BREAKING NEWS
ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨਪਨਬੱਸ ਦੇ ਬੇੜੇ ਵਿੱਚ 15 ਨਵੀਆਂ ਪ੍ਰੀਮੀਅਮ ਏਅਰਪੋਰਟ ਬੱਸਾਂ ਕੀਤੀਆਂ ਜਾ ਰਹੀਆਂ ਸ਼ਾਮਲ; 5 ਵੋਲਵੋ ਬੱਸਾਂ ਪਦਾ ਹਿਲਾ ਬੇੜਾ ਅੱਜ ਰਵਾਨਾ: ਹਰਪਾਲ ਸਿੰਘ ਚੀਮਾਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇਜਿੱਥੇ 2017 ਤੋਂ ਦੇਸ਼ ਭਰ ਵਿੱਚ 93 ਪੇਪਰ ਲੀਕ ਹੋਏ, ਉਥੇ 2022 ਤੋਂ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ: ਪ੍ਰੋ. ਜਸਵੰਤ ਸਿੰਘ ਗੱਜਣਮਾਜਰਾਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਪੰਜਾਬ

ਮਨਪ੍ਰੀਤ ਸਿੰਘ ਇਆਲੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਜਿੰਮੇਵਾਰੀ ਤੋਂ ਭਗੌੜਾ ਹੋਇਆ- ਵਡਾਲਾ/ ਛੋਟੇਪੁਰ

