ਕਾਰੋਬਾਰ

ਹਰਿਆਣਾ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ 2.78 ਲੱਖ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ

September 24, 2018 07:28 PM


ਚੰਡੀਗੜ, - ਹਰਿਆਣਾ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸੂਬੇ ਵਿਚ 2.78 ਲੱਖ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਹੈ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨਵੀਂ ਤਕਨੀਕ ਰਾਹੀਂ ਨੌਜੁਆਨਾਂ ਨੂੰ ਟ੍ਰੇਨਡ ਕਰ ਰਿਹਾ ਹੈ ਤਾਂ ਜੋ ਕੋਰਸ ਕਰਦੇ ਹੀ ਉਨਾਂ ਨੂੰ ਜਾਂ ਤਾਂ ਕੋਈ ਨੌਕਰੀ ਮਿਲ ਸਕੇ ਜਾਂ ਫ਼ਿਰ ਉਹ ਸਵੈ ਦਾ ਕਾਰੋਬਾਰ ਸ਼ੁਰੂ ਕਰ ਸਕਣ| ਉਨਾਂ ਨੇ ਦਸਿਆ ਕਿ ਸਾਲ 1966 ਵਿਚ ਜਦੋਂ ਹਰਿਆਣਾ ਰਾਜ ਬਣਿਆ ਤਾਂ ਉਸ ਸਮੇਂ ਸਿਰਫ਼ 48 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨ ਸਨ ਅਤੇ ਉਨਾਂ ਵਿਚ ਕੁੱਲ 7156 ਮੰਜੂਰ ਸੀਟਾਂ ਸੀ| ਮੌਜੂਦਾ ਵਿਚ ਕੁੱਲ 388 ਸਰਕਾਰੀ ਤੇ ਨਿਜੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਚੱਲ ਰਹੇ 78 ਕਾਰੋਬਾਰ ਕੋਰਸਾਂ ਵਿਚ 99124 ਮੰਜੂਰ ਸੀਟਾਂ ਹਨ| ਭਾਰਤੀ ਸਰਕਾਰ ਵਿਚ ਉਦਯੋਗ ਪਰਿਸ਼ਦ ਰਾਹੀਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਸਿਖਲਾਈ, ਕੋਰਸ, ਸਿਖਲਾਈ ਪ੍ਰਣਾਲੀ ਤੇ ਇੰਸਕਟਰਾਂ ਦੀ ਸਿਖਲਾਈ ਵਿਚ ਰੈਗੂਲਰ ਸੁਧਾਰ ਕੀਤਾ ਜਾ ਰਿਹਾ ਹੈ| ਇਸ ਤੋਂ ਇਲਾਵਾ, ਉਦਯੋਗ ਦੀ ਨਵੀਂ ਮੰਗ ਦੇ ਅਨੁਸਾਰ ਨਵੇਂ ਕਾਰੋਬਾਰੀ ਕੋਰਸ ਵੀ ਸ਼ੁਰੂ ਕੀਤੇ ਗਏ ਹਨ|
ਉਨਾਂ ਨੇ ਦਸਿਆ ਕਿ ਕਿਰਤ ਅਤੇ ਰੁਜਗਾਰ ਮੰਤਰਾਲੇ ਨਵੀਂ ਦਿੱਲੀ ਦੇ ਸਿਖਲਾਈ ਮਹਾ ਡਾਇਰੈਕਟੋਰੇਟ ਵੱਲੋਂ 'ਸਿਖਲਾਈ ਦੀ ਦੋਹਰੀ ਨੀਤੀ' ਸ਼ੁਰੂ ਕੀਤੀ ਗਈ ਹੈ| ਇਸ ਦੇ ਤਹਿਤ ਉਦਯੋਗਾਂ ਨੂੰ ਉਦਯੋਗਿਕ ਸਿਖਲਾਈ ਸੰਸਥਾਨਾਂ ਦੇ ਸਹਿਯੋਗੀ ਵਜੋ ਟ੍ਰੇਨੀ ਨੂੰ ਉਸ ਦੇ ਨੇੜਲੇ ਥਾਂ 'ਤੇ ਉਦਯੋਗਾਂ ਵਿਚ ਸਿਖਲਾਈ ਕਰਾਈ ਜਾਵੇਗੀ| ਉਨਾਂ ਨੇ ਦਸਿਆ ਕਿ ਇਸ ਦੇ ਤਹਿਤ 16 ਕਾਰੋਬਾਰਾਂ ਵਿਚ ਸਿਖਲਾਈ ਦਿੱਤੀ ਜਾਵੇਗੀ|
ਉਨਾਂ ਨੇ ਦਸਿਆ ਕਿ ਹਰਿਆਣਾ ਵਿਚ ਸਰਕਾਰੀ ਤੇ ਨਿਜੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਲਗਾਤਾਰ ਤੀਸਰੀ ਵਾਰ ਆਨਲਾਇਨ ਸੁਝਾਅ-ਕਮ-ਦਾਖਲਾ ਕੀਤਾ ਹੈ| ਦੋ ਨਵੇਂ ਕਾਰੋਬਾਰ ਕੋਰਸ 'ਮਿੱਟੀ ਟੇਸਟਿੰਗ ਅਤੇ ਫ਼ਸਲ ਤਕਨੀਸ਼ੀਅਨ' ਅਤੇ 'ਭੌ-ਸੂਚਨਾ ਸਹਾਇਕ' ਸ਼ੁਰੂ ਕੀਤੇ ਗਏ ਹਨ| ਉਨਾਂ ਨੇ ਇਹ ਵੀ ਦਸਿਆ ਕਿ ਹਰਿਆਣਾ ਕੌਸ਼ਲ ਵਿਕਾਸ ਨਿਗਮ ਦੇ ਤਹਿਤ ਰਾਜ ਵਿਚ ਵੱਖ-ਵੱਖ ਕਾਰੋਬਾਰ ਖੇਤਰਾਂ ਵਿਚ 65 ਹਜਾਰ ਤੋਂ ਵੱਧ ਟ੍ਰੇਨੀਆਂ ਨੂੰ ਸਿਖਲਾਈ ਦਿੱਤੀ ਗਈ ਹੈ|
ਉਨਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਜਿੱਥੇ 21, 000 ਟ੍ਰੇਨੀਆਂ ਨੁੰ ਸਿਖਲਾਈ ਕਰਨ ਦਾ ਟੀਚਾ ਹੈ, ਉੱਥੇ ਹਰਿਆਣਾ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ 2.78 ਲੱਖ ਤੋਂ ਵੱਧ ਟ੍ਰੇਨੀਆਂ ਨੂੰ ਟ੍ਰੇਨਡ ਕੀਤੇ ਜਾਣ ਦਾ ਟੀਚਾ ਹੈ

