ਕਾਰੋਬਾਰ

ਅੰਤਰਰਾਸ਼ਟਰੀ ਅਦਾਲਤ ਨੇ ਦਿੱਤਾ ਭਾਰਤ ਨੂੰ ਵਿੱਤੀ ਝਟਕਾ

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਊਰੋ | September 25, 2020 07:42 PM


ਲੁਧਿਆਣਾ

ਟੈਲੀਕਾਮ ਸਰਵਿਸਿਜ਼ ਪ੍ਰਦਾਤਾ ਵੋਡਾਫੋਨ ਗਰੁੱਪ ਪੀਐਲਸੀ ਨੇ ਅੰਤਰਰਾਸ਼ਟਰੀ ਆਰਬਿਟਰੇਸ਼ਨ ਵਿੱਚ 2 ਅਰਬ ਡਾਲਰ ਦੇ ਟੈਕਸ ਵਿਵਾਦ ਮਾਮਲੇ ਵਿੱਚ ਭਾਰਤ ਸਰਕਾਰ ਖ਼ਿਲਾਫ਼ ਕੇਸ ਜਿੱਤਿਆ ਹੈ। ਇਸ ਕੇਸ ਬਾਰੇ ਸਿੱਧੇ ਤੌਰ 'ਤੇ ਸੰਪਰਕ ਵਾਲੇ ਸਰੋਤਾਂ ਨੇ ਇਹ ਦੱਸਿਆ ਹੈ । ਇਕ ਸੂਤਰ ਨੇ ਦੱਸਿਆ ਕਿ ਹੇਗ ਵਿਚ ਸਥਿਤ ਅੰਤਰਰਾਸ਼ਟਰੀ ਆਰਬਿਟਰੇਸ਼ਨ ਟ੍ਰਿਬਿਊਨਲ ਨੇ ਕਿਹਾ ਹੈ ਕਿ ਟੈਕਸ ਦੀ ਦੇਣਦਾਰੀ ਦੇ ਨਾਲ ਵੋਡਾਫੋਨ 'ਤੇ ਭਾਰਤ ਸਰਕਾਰ ਵਲੋਂ ਵਿਆਜ ਅਤੇ ਜੁਰਮਾਨੇ ਲਗਾਉਣਾ ਭਾਰਤ ਅਤੇ ਨੀਦਰਲੈਂਡਜ਼ ਵਿਚ ਨਿਵੇਸ਼ ਸੰਧੀ ਸਮਝੌਤੇ ਦੀ ਉਲੰਘਣਾ ਹੈ।

ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਵੋਡਾਫੋਨ ਤੋਂ ਬਕਾਏ ਲੈਣਾ ਬੰਦ ਕਰਨਾ ਚਾਹੀਦਾ ਹੈ ਅਤੇ ਕੰਪਨੀ ਨੂੰ ਕਾਨੂੰਨੀ ਲੜਾਈ ਲੜਨ ਵਿਚ ਆਉਣ ਵਾਲੇ ਖਰਚਿਆਂ ਲਈ ਮੁਆਵਜ਼ੇ ਵਜੋਂ 54.7 ਮਿਲੀਅਨ ਡਾਲਰ ਦਾ ਭੁਗਤਾਨ ਕਰਨਾ ਚਾਹੀਦਾ ਹੈ। ਵੋਡਾਫੋਨ ਦੇ ਕੇਸ ਸਬੰਧੀ ਭਾਰਤ ਦੇ ਵਿੱਤ ਮੰਤਰਾਲੇ ਨੇ ਇਸ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਇਸ ਫੈਸਲੇ ਦੇ ਦੂਰ ਅੰਦੇਸ਼ੀ ਸਿੱਟੇ ਨਿਕਲਣਗੇ ਕਿਉਂਕਿ ਸਭ ਨੂੰ ਪਤਾ ਹੈ ਕਿ ਮੋਦੀ ਸਰਕਾਰ ਦੇ ਹਿੱਤ ਇਕ ਗੁਜਰਾਤੀ ਮਾਲਕਾਨਾ ਹੱਕ ਵਾਲੀ ਉਸ ਟੈਲੀਕਾਮ ਕੰਪਨੀ ਨਾਲ ਜੁੜੇ ਦਸੇ ਜਾਂਦੇ ਹਨ ਜਿਹੜੀ ਭਾਰਤ ਵਿਚ ਹੋਲੀ ਹੋਲੀ ਏਕਾਧਿਕਾਰ ਵਲ ਵੱਧ ਰਹੀ ਹੈ ।
ਵੋਡਾਫੋਨ ਕੰਪਨੀ ਜੋ ਭਾਰਤ ਵਿਚ ਕਾਫੀ ਕਮਜ਼ੋਰ ਸੀ ਹੁਣ ਉਸ ਗੁਜਰਾਤੀ ਕੰਪਨੀ ਨਾਲ ਸਿੱਧਾ ਮੁਕਾਬਲਾ ਕਰਨ ਦੀ ਸਥਿਤੀ ਵਿਚ ਆਈ ਜਾਵੇਗੀ ।

