BREAKING NEWS
ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨਪਨਬੱਸ ਦੇ ਬੇੜੇ ਵਿੱਚ 15 ਨਵੀਆਂ ਪ੍ਰੀਮੀਅਮ ਏਅਰਪੋਰਟ ਬੱਸਾਂ ਕੀਤੀਆਂ ਜਾ ਰਹੀਆਂ ਸ਼ਾਮਲ; 5 ਵੋਲਵੋ ਬੱਸਾਂ ਪਦਾ ਹਿਲਾ ਬੇੜਾ ਅੱਜ ਰਵਾਨਾ: ਹਰਪਾਲ ਸਿੰਘ ਚੀਮਾਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇਜਿੱਥੇ 2017 ਤੋਂ ਦੇਸ਼ ਭਰ ਵਿੱਚ 93 ਪੇਪਰ ਲੀਕ ਹੋਏ, ਉਥੇ 2022 ਤੋਂ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ: ਪ੍ਰੋ. ਜਸਵੰਤ ਸਿੰਘ ਗੱਜਣਮਾਜਰਾਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਨੈਸ਼ਨਲ

ਹੈਨਰੀ ਨੋਵਾਕ ਨੂੰ ਇਨਸਾਫ਼ ਦਿਵਾਉਣ ਲਈ ਪਟੀਸ਼ਨ ਸ਼ੁਰੂ, ਭਾਈ ਦਬਿੰਦਰਜੀਤ ਸਿੰਘ ਦੀ ਲੋਕਾਂ ਨੂੰ ਵੱਧ ਤੋਂ ਵੱਧ ਸਾਈਨ ਕਰਨ ਦੀ ਅਪੀਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 09, 2026 09:05 PM

ਨਵੀਂ ਦਿੱਲੀ- ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਭਾਈ ਦਬਿੰਦਰਜੀਤ ਸਿੰਘ ਵੱਲੋਂ 18 ਸਾਲਾ ਹੈਨਰੀ ਨੋਵਾਕ ਦੀ ਮੌਤ ਸਬੰਧੀ ਇੱਕ ਕਾਨੂੰਨੀ ਜਨਤਕ ਜਾਂਚ ਦੀ ਮੰਗ ਕਰਦਿਆਂ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਹੈਨਰੀ ਨੋਵਾਕ ਦੀ ਮੌਤ ਸਿਰਫ਼ ਇੱਕ ਪਰਿਵਾਰ ਲਈ ਨਹੀਂ, ਸਗੋਂ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ, ਹੋਰ ਸੰਬੰਧਿਤ ਏਜੰਸੀਆਂ ਅਤੇ ਨਿਆਂ ਪ੍ਰਣਾਲੀ ਦੀ ਭੂਮਿਕਾ ਬਾਰੇ ਕਈ ਗੰਭੀਰ ਸਵਾਲ ਖੜ੍ਹੇ ਹੋਏ ਹਨ, ਜਿਨ੍ਹਾਂ ਦੀ ਨਿਰਪੱਖ ਅਤੇ ਖੁੱਲ੍ਹੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਘਟਨਾ ਦੌਰਾਨ ਅਤੇ ਉਸ ਤੋਂ ਬਾਅਦ ਅਪਣਾਈਆਂ ਗਈਆਂ ਪ੍ਰਕਿਰਿਆਵਾਂ ਵਿੱਚ ਕਈ ਅਜਿਹੀਆਂ ਕਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਕਾਰਨ ਲੋਕਾਂ ਦਾ ਭਰੋਸਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੱਚਾਈ ਸਾਹਮਣੇ ਲਿਆਉਣ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਇੱਕ ਸੁਤੰਤਰ ਜਨਤਕ ਜਾਂਚ ਬਹੁਤ ਜ਼ਰੂਰੀ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਮੁੱਖ ਮੈਂਬਰ ਭਾਈ ਦਬਿੰਦਰਜੀਤ ਸਿੰਘ ਬੀਪੀਓ ਨੇ ਇਹ ਵੀ ਕਿਹਾ ਕਿ ਸਾਊਥਹੈਂਪਟਨ ਕ੍ਰਾਊਨ ਕੋਰਟ ਵਿੱਚ ਚੱਲੇ ਮੁਕੱਦਮੇ ਦੌਰਾਨ ਸਿੱਖ ਧਰਮ ਦੇ ਪਵਿੱਤਰ ਕਿਰਪਾਨ ਨੂੰ ਵਿਵਾਦਾਂ ਵਿੱਚ ਘਸੀਟਿਆ ਗਿਆ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਧਾਰਮਿਕ ਪ੍ਰਤੀਕ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਸਮਾਜਿਕ ਸਦਭਾਵਨਾ ਲਈ ਠੀਕ ਨਹੀਂ ਹੈ। ਉਨ੍ਹਾਂ ਸਾਰੇ ਇਨਸਾਫ਼-ਪਸੰਦ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਪਟੀਸ਼ਨ 'ਤੇ ਦਸਤਖ਼ਤ ਕਰਕੇ ਆਪਣਾ ਸਮਰਥਨ ਦੇਣ ਅਤੇ ਨਿਆਂ ਦੀ ਇਸ ਆਵਾਜ਼ ਨੂੰ ਮਜ਼ਬੂਤ ਬਣਾਉਣ ਤਾਂ ਜੋ ਹੈਨਰੀ ਨੋਵਾਕ ਦੇ ਪਰਿਵਾਰ ਨੂੰ ਨਿਆਂ ਮਿਲ ਸਕੇ, ਸੰਬੰਧਿਤ ਸੰਸਥਾਵਾਂ ਦੀ ਜਵਾਬਦੇਹੀ ਤੈਅ ਹੋਵੇ ਅਤੇ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਸੁਧਾਰ ਕੀਤੇ ਜਾ ਸਕਣ। ਅੰਤ ਵਿਚ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਪਰਿਵਾਰ ਲਈ ਨਿਆਂ ਦੀ ਲੜਾਈ ਨਹੀਂ, ਸਗੋਂ ਇੱਕ ਅਜਿਹੀ ਪ੍ਰਣਾਲੀ ਦੀ ਮੰਗ ਹੈ ਜੋ ਹਰ ਨਾਗਰਿਕ ਨਾਲ ਨਿਰਪੱਖਤਾ, ਸਤਿਕਾਰ ਅਤੇ ਜਵਾਬਦੇਹੀ ਨਾਲ ਪੇਸ਼ ਆਵੇ।