ਕੌਮੀ ਮਾਰਗ ਬਿਊਰੋ | June 09, 2026 09:26 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕੋਰ ਕਮੇਟੀ ਮੈਂਬਰ ਸ ਸੁੱਚਾ ਸਿੰਘ ਛੋਟੇਪੁਰ ਨੇ ਮਨਪ੍ਰੀਤ ਸਿੰਘ ਇਆਲੀ ਦੇ ਬਿਆਨ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਆਲੀ ਦਾ ਵਾਰਿਸ ਪੰਜਾਬ ਦੇ ਚ ਜਾਣ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਤੋ ਸਿਰਜੇ ਪਲੇਟਫਾਰਮ ਨੂੰ ਪਿੱਠ ਦਿਖਾਉਣਾ ਹੈ। ਕਿਉਕਿ 2 ਦਸੰਬਰ ਨੂੰ ਸਿਰਜੇ ਇਸ ਪਲੇਟਫਾਰਮ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਜਿਸ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਗਾਈ ਸੀ, ਉਸਦੇ ਇਆਲੀ ਵੀ ਮੈਂਬਰ ਸਨ। ਇਸ ਪੰਜ ਮੈਂਬਰੀ ਕਮੇਟੀ ਦੁਆਰਾ ਹੋਈ ਭਰਤੀ ਨਾਲ ਹੀ ਅਕਾਲੀ ਦਲ ਪੁਨਰ-ਸੁਰਜੀਤ ਹੋਇਆ ਸੀ। ਉਸ ਭਰਤੀ ਤੋਂ ਬਾਦ ਚੁਣੇ ਹੋਏ ਡੈਲੀਗੇਟਾਂ ਦੁਆਰਾ ਜਰਨਲ ਇਜਲਾਸ ਵਿੱਚ ਜਿਸ ਦਿਨ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਪਾਰਟੀ ਪ੍ਰਧਾਨ ਬਣੇ ਹਨ, ਉਸੇ ਦਿਨ ਤੋਂ ਹੀ ਇਆਲੀ ਪਾਰਟੀ 'ਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ ਕਿ ਮੈਨੂ ਸੀ.ਐੱਮ ਦਾ ਚਿਹਰਾ ਅਨਾਉਂਸ ਕੀਤਾ ਜਾਵੇ। ਉਹਨਾਂ ਦੀ ਸ਼ਰਤ ਨਾ ਮੰਨਣ ਕਰਕੇ ਹੀ ਉਹ ਹਮੇਸ਼ਾਂ ਪਾਰਟੀ ਗਤੀਵਿਧੀਆ ਤੋਂ ਦੂਰੀ ਬਣਾ ਕੇ ਰੱਖਦੇ ਰਹੇ। ਉਹਨਾਂ ਨੇ ਆਪਣੇ ਜਿਲ੍ਹਾ ਲੁਧਿਆਣਾ ਅਤੇ ਮੋਗਾ ਦੇ ਅਹੁਦੇਦਾਰਾਂ ਦੀ ਚੋਣ ਤੱਕ ਵੀ ਨਾ ਕਰਵਾਈ। ਜਦ ਕਿ ਉਹ ਦੂਜੇ ਜਿਲ੍ਹਿਆਂ ਚ ਜਾ ਕੇ ਹੋਰ ਪਾਰਟੀ ਦੀਆਂ ਮੀਟਿੰਗਾਂ ਕਰਦੇ ਦਿਖਾਈ ਦਿੱਤੇ। ਦੋਹਾਂ ਆਗੂਆਂ ਨੇ ਕਿਹਾ ਕਿ ਇਆਲੀ ਦੇ ਇਹ ਇਲਜ਼ਾਮ ਕਿ, "ਪਾਰਟੀ ਨੇ ਮੇਰੇ ਤੋੰ ਕੋਈ ਕੰਮ ਨਹੀਂ ਲਿਆ" ਸਰਾਸਰ ਗਲਤ ਹਨ। ਜਿਹਨਾਂ ਜਿਲ੍ਹਿਆਂ ਚ ਪ੍ਰਧਾਨ ਬਣਾਉਣ ਲਈ ਉਸਦੀ ਬਤੌਰ ਆਬਜ਼ਰਵਰ ਡਿਊਟੀ ਲਗੀ ਸੀ, ਪਾਰਟੀ ਦਫ਼ਤਰ ਵੱਲੋਂ ਵਾਰ ਵਾਰ ਕਹਿਣ ਤੇ ਵੀ ਉਹ ਨਹੀਂ ਨਿਬਾਹੀ। ਪਾਰਟੀ ਵੱਲੋਂ ਇਆਲੀ ਨੂੰ ਤਾਲਮੇਲ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ, ਤਾਲਮੇਲ ਕਮੇਟੀ ਦਾ ਕਨਵੀਨਰ ਬਣ ਗਿਆ, ਪ੍ਰੰਤੂ ਤਾਲਮੇਲ ਕਮੇਟੀ ਦਾ ਕਨਵੀਨਰ ਬਣਨ ਉਪਰੰਤ ਵੀ ਇਆਲੀ ਵੱਲੋ ਕਿਸੇ ਹੋਰ ਪੰਥਕ ਆਗੂ ਜਾਂ ਪੰਥਕ ਧਿਰ ਨਾਲ ਕਦੇ ਤਾਲਮੇਲ ਨਹੀਂ ਕੀਤਾ ਗਿਆ। ਉਲਟਾ ਜਿਸ ਧਿਰ ਨਾਲ ਗੱਲ ਕਰਨ ਗਿਆ ਸੀ, ਅੱਜ ਆਪਣੀ ਪਾਰਟੀ ਛੱਡ ਕੇ ਸਿਆਸੀ ਲਾਹਾ ਲੈਣ ਅਤੇ ਸ਼ੋਹਰਤ ਹਾਸਲ ਕਰਨ ਲਈ ਉਸੇ ਪਾਰਟੀ 'ਚ ਹੀ ਸ਼ਾਮਲ ਹੋ ਗਿਆ।
ਦੋਹਾਂ ਆਗੂਆਂ ਨੇ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਤਾਲਮੇਲ ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਪਾਰਟੀ ਦਾ ਜਰਨਲ ਹਾਊਸ 15 ਮਈ ਨੂੰ ਜਲੰਧਰ ਵਿਖੇ ਬੁਲਾਇਆ ਗਿਆ ਸੀ, ਜਿੱਥੇ ਇਆਲੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਤਾਂ ਕਿ ਆਕੇ ਤਾਲਮੇਲ ਕਮੇਟੀ ਦੀ ਰਿਪੋਰਟ ਪਾਰਟੀ ਨੂੰ ਦੇਵੇ। ਪਰ ਉਹ ਨਹੀਂ ਆਇਆ। ਉਲਟਾ ਇਸਦੇ ਅਗਲੇ ਦਿਨ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਗਠਜੋੜ ਹੀ ਤੋੜ ਦਿੱਤਾ ਗਿਆ ਅਤੇ ਦੋ ਦਿਨ ਬਾਅਦ ਹੀ ਗਿਣੀ ਮਿੱਥੀ ਸਾਜਿਸ਼ ਅਧੀਨ ਇਆਲੀ ਨੇ ਵੀ ਬੇਬੁਨਿਆਦ ਇਲਜ਼ਾਮ ਲਾ ਕੇ ਪਾਰਟੀ ਛੱਡ ਦਿੱਤੀ। ਸਰਕਾਰ ਵੱਲੋ ਵੀ ਇਆਲੀ ਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ ਕਿ ਪੰਥਕ ਏਕਤਾ ਨਾ ਹੋਵੇ। ਇਸੇ ਕਰਕੇ ਜਦੋਂ ਕੋਈ ਤਾਲਮੇਲ ਕਮੇਟੀ ਆਗੂ ਕਿਸੇ ਹੋਰ ਪੰਥਕ ਆਗੂ ਕੋਲ ਜਾਂਦਾ ਤਾਂ ਇਆਲੀ ਵਿਰੋਧ ਕਰਦਾ ਸੀ। ਇਸ ਕਾਰਜ ਲਈ ਸਰਕਾਰ ਵੱਲੋ ਇਕ ਸੀਨੀਅਰ ਅਧਿਕਾਰੀ ਦੀ ਡਿਊਟੀ ਵੀ ਇਯਾਲੀ ਨਾਲ ਲਾਈ ਗਈ ਹੈ ਜੋ ਕਿ ਮੀਟਿੰਗਾਂ ਚ ਵੀ ਹਾਜ਼ਰ ਰਹਿੰਦਾ ਸੀ। ਇਹਨਾਂ ਆਗੂਆਂ ਨੇ ਕਿਹਾ ਕਿ ਇਆਲੀ ਨੇ ਅੱਜ ਜੋ ਇਲਜ਼ਾਮ ਲਾਏ ਹਨ ਉਹ ਸਰਾਸਰ ਗਲਤ ਹਨ। ਇਆਲੀ ਹਮੇਸ਼ਾਂ ਹੀ ਸਿਆਸੀ ਲਾਲਸਾ ਤਹਿਤ ਪਾਰਟੀ ਨੂੰ ਬਦਨਾਮ ਕਰਨ ਅਤੇ ਪੰਥਕ ਏਕਤਾ ਨੂੰ ਰੋਕਣ ਦੇ ਸਰਕਾਰੀ ਏਜੰਡੇ 'ਤੇ ਕੰਮ ਕਰਦੇ ਰਹੇ ਹਨ। ਜਦ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹਮੇਸ਼ਾ ਪੰਥਿਕ ਏਕਤਾ ਨੂੰ ਤਰਜੀਹ ਦਿੱਤੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਵਾਰਿਸ ਪੰਜਾਬ ਦੇ ਵੱਲੋ ਗਠਜੋੜ ਤੋੜਨ ਤੋ ਬਾਅਦ ਵੀ ਪਾਰਟੀ ਪ੍ਰਧਾਨ ਤੇ ਸੀਨੀਅਰ ਲੀਡਰਸ਼ਿਪ ਵੱਲੋ ਪੰਥਕ ਏਕਤਾ ਲਈ ਯਤਨ ਜਾਰੀ ਰੱਖੇ ਹੋਏ ਹਨ। ਇਆਲੀ ਦੀਆ ਇਹਨਾਂ ਸਿਆਸੀ ਕੁਚਾਲਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਮੰਨਣ ਵਾਲਾ ਕੋਈ ਸੱਚਾ ਸਿੱਖ ਕਦੇ ਮੁਆਫ ਨਹੀਂ ਕਰੇਗਾ।