Have something to say? Post your comment

 

ਕਾਰੋਬਾਰ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ

ਈਜ਼ ਆਫ਼ ਡੂਇੰਗ ਬਿਜਨਸ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਨ : ਮਨਮੀਤ ਕੇ ਨੰਦਾ

ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼  ਲਿਮਟਿਡ ਨੇ ਨਵਾਂ ਪ੍ਰੋਜੈਕਟ 'ਹੈਮਪਟਨ ਅਸਟੇਟਸ' ਕੀਤਾ ਲਾਂਚ

ਨਿਊ ਚੰਡੀਗੜ੍ਹ ਵਿਖੇ ਖੁੱਲ੍ਹੀ ਪੰਜਾਬੀ ਰਸੋਈ ਦਾ ਮਲੋਆ ਵੱਲੋਂ ਉਦਘਾਟਨ   

ਸਕੈਚਰਜ਼ ਕਮਿਊਨਿਟੀ ਗੋਲ ਚੈਲੇਂਜ ਇੱਕ ਨੇਕ ਕਾਰਜ ਦੇ ਸਮਰਥਨ ਦੇ ਉਦੇਸ਼ ਨਾਲ ਪਹੁੰਚਿਆ ਚੰਡੀਗੜ੍ਹ

ਅਜੈਪਾਲ ਸਿੰਘ ਬੰਗਾ ਹੈਦਰਾਬਾਦ ਪਬਲਿਕ ਸਕੂਲ ਦੇ ਉੱਘੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ

ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਨੇ 41 ਵਿਦਿਆਰਥੀਆਂ ਲਈ 30,000 ਰੁਪਏ ਵਜ਼ੀਫ਼ਾ ਦੇਣ ਦਾ ਕੀਤਾ ਐਲਾਨ

ਸ਼ੇਅਰ ਮਾਰਕੀਟ ਲਹੂ ਲੁਹਾਨ ਸੈਂਸੈਕਸ 1000 ਅੰਕਾਂ ਤੋਂ ਵੱਧ ਟੁੱਟਿਆ

ਐੱਸ ਯੂ ਓ ਗਲੋਬਲ ਦਾ ਗੋਲਡਨ ਵੀਜ਼ਾ, ਉਦਮੀ ਅਤੇ ਵਪਾਰਕ ਵੀਜ਼ਾ - ਇਕ ਸੁਨਹਿਰੀ ਮੌਕਾ