ਟ੍ਰਾਈਸਿਟੀ

ਖਰੜ ਵਿੱਚ ਨਿੱਜੀ ਰੰਜਿਸ਼ ਦੇ ਚੱਲਦਿਆਂ ਕੁੱਝ ਵਿਅਕਤੀਆਂ ਵਲੋਂ ਸੀ ਏ ਦੇ ਘਰ ਤੇ ਕੀਤੀ ਫਾਇਰਿੰਗ - ਘਰ ਅੰਦਰ ਦਾਖਿਲ ਹੋਕੇ ਕੀਤੀ ਮਾਰਕੁੱਟ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | September 17, 2020 08:41 PM


ਖਰੜ :-- ਖਰੜ ਦੇ ਜਨਤਾ ਚੌਂਕ ਨੇੜੇ ਰਹਿੰਦੇ ਅਰੁਣ ਕੁਮਾਰ ਸ਼ਰਮਾ ( ਸੀ ਏ) ਦੇ ਘਰ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਤੜਕਸਾਰ ਕਰੀਬ ਟੀਨ ਬਜੇ ਉਨ੍ਹਾਂ ਦੇ ਘਰ ਤੇ ਅੰਨ੍ਹੇਵਾਹ ਗੋਲੀਆਂ ਚਲਾ ਉਨਾਂ ਨਾਲ ਕੁੱਟਮਾਰ ਕਰ ਉਨਾਂ ਨੂੰ ਜਖਮੀ ਕਰਨ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖਰੜ ਸ਼ਹਿਰ ਦੇ ਮਸ਼ਹੂਰ ਡਾਕਟਰ ਅਨਿਲ ਕੁਮਾਰ ਸ਼ਰਮਾਂ ( ਸ਼ਰਮਾਂ ਹਸਪਤਾਲ) ਦੇ ਭਰਾ ਅਰੁਣ ਸ਼ਰਮਾਂ ਜੋਂਕਿ ਪੇਸ਼ੇ ਤੋਂ (ਸੀ ਏ) ਦਾ ਕੰਮ ਕਰਦੇ ਹਨ। ਆਏ ਹਮਲਾਵਰਾਂ ਵੱਲੋਂ ਵਰਾਂਡੇ ਵਿੱਚ ਬਣੇ ਸ਼ਰਮਾ ਦੇ ਮੇਨ ਦਰਵਾਜੇ ਨੂੰ ਖੁਲਵਾਉਣ ਲਈ ਦਰਵਾਜ਼ਾ ਖੜਕਾਇਆ ਗਿਆ ਜਦੋਂ ਉਨ੍ਹਾਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਨ੍ਹਾਂ ਵਲੋਂ ਦਰਵਾਜ਼ੇ ਤੇ ਗੋਲੀਆਂ ਮਾਰੀਆਂ ਜੋਂਕਿ ਦਰਵਾਜੇ ਨੂੰ ਚੀਰਦੀਆਂ ਘਰ ਦੇ ਅੰਦਰ ਸਮਾਨ ਵਿੱਚ ਜਾ ਵੱਜੀਆਂ, ਜਿਸ ਤੋਂ ਬਾਅਦ ਉਨਾਂ ਘਰ ਵਿੱਚ ਦਾਖਿਲ ਹੋਂ ਸ਼ਰਮਾ ਅਤੇ ਉਹਨਾਂ ਦੇ ਬੇਟੇ ਤੇ ਹਮਲਾ ਕਰ ਕੁੱਟਮਾਰ ਕੀਤੀ ਗਈ ਜਿਸਤੋਂ ਬਾਅਦ ਹਮਲਾਵਰਾਂ ਵਲੋਂ ਅਰੁਣ ਸ਼ਰਮਾਂ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਜੇਰੇ ਇਲਾਜ ਹਨ।ਹਮਲਾਵਰਾਂ ਵੱਲੋਂ ਸ਼ਰਮਾਂ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਦੀ ਵੀ ਭੰਨਤੋੜ ਕੀਤੀ ਗਈ ਅਤੇ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਤੇ ਵੀ ਗੋਲੀਆਂ ਚਲਾਈਆਂ ਗਈਆਂ ਹਨ ਜਿਹਨਾਂ ਦੇ ਨਿਸ਼ਾਨ ਛੱਤ ਤੇ ਸਾਫ ਦਿਖਾਈ ਦੇ ਰਹੇ ਸਨ। ਇਸ ਹਮਲੇ ਵਿੱਚ ਜਖਮੀ ਹੋਏ ਸ਼ਰਮਾਂ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਨਾਂ ਦਾ ਖੂਨ ਉਨਾਂ ਦੇ ਘਰ ਦੇ ਵਰਾਂਡੇ ਅਤੇ ਘਰ ਦੇ ਬਾਹਰ ਤੱਕ ਡੁੱਲਿਆ ਹੋਇਆ ਸੀ ਅਤੇ ਘਰ ਦੇ ਵਰਾਂਡੇ ਵਿੱਚ ਗੋਲੀਆਂ ਦੇ ਕੁੱਝ ਖੋਲ ਵੀ ਖਿੱਲਰੇ ਹੋਏ ਸਨ ਅਜਿਹੇ ਕੁੱਝ ਖੋਲ ਘਰ ਦੇ ਬਾਹਰ ਵੀ ਡਿੱਗੇ ਪਏ ਸਨ। ਸ਼ਰਮਾ ਦੇ ਪਰਿਵਾਰ ਵਾਲਿਆਂ ਵਲੋਂ ਹਮਲਾਵਰਾਂ ਦੀ ਪਹਿਚਾਣ ਕਰ ਲਈ ਹੈ, ਜਿਸ ਬਾਰੇ ਉਹਨਾਂ ਵਲੋਂ ਪੁਲਿਸ ਨੂੰ ਜਾਣਕਾਰੀ ਵੀ ਦੇ ਦਿੱਤੀ ਗਈ ਹੈ| ਇਹ ਮਾਮਲਾ ਨਿਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ, ਮੌਕੇ ਵਾਰਦਾਤ ਤੇ ਪਹੁੰਚੀ ਐੱਸਪੀ ( ਦਿਹਾਤੀ) ਡਾ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਹਮਲੇ ਨੂੰ ਪੰਜ - ਸੱਤ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ ਜਿਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ ਜੋਂਕਿ ਪਹਿਲਾ ਵੀ ਕੁੱਝ ਵਾਰਦਾਤਾਂ ਵਿੱਚ ਸ਼ਾਮਿਲ ਹਨ ਤੇ ਉਨ੍ਹਾਂ ਤੇ ਮਾਮਲੇ ਦਰਜ ਹਨ, ਇਹ ਹਮਲਾ ਇਨ੍ਹਾਂ ਦੀ ਆਪਹੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹਮਲਾਵਰਾਂ ਦੀ ਇਹ ਪੂਰੀ ਕਾਰਵਾਈ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ ਜਿਸਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਡੀ ਐਸ ਪੀ ਖਰੜ ਪਾਲ ਸਿੰਘ ਤੇ ਐਸ ਐਚ ਓ ਸਿਟੀ ਭਗਵੰਤ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