Have something to say? Post your comment

 
 
 
 

ਪੰਜਾਬ

ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਲਈ ਜ਼ਿੰਮੇਵਾਰ ਲੋਕ ਗੁਰਬਾਣੀ ਦੇ ਨਾਂ 'ਤੇ ਵੋਟਾਂ ਨਹੀਂ ਮੰਗ ਸਕਦੇ: ਮੁੱਖ ਮੰਤਰੀ ਭਗਵੰਤ ਮਾਨ

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਨਬੱਸ ਦੇ ਬੇੜੇ ਵਿੱਚ 15 ਨਵੀਆਂ ਪ੍ਰੀਮੀਅਮ ਏਅਰਪੋਰਟ ਬੱਸਾਂ ਕੀਤੀਆਂ ਜਾ ਰਹੀਆਂ ਸ਼ਾਮਲ; 5 ਵੋਲਵੋ ਬੱਸਾਂ ਪਦਾ ਹਿਲਾ ਬੇੜਾ ਅੱਜ ਰਵਾਨਾ: ਹਰਪਾਲ ਸਿੰਘ ਚੀਮਾ

ਕਿਲਾ ਮੁਬਾਰਕ, ਬਠਿੰਡਾ ਵਿਖੇ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ 12 ਜੂਨ ਨੂੰ: ਬਾਬਾ ਮਹਿਰਾਜ

ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਕਾਰਜਾਂ ਸਬੰਧੀ ਯੋਜਨਾਵਾਂ ਨੂੰ ਅੱਗੇ ਵਧਾਇਆ ਜਾਵੇਗਾ- ਐਡਵੋਕੇਟ ਧਾਮੀ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ

ਭਾਈ ਅਮਰੀਕ ਸਿੰਘ ਦੇ ਨਾਲ ਖ਼ਾਲਸਾ ਕਾਲਜ ਵਿਚ ਬਿਤਾਏ ਪਲ ਅੱਜ ਵੀ ਮੇਰੀਆਂ ਸੁਨਹਿਰੀ ਯਾਦਾ -ਅਮਰਜੀਤ ਸਿੰਘ

ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ,-ਮੁੱਖ ਮੰਤਰੀ ਭਗਵੰਤ ਮਾਨ

ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਜਿੱਥੇ 2017 ਤੋਂ ਦੇਸ਼ ਭਰ ਵਿੱਚ 93 ਪੇਪਰ ਲੀਕ ਹੋਏ, ਉਥੇ 2022 ਤੋਂ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