ਫੰਡ ਦੁੱਗਣਾ ਕਰਨ ਦਾ ਫੈਸਲਾ ਬੇਤੁਕਾ : ਛੀਨਾ

ਪੰਜਾਬ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ: ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