 

Have something to say? Post your comment

 
 
 
 

ਕਾਰੋਬਾਰ

ਆਈਡੀਐਫਸੀ ਫਸਟ ਬੈਂਕ ਨੇ ਚੰਡੀਗੜ੍ਹ ਬ੍ਰਾਂਚ ਧੋਖਾਧੜੀ ਮਾਮਲੇ ਵਿੱਚ 645 ਕਰੋੜ ਰੁਪਏ ਦੇ ਦਾਅਵਿਆਂ ਦਾ ਕੀਤਾ ਭੁਗਤਾਨ

ਹਰਿਆਣਾ ਸਰਕਾਰ ਵਿੱਚ ਹੋਏ 590 ਕਰੋੜ ਦੇ ਘੁਟਾਲੇ ਨੇ ਆਈਡੀਐਫਸੀ ਫਸਟ ਬੈਂਕ ਦੇ ਸ਼ੇਅਰ ਨੂੰ 20 ਪ੍ਰਤੀਸ਼ਤ ਤੱਕ ਸੁੱਟਿਆ ਥੱਲੇ

ਭਾਰਤੀ ਸਟਾਕ ਬਾਜ਼ਾਰ ਆਰਬੀਆਈ ਐਮਪੀਸੀ ਤੋਂ ਬਾਅਦ ਤੇਜ਼ੀ ਨਾਲ ਬੰਦ ਹੋਏ, ਸੈਂਸੈਕਸ ਵਿੱਚ 266 ਤੇਜ਼ੀ

ਐਸਟੀਟੀ ਵਿੱਚ ਵਾਧੇ ਤੋਂ ਬਾਜ਼ਾਰ ਨਿਰਾਸ਼; ਸੈਂਸੈਕਸ 1,547 ਅੰਕ ਡਿੱਗਿਆ

ਬੀਐਸਈ ਆਲ ਡੈਰੀਵੇਟਿਵਜ਼ ਸਟਾਕ ਇੰਡੈਕਸ ਲਾਂਚ ਕੀਤਾ ਗਿਆ, ਨਿਵੇਸ਼ਕਾਂ ਨੂੰ ਪੈਸਿਵ ਰਣਨੀਤੀਆਂ ਬਣਾਉਣ ਵਿੱਚ ਮਦਦ ਕਰੇਗਾ

ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ ਇੱਕ ਦਿਨ ਵਿੱਚ ₹95,407 ਕਰੋੜ ਘਟਿਆ, ਜੂਨ 2024 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ 

ਸਾਲ ਦੇ ਆਖਰੀ ਦਿਨ ਸੈਂਸੈਕਸ 545 ਅੰਕਾਂ ਦੀ ਤੇਜ਼ੀ -ਮਿਡਕੈਪ ਅਤੇ ਸਮਾਲਕੈਪ ਵੀ ਚਮਕੇ

ਨਵਰਾਤਰੀ ਦੇ ਪਹਿਲੇ ਦਿਨ ਤੋਂ ਨਵੀਆਂ ਜੀਐਸਟੀ ਦਰਾਂ ਲਾਗੂ ਹੋਣਗੀਆਂ- ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਵਾਹਨਾਂ ਤੱਕ  'ਤੇ ਕਾਫ਼ੀ ਬੱਚਤ ਹੋਵੇਗੀ

ਜੀਐਸਟੀ ਸਲੈਬ ਵਿੱਚ ਕਮੀ ਨਾਲ ਸਾਮਾਨ ਸਸਤਾ ਹੋਵੇਗਾ: ਅਰਥਸ਼ਾਸਤਰੀ

ਸੈਂਸੈਕਸ 689 ਅੰਕ ਡਿੱਗਿਆ-ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਬੰਦ ਹੋਇਆ