ਅੰਮ੍ਰਿਤਸਰ "ਦਾ ਬਾਓਸਕੋਪੀ ਗਲੋਬਲ ਫਿਲਮ ਫੈਸਟੀਵਲ ਅੱਜ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 3 ਰੋਜਾ ਫਿਲਮ ਫੈਸਟੀਵਲ ਦਾ ਅਗਾਜ਼ ਹੋ ਚੁਕਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਚੁਣੀਆਂ ਗਈਆਂ ਫ਼ਿਲਮਾਂ, ਦਸਤਾਵੇਜੀ ਫਿਲਮ , ਤੇ ਗੀਤਾਂ ਨੂੰ ਲੋਕਾਂ ਨੂੰ ਵਿਖਾਇਆ ਜਾਵੇਗਾ !
ਅੱਜ ਇਸ ਫਿਲਮ ਦੀ ਸ਼ਰੂਵਾਤ ਪੰਜਾਬੀ ਗੀਤ ਜਿੰਮੇਵਾਰੀਆਂ ਨੂੰ ਵਿਖਾ ਕੇ ਕੀਤੀ ਗਈ ਇਸ ਦੌਰਾਨ ਬਹੁਤ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਫਿਲਮ ਫੈਸਟੀਵਲ ਦੀ ਸ਼ਰੂਵਾਤ ਵਿੱਚ ਸ਼ਿਰਕਤ ਕੀਤੀ ! ਪੰਜਾਬੀ ਗੀਤ ਜਿੰਮੇਵਾਰੀਆਂ ਜੋ ਕੇ ਨਸ਼ਿਆਂ ਦੇ ਵਿਰੁੱਧ ਹੈ ਫਿਲਮ ਫੈਸਟੀਵਲ ਵਿੱਚ ਇਹੋ ਜਿਹੇ ਗੀਤ ਨੇ ਨਾਲ ਸ਼ੁਰੂ ਕਰਨਾ ਲੋਕ ਦੇ ਲਈ ਇੱਕ ਚੰਗਾ ਸੰਦੇਸ਼ ਹੈ ! ਅੱਜ ਫਿਲਮ ਫੈਸਟੀਵਲ ਦੀ ਸ਼ਰੂਵਾਤ ਦੇ ਦੋਰਾਨ ਪੰਜਾਬੀ ਫ਼ਿਲਮ ਦੀ ਸ਼ਾਨ ਬਹੁਤ ਵਧੀਆਂ ਅਦਾਕਾਰ ਸ਼ਵਿੰਦਰ ਮਾਹਲ ਸੀਨੀਅਰ ਪੱਤਰਕਾਰ ਬਲਜੀਤ ਪਵਾਰ, ਦਲਜੀਤ ਅਰੋੜਾ, ਅਰਵਿੰਦਰ ਭੱਟੀ ਮਜੂਦ ਸਨ !