Have something to say? Post your comment

 
 
 
 

ਨੈਸ਼ਨਲ

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਨੇ

ਸਿੱਖ ਪੰਥ ਦੇ ਗੁਰਪੁਰਬਾਂ ਅਤੇ ਪੰਥਕ ਸਟੇਜਾਂ ਤੋਂ ਬੌਧਿਕ ਅਗਵਾਈ ਹੋਈ ਗਾਇਬ, ਨਾਅਰੇਬਾਜ਼ੀ ਨੇ ਲੈ ਲਈ ਥਾਂ: ਸੰਤ ਮੀਤ ਸਿੰਘ

13 ਸਾਲਾਂ ਬਾਅਦ ਦੂਰ ਹੋਈ ਤਾਰੀਖਾਂ ਦੀ ਦੁਬਿਧਾ, ਸਮੂਹ ਪੰਥ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 18 ਜੂਨ ਨੂੰ ਮਨਾਵੇਗਾ: ਕਾਲਕਾ, ਕਾਹਲੋਂ

ਦੇਹਰਾਦੂਨ ਵਿਖ਼ੇ ਨਿਰਮੋਲ ਗੁਰਮਤਿ ਕੈਂਪ 2026 ਸਫਲਤਾਪੂਰਵਕ ਸੰਪੰਨ, ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ

ਸਰਕਾਰ ਨੂੰ ਆਰਥਿਕ ਸਥਿਤੀ, ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕਰਨ ਲਈ ਸਰਬ-ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ- ਖੜਗੇ

ਇੰਡੀਆ ਬਲਾਕ ਮੀਟਿੰਗ ਤੋਂ ਤਾਮਿਲਨਾਡੂ ਗੈਰਹਾਜ਼ਰ, ਡੀਐਮਕੇ ਗੈਰਹਾਜ਼ਰ, ਟੀਵੀਕੇ ਨੂੰ ਸੱਦਾ ਨਹੀਂ ਦਿੱਤਾ ਗਿਆ

ਹਰਦੀਪ ਸਿੰਘ ਨਿੱਝਰ ਦੇ ਤੀਸਰੇ ਸਲਾਨਾ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਸਮਾਗਮਾਂ ਦਾ ਐਲਾਨ: ਭਾਈ ਤੂਰ, ਭਾਈ ਰੰਧਾਵਾ

ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ ਤੋਂ ਬਾਅਦ ਸਿੱਖਾਂ ਖ਼ਿਲਾਫ਼ ਵਧੀਆਂ ਨਫ਼ਰਤੀ ਘਟਨਾਵਾਂ

ਹੈਨਰੀ ਨੋਵਾਕ ਦੀ ਯਾਦ ਵਿੱਚ ਅਰਦਾਸ ਸਮਾਗਮ 10 ਜੂਨ ਨੂੰ ਗੁਰਦੁਆਰਾ ਕਲਗੀਧਰ, ਸੁਭਾਸ਼ ਨਗਰ ਦਿੱਲੀ ਵਿਖੇ ਹੋਵੇਗਾ: ਸਰਨਾ